post

Jasbeer Singh

(Chief Editor)

Punjab

ਵਿੱਤੀ ਸਾਲ ਦੌਰਾਨ ਜੀ. ਐੱਸ. ਟੀ. ਪ੍ਰਾਪਤੀ ਵਿਚ 16 ਫੀਸਦੀ ਦਾ ਵਾਧਾ : ਚੀਮਾ

post-img

ਵਿੱਤੀ ਸਾਲ ਦੌਰਾਨ ਜੀ. ਐੱਸ. ਟੀ. ਪ੍ਰਾਪਤੀ ਵਿਚ 16 ਫੀਸਦੀ ਦਾ ਵਾਧਾ : ਚੀਮਾ ਚੰਡੀਗੜ੍ਹ, 24 ਦਸੰਬਰ 2025 ; ਪੰਜਾਬ ਨੇ ਵਿੱਤੀ ਸਾਲ 2025-26 ਦੌਰਾਨ ਜੀ. ਐੱਸ. ਟੀ. ਪ੍ਰਾਪਤੀ `ਚ 16.03 ਫੀਸਦੀ ਦਾ ਵਾਧਾ ਦਰਜ 17,860.09 ਰੁਪਏ ਪ੍ਰਾਪਤ ਕੀਤੇ ਜਦਕਿ ਆਬਕਾਰੀ ਮਾਲੀਆ 7,401 ਕਰੋੜ ਰੁਪਏ ਰਿਹਾ। ਇਹ ਪ੍ਰਗਟਾਵਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ । ਉਨ੍ਹਾਂ ਕਿਹਾ ਕਿ ਆਬਕਾਰੀ ਤੇ ਕਰ ਵਿਭਾਗ ਨੇ ਨਾ ਸਿਰਫ਼ ਪੁਰਾਣੇ ਰਿਕਾਰਡ ਤੋੜੇ ਹਨ ਸਗੋਂ ਯਕਮੁਸ਼ਤਨਿਪਟਾਰਾ ਼ ਸਕੀਮ-2025 ਤੇ ਆਧੁਨਿਕ ਡਾਟਾ ਐਨਾਲਿਟਿਕਸ ਰਾਹੀਂ ਟੈਕਸ ਚੋਰੀ ਨੂੰ ਰੋਕਣ `ਚ ਵੀ ਵੱਡੀ ਸਫਲਤਾ ਹਾਸਲ ਕੀਤੀ ਹੈ। ਜੀ. ਐਸ. ਟੀ. ਵਿਚ ਪਿਛਲੇ ਸਾਲ ਦੇ ਮੁਕਾਬਲੇ ਹੋਇਆ ਹੈ ਕਰੋੜਾਂ ਦਾ ਵਾਧਾ ਉਨ੍ਹਾਂ ਦੱਸਿਆ ਕਿ ਜੀ. ਐੱਸ. ਟੀ. ਪ੍ਰਾਪਤੀ `ਚ ਪਿਛਲੇ ਸਾਲ ਦੇ ਮੁਕਾਬਲੇ 2,467.30 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਤੰਬਰ 2025 `ਚ ਜੀ.ਐੱਸ.ਟੀ. ਦਰਾਂ `ਚ ਕੀਤੇ ਸੁਧਾਰਾਂ (ਜਿਸ ਨਾਲ ਜ਼ਰੂਰੀ ਵਸਤਾਂ `ਤੇ ਟੈਕਸ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕੀਤਾ ਗਿਆ ਸੀ) ਦੇ ਵਿਭਾਗ ਦੀਆਂ ਨੀਤੀਆਂ ਕਾਰਨ ਬਾਵਜੂਦ ਟੈਕਸ ਪ੍ਰਾਪਤੀ ਸਥਿਰ ਰਹੀ । ਇਸ ਦੇ ਨਾਲ ਹੀ ਵੈਟ ਤੇ ਸੀ. ਐੱਸ. ਦਰਜ ਕੀਤਾ ਹੈ । ਟੀ. ਪ੍ਰਾਪਤੀ 5,451.76 ਕਰੋੜ ਰੁਪਏ ਰਹੀ, ਜੋ ਕਿ ਪਿਛਲੇ ਸਾਲ ਨਾਲੋਂ 3.35 ਫੀਸਦੀ ਵੱਧ ਹੈ । ਆਬਕਾਰੀ ਨੀਤੀ 2025-26 ਤਹਿਤ 11,020 ਕਰੋੜ ਰੁਪਏ ਦਾ ਸਾਲਾਨਾ ਟੀਚਾ ਮਿੱਥਿਆ ਗਿਆ ਹੈ। ਨਵੰਬਰ ਤੱਕ ਵਿਭਾਗ ਨੇ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ 8.64% ਦਾ ਵਾਧਾ ਦਰਜ ਕੀਤਾ ਹੈ।

Related Post

Instagram