post

Jasbeer Singh

(Chief Editor)

Punjab

ਕਾਸਮੈਟਿਕ ਦੀ ਦੁਕਾਨ ’ਤੇ ਜੀ. ਐਸ. ਟੀ. ਵਿਭਾਗ ਦੀ ਟੀਮ ਨੇ ਮਾਰਿਆ ਛਾਪਾ

post-img

ਕਾਸਮੈਟਿਕ ਦੀ ਦੁਕਾਨ ’ਤੇ ਜੀ. ਐਸ. ਟੀ. ਵਿਭਾਗ ਦੀ ਟੀਮ ਨੇ ਮਾਰਿਆ ਛਾਪਾ ਲੁਧਿਆਣਾ, 2 ਦਸੰਬਰ 2025 : ਗੂਡਜ ਸਰਵਿਸ ਟੈਕਸ (ਜੀ. ਐਸ. ਟੀ.) ਵਿਭਾਗ ਦੀ ਲੁਧਿਆਣਾ ਟੀਮ ਵਲੋਂ ਅੱਜ ਟੈਕਸ ਚੋਰੀ ਦੇ ਸ਼ੱਕ ’ਚ ਲੁਧਿਆਣਾ ਦੀ ਮਸ਼ਹੂਰ ਮਨੀ ਰਾਮ-ਬਲਵੰਤ ਰਾਏ ਕਾਸਮੈਟਿਕ ਦੁਕਾਨ `ਤੇ ਅਚਾਨਕ ਛਾਪਾ ਮਾਰਿਆ ਗਿਆ । ਛਾਪੇਮਾਰੀ ਦੌਰਾਨ ਦੁਕਾਨ ’ਚ ਕਿਸੇ ਦੇ ਆਉਣ ’ਤੇ ਅਤੇ ਦੁਕਾਨ ਤੋਂ ਬਾਹਰ ਜਾਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾ ਦਿੱਤੀ ਗਈ ਅਤੇ ਟੀਮ ਵੱਲੋਂ ਸਾਰੇ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ । ਵਿਭਾਗ ਕਰ ਰਿਹਾ ਹੈ ਆਪਣੀਆਂ ਰੂਟੀਨ ਪ੍ਰਕਿਰਿਆਵਾਂ : ਵਿਭਾਗ ਕਰਮਚਾਰੀ ਇੱਕ ਕਰਮਚਾਰੀ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਆਪਣੀਆਂ ਰੁਟੀਨ ਦੀਆਂ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਸਮਾਂ ਲੱਗ ਸਕਦਾ ਹੈ। ਇਸ ਤੋਂ ਬਾਅਦ ਜਾਂਚ ਪੜਤਾਲ ਦੀ ਇਹ ਕਾਰਵਾਈ ਦੇਰ ਰਾਤ ਤੱਕ ਜਾਰੀ ਰਹੀ । ਵਿਭਾਗੀ ਕਾਰਵਾਈ ਪੂਰੀ ਹੋਣ ਤੱਕ ਦੁਕਾਨਾਂ ਦੇ ਆਮ ਕੰਮਕਾਜ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ। ਜੀ.ਐਸ.ਟੀ. ਵਿਭਾਗ ਵੱਲੋਂ ਇਸ ਜਾਂਚ ਪੜਤਾਲ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ।

Related Post

Instagram