
ਜਲੰਧਰ ਚ ਐਨਕਾਊਂਟਰ; ਵੇਖੋ ਪੁਲਿਸ ਨੇ ਘੇਰਾ ਪਾ ਕੇ ਕਿਵੇਂ ਫੜੇ ਪਿੰਡ ਵਿਚ ਲੁਕੇ ਗੈਂਗਸਟਰ...
- by Jasbeer Singh
- March 29, 2024

ਜਲੰਧਰ ਵਿਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਦੀ ਖਬਰ ਹੈ। ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਗੈਂਗਸਟਰ ਚਿੰਟੂ ਸਮੇਤ ਤਿੰਨ ਨੂੰ ਗ੍ਰਿਫਤਾਰ ਕੀਤਾ ਹੈ। ਇਥੇ ਗੁਪਤ ਸੂਚਨਾ ਦੇ ਆਧਾਰ ‘ਤੇ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ ਪੁਲਿਸ ਨੂੰ ਦੇਖ ਕੇ ਗੈਂਗਸਟਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।ਪੁਲਿਸ ਨੇ ਵੀ ਬਚਾਅ ਵਿੱਚ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਸਾਰਿਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਲੋਕਾਂ ਨੇ ਸਾਜਨ ਨਾਂ ਦੇ ਵਿਅਕਤੀ ਦੇ ਘਰ ਸ਼ਰਨ ਲਈ ਹੋਈ ਸੀ। ਗੈਂਗਸਟਰ ਚਿੰਟੂ ਨੇ ਸ਼ਹਿਰ ਵਿੱਚ ਕਈ ਵਾਰਦਾਤਾਂ ਕੀਤੀਆਂ ਸਨ।