ਪਾਕਿਸਤਾਨ ਸਰਕਾਰ ਨੇ ਇਮਰਾਨ ਖਾਨ ਸਮਰਥਕ ਪ੍ਰਮੁੱਖ ਸਿੱਖ ਨੇਤਾਵਾਂ ਨੂੰ ਚੁੱਪ-ਚਾਪ ਕੀਤਾ ਕੈਦ
- by Jasbeer Singh
- December 24, 2025
ਪਾਕਿਸਤਾਨ ਸਰਕਾਰ ਨੇ ਇਮਰਾਨ ਖਾਨ ਸਮਰਥਕ ਪ੍ਰਮੁੱਖ ਸਿੱਖ ਨੇਤਾਵਾਂ ਨੂੰ ਚੁੱਪ-ਚਾਪ ਕੀਤਾ ਕੈਦ ਗੁਰਦਾਸਪੁਰ, ਲਾਹੌਰ, 24 ਦਸੰਬਰ 2025 : ਪਾਕਿਸਤਾਨ ਸਰਕਾਰ ਨੇ ਪਹਿਲਾਂ ਸਿੱਖ ਆਗੂਆਂ ਨੂੰ ਚੁੱਪ-ਚਾਪ ਗ੍ਰਿਫ਼ਤਾਰ ਕੀਤਾ ਅਤੇ ਹੁਣ ਅੱਤਵਾਦੀ ਸੰਗਠਨਾਂ ਨਾਲ ਉਨ੍ਹਾਂ ਦੇ ਸਬੰਧ ਦੱਸ ਕੇ ਪਾਕਿਸਤਾਨ ਵਿਚ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜਿ਼ਸ਼ ਰਚ ਰਹੀ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇਕ ਸਿੱਖ ਆਗੂ ਨੂੰ ਕੀਤਾ ਹੋਇਐ ਘਰ ਵਿਚ ਕਾਫੀ ਸਮੇਂ ਤੋਂ ਨਜ਼ਰਬੰਦ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇਕ ਸਿੱਖ ਆਗੂ ਗੋਪਾਲ ਸਿੰਘ ਚਾਵਲਾ ਨੂੰ ਕਥਿਤ ਤੌਰ `ਤੇ ਲੱਗਭਗ ਤਿੰਨ ਸਾਲਾਂ ਤੋਂ ਘਰ ਵਿਚ ਨਜ਼ਰਬੰਦ ਕੀਤਾ ਹੋਇਆ ਹੈ। ਹੁਣ ਅੱਤਵਾਦੀ ਸੰਗਠਨ ਦੇ ਆਗੂਆਂ ਨਾਲ ਉਸ ਦੇ ਸਬੰਧਾਂ ਦਾ ਪ੍ਰਚਾਰ ਕਰ ਕੇ ਸਿੱਖ ਆਗੂਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੁਆਰਾ ਲਈ ਗਈ ਇਕ ਤਸਵੀਰ, ਜੋ ਹੁਣ ਜਨਤਕ ਤੌਰ `ਤੇ ਉਪਲਬਧ ਹੈ, ਵਿਚ ਗੋਪਾਲ ਚਾਵਲਾ ਅਤੇ ਜਮਾਤ-ਉਦ-ਦਾਵਾ ਦੇ ਸੰਸਥਾਪਕ ਅਤੇ ਅੱਤਵਾਦੀ ਹਾਫਿਜ਼ ਸਈਅਦ ਵਿਚਕਾਰ ਇਕ ਮੁਲਾਕਾਤ ਦਿਖਾਈ ਗਈ ਹੈ। ਪਾਕਿਸਤਾਨ ਦਾ ਪ੍ਰਮੁੱਖ ਸਿੱਖ ਆਗੂਆਂ ਨਾਲ ਵਰਤਾਓ ਹੁੰਦਾ ਜਾ ਰਿਹੈ ਉਈਗਰਾਂ ਨਾਲ ਚੀਨ ਦੇ ਵਰਤਾਓ ਵਰਗਾ : ਸੂਤਰ ਸਰਹੱਦ ਪਾਰ ਵਾਲੇ ਸੂਤਰਾਂ ਅਨੁਸਾਰ ਪਾਕਿਸਤਾਨ ਦਾ ਪ੍ਰਮੁੱਖ ਸਿੱਖ ਆਗੂਆਂ ਨਾਲ ਵਰਤਾਓ ਉਈਗਰਾਂ ਨਾਲ ਚੀਨ ਦੇ ਵਰਤਾਓ ਵਰਗਾ ਹੁੰਦਾ ਜਾ ਰਿਹਾ ਹੈ। ਸੁਤਰਾਂ ਦਾ ਕਹਿਣਾ ਹੈ ਕਿ ਗੋਪਾਲ ਚਾਵਲਾ, ਜੋ ਕਿ ਪਹਿਲਾਂ ਪੰਜਾਬੀ ਸਿੱਖ ਸੰਗਤ ਸੰਗਠਨ ਦੇ ਚੇਅਰਮੈਨ ਸਨ, `ਤੇ ਅਧਿਕਾਰਤ ਤੌਰ `ਤੇ ਦੋਸ਼ ਨਹੀਂ ਲਗਾਇਆ ਗਿਆ ਹੈ, ਨਾ ਹੀ ਉਨ੍ਹਾਂ ਦੀ ਨਜ਼ਰਬੰਦੀ ਦੀ ਕੋਈ ਨਿਆਂਇਕ ਜਾਂਚ ਹੋਈ ਹੈ। ਪਾਕਿਸਤਾਨੀ ਅਧਿਕਾਰੀਆਂ, ਖਾਸ ਕਰ ਕੇ ਆਈ. ਐੱਸ. ਆਈ. ਦੇ ਅਧਿਕਾਰੀਆਂ ਨੇ ਕਥਿਤ ਤੌਰ `ਤੇ ਚਾਵਲਾ ਦੀ ਨਜ਼ਰਬੰਦੀ ਨੂੰ ਇਹ ਕਹਿ ਕੇ ਜਾਇਜ਼ ਠਹਿਰਾਇਆ ਹੈ ਹੈ ਕਿ ਕਿਉਂ ਉਸ ਨੂੰ ਭਾਰਤ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
