
ਗੁਰਚਰਨ ਸਿੰਘ ਧੰਜੂ ਦਾ ਕਾਵਿ ਸੰਗ੍ਰਹਿ “ਵਿਰਸੇ ਦੇ ਹਰਫ਼” ਪੰਜਾਬੀ ਸਾਹਿਤ ਸਭਾ ਪਾਤੜਾਂ ਵੱਲੋਂ ਲੋਕ ਅਰਪਣ
- by Jasbeer Singh
- February 4, 2025

ਗੁਰਚਰਨ ਸਿੰਘ ਧੰਜੂ ਦਾ ਕਾਵਿ ਸੰਗ੍ਰਹਿ “ਵਿਰਸੇ ਦੇ ਹਰਫ਼” ਪੰਜਾਬੀ ਸਾਹਿਤ ਸਭਾ ਪਾਤੜਾਂ ਵੱਲੋਂ ਲੋਕ ਅਰਪਣ ਪਾਤੜਾਂ : ਪੰਜਾਬੀ ਸਹਿਤ ਦੇ ਉੱਘੇ ਸ਼ਾਇਰ ਗੁਰਚਰਨ ਸਿੰਘ ਧੰਜੂ ਜੀ ਦਾ ਕਾਵਿ ਸੰਗ੍ਰਹਿ’ “ਵਿਰਸੇ ਦੇ ਹਰਫ਼” ਪੰਜਾਬੀ ਸਾਹਿਤ ਸਭਾ ਪਾਤੜਾਂ (ਪਟਿਆਲਾ) ਵੱਲੋਂ ਬੱਤਰਾ ਅਕੈਡਮੀ ਜਾਖਲ ਰੋਡ ਪਾਤੜਾਂ ਵਿਖੇ ਲੋਕ ਅਰਪਣ ਕੀਤਾ ਗਿਆ ;ਜਿਸ ਦੌਰਾਨ ਉੱਘੇ ਸਾਹਿਤਕਾਰ,ਐਕਟਰ ਤੇ ਸ਼ੰਗੀਤਕਾਰ ਡਾਕਟਰ ਜਗਮੇਲ ਸਿੰਘ ਭਾਠੂਆਂ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ । ਪਰਚਾ ਪੜ੍ਹਨ ਦੀ ਰਸਮ ਸੀਨੀਅਰ ਪੱਤਰਕਾਰ ਭੁਪਿੰਦਰ ਜੀਤ ਸਿੰਘ ਜੀ ਮੌਲਵੀ ਵਾਲਾ ਨੇ ਕੀਤੀ ਅਤੇ ਕਿਤਾਬ ਦਾ ਮੁੱਖ ਬੰਦ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਖਾਸਪੁਰੀ ਜੀ ਵੱਲੋਂ ਪੜ੍ਹਿਆ ਗਿਆ।ਕਲਮ ਦੀ ਪਹਿਚਾਣ ਦਾ ਜ਼ਿਕਰ ਸਭਾ ਦੇ ਸਰਪ੍ਰਸਤ ਬਾਜ ਸਿੰਘ ਜੀ ਮਹਿਲੀਆ ਵੱਲੋਂ ਕੀਤਾ ਗਿਆ । ਮੰਚ ਸੰਚਾਲਕ ਦੀ ਭੂਮਿਕਾ ਸਭਾ ਦੇ ਕਾਰਜਕਾਰੀ ਮੈਂਬਰ ਰਵੀ ਘੱਗਾ ਜੀ ਨੇ ਸੋਹਣੇ ਅੰਦਾਜ਼ ‘ਚ ਨਿਭਾਈ ਅਤੇ ਪ੍ਰੋਗਰਾਮ ਦਾ ਪ੍ਰਬੰਧਨ ਸਭਾ ਦੇ ਵਿੱਤ ਸਕੱਤਰ ਜਤਿਨ ਬੱਤਰਾ ਜੀ ਵੱਲੋਂ ਬਾ-ਸਤਿਕਾਰ ਕੀਤਾ ਗਿਆ ਨਾਲ ਹੀ ਮਾਨ ਸਨਮਾਨ ਦੀਆਂ ਰਸਮਾਂ ਸਭਾ ਦੀ ਮੀਤ ਪ੍ਰਧਾਨ ਸ੍ਰੀਮਤੀ ਨਿਰਮਲਾ ਗਰਗ ਜੀ ਵੱਲੋਂ ਨਿਭਾਈਆਂ ਗਈਆਂ । ਇਸ ਮੌਕੇ ਅਨੀਤਾ ਅਰੋੜਾ ਰਿੰਕੂ ਪਾਤੜਾਂ, ਰਾਮਫਲ ਰਾਜਲਹੇੜੀ, ਦਰਸ਼ਨ ਸਿੰਘ ਲਾਡਬੰਨਜਾਰਾ, ਖੁਸ਼ਪ੍ਰੀਤ ਸਿੰਘ ਹਰੀਗੜ੍ਹ, ਸੁਭਾਸ਼ ਘੱਗਾ,ਮਾਸਟਰ ਪ੍ਰੇਮ ਸਿੰਘ ਮੌਲਵੀ ਵਾਲਾ ਵੱਲੋਂ ਆਪਣੀਆਂ ਰਚਨਾਵਾਂ ਪੜ੍ਹੀਆਂ ਗਈਆਂ । ਉਭਰਦੀ ਸ਼ਾਇਰਾ ਸੁਮਨ ਦੀਦ ਸੁਤਰਾਣਾਂ ਅਤੇ ਉਭਰਦੇ ਸਾਇਰ ਗੁਰਪ੍ਰੀਤ ਇੰਨਸਾਨ ਨੇ ਵੀ ਆਪਣੀ ਸ਼ਾਇਰੀ ਦਾ ਖੂਬ ਰੰਗ ਬੰਨ੍ਹਿਆ । ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਡਾਕਟਰ ਜਗਮੇਲ ਸਿੰਘ ਭਾਠੂਆਂ ਅਤੇ ਅਤੇ ਉਹਨਾਂ ਦੇ ਸੁਪਤਨੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੰਗੀਤ ਵਿਭਾਗ ਦੀ ਸਾਬਕਾ ਅਸਿਸਟੈਂਟ ਪ੍ਰੋਫੈਸਰ, ਡਾ .ਰਵਿੰਦਰ ਕੌਰ ‘ ਰਵੀ ‘ ਨੇ ਉੱਘੇ ਪੰਜਾਬੀ ਸ਼ਾਇਰ ਅਮਰਜੀਤ ਕਸਕ ਜੀ ਦੀ ਸਦਾ ਬਹਾਰ ਰਚਨਾ “ ਛੱਲਾ ” ਗੀਤ ਗਾ ਕੇ ਵਾਹ ਵਾਹ ਖੱਟੀ ਅਤੇ ਇਲਾਕੇ ਦੇ ਕਲਮਕਾਰਾਂ ਨੇ ਵੀ ਬਾਖੂਬ ਭਰਵੀਂ ਹਾਜ਼ਰੀ ਲਗਵਾਈ । ਇਸ ਮੌਕੇ ਮੁੱਖ ਮਹਿਮਾਨ ਡਾਕਟਰ ਜਗਮੇਲ ਸਿੰਘ ਭਾਠੂਆਂ ਸਾਬਕਾ ਪ੍ਰੋਫੈਸਰ ਰਾਵਿੰਦਰ ਕੌਰ ‘ਰਵੀ,’ ਗੁਰਚਰਨ ਸਿੰਘ ਧੰਜੂ ਤੇ ਉਹਨਾਂ ਦੀ ਸੁਪਤਨੀ ਕੁਲਵਿੰਦਰ ਕੌਰ ,ਸਭਾ ਦੇ ਮੀਤ ਪ੍ਰਧਾਨ ਤਰਸੇਮ ਖਾਸਪੁਰੀ, ਮੀਤ ਪ੍ਰਧਾਨ, ਸ਼੍ਰੀਮਤੀ ਨਿਰਮਲਾ ਗਰਗ, ਮੁੱਖ ਪੇਪਰ ਵਕਤਾ ਭੁਪਿੰਦਰ ਜੀਤ ਸਿੰਘ ਮੌਲਵੀ ਵਾਲਾ ,ਅਤੇ ਪੰਜਾਬੀ ਸਾਹਿਤ ਸਭਾ ਪਾਤੜਾਂ ਦੇ ਸਰਪ੍ਰਸਤ ਬਾਜ਼ ਸਿੰਘ ਮਹਿਲੀਆ ਨੂੰ ਯਾਦਗਾਰੀ ਚਿੰਨ ਮੰਮੈਂਟੋ/ਫੁਲਕਾਰੀ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ ।
Related Post
Popular News
Hot Categories
Subscribe To Our Newsletter
No spam, notifications only about new products, updates.