

ਬਟਾਲਾ ਦੇ ਥਾਣਾ ਘਣੀਆ ਕੇ ਬਾਂਗਰ ਵਿਖੇ ਸੁੱਟਿਆ ਗ੍ਰਨੇਡ ਬਟਾਲਾ : ਪੰਜਾਬ ਦੇ ਸ਼ਹਿਰ ਬਟਾਲਾ ਦੇ ਥਾਣਾ ਘਣੀਆ ਕੇ ਬਾਂਗਰ ਵਿਖੇ ਵੀਰਵਾਰ ਰਾਤ ਨੂੰ ਗ੍ਰਨੇਡ ਸੁੱਟਿਆ ਗਿਆ । ਰਾਹਤ ਦੀ ਗੱਲ ਹੈ ਕਿ ਗ੍ਰਨੇਡ ਕਿਸੇ ਕਾਰਨ ਫਟਿਆ ਨਹੀਂ ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ । ਪੁਲਸ ਨਾਕਾਬੰਦੀ ਨੂੰ ਆਈਡੀ ਜਾਂ ਗ੍ਰਨੇਡ ਨਾਲ ਹਮਲਾ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ ਹਾਲਾਂਕਿ ਐਸ. ਐਸ. ਪੀ. ਬਟਾਲਾ ਇਸ ਬਾਰੇ ਜਾਣਕਾਰੀ ਨਹੀਂ ਦੇ ਰਹੇ ਹਨ । ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 10.30 ਵਜੇ ਘਣੀਆ ਕੇ ਬਾਂਗਰ ਥਾਣੇ `ਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗ੍ਰਨੇਡ ਸੁੱਟਿਆ ਗਿਆ, ਪਰ ਗ੍ਰਨੇਡ ਫਟਿਆ ਨਹੀਂ । ਪੁਲਸ ਨੂੰ ਸਵੇਰੇ ਗ੍ਰਨੇਡ ਹਮਲੇ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਐਸ. ਐਸ. ਪੀ. ਬਟਾਲਾ ਸੋਹੇਲ ਕਾਸਿਮ ਮੀਰ ਤੇ ਹੋਰ ਅਧਿਕਾਰੀ ਤੇ ਜਾਂਚ ਏਜੰਸੀਆਂ ਮੌਕੇ `ਤੇ ਪਹੁੰਚੀਆਂ। ਘਟਨਾ ਵਾਲੀ ਥਾਂ `ਤੇ ਆਈ. ਜੀ. ਤੇ ਡੀ. ਆਈ. ਜੀ. ਸਮੇਤ ਕਈ ਸੀਨੀਅਰ ਅਧਿਕਾਰੀਆਂ ਦੇ ਪੁੱਜਣ ਦੀ ਵੀ ਸੂਚਨਾ ਮਿਲ ਰਹੀ ਹੈ । ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਹਮਲਾ ਗੈਂਗਸਟਰਾਂ ਹੈਪੀ ਪਸ਼ੀਆ ਤੇ ਗੋਪੀ ਨਵਾਂਸ਼ਹਿਰ ਵੱਲੋਂ ਕੀਤਾ ਗਿਆ ਹੈ। ਸ਼ਾਮ 6 ਵਜੇ ਤੋਂ ਬਾਅਦ ਪੁਲਸ ਨਾਕਿਆਂ `ਤੇ ਆਈਈਡੀ ਜਾਂ ਗ੍ਰਨੇਡ ਨਾਲ ਹਮਲੇ ਦੀ ਚਿਤਾਵਨੀ ਦਿੱਤੀ ਹੈ। ਗ੍ਰਨੇਡ ਹਮਲੇ ਪਿੱਛੇ ਬਾਬਾ4 ਖਾਲਸਾ ਇੰਟਰਨੈਸ਼ਨਲ ਦਾ ਹੱਥ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਮਾਮਲੇ `ਤੇ ਪੁਲਿਸ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.