post

Jasbeer Singh

(Chief Editor)

Patiala News

ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਗੁਰਦੁਆਰਾ ਮੈਨੇਜਰਮੈਂਟ ਕੋਰਸ ਕਰਨ ਵਾਲੇ ਵਿਦਿਆਰਥੀ ਸਿਖਲਾਈ ਲੈਣ ਪੁੱਜੇ

post-img

ਪਟਿਆਲਾ, 3 ਮਈ (ਜਸਬੀਰ)-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟਸ ਐਡਵਾਂਸਡ ਸਟੱਡੀਜ਼ ਬਹਾਦਰਗੜ੍ਹ ਵਿਖੇ ਤਿੰਨ ਸਾਲਾ ਗੁਰਦੁਆਰਾ ਮੈਨੇਜਮੈਂਟ ਕੋਰਸ ਕਰਨ ਵਾਲੇ ਵਿਦਿਆਰਥੀਆਂ ਦਾ ਦੂਜਾ ਬੈਚ ਅੱਜ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਟ੍ਰੇਨਿੰਗ ਲਈ ਪੁੱਜਿਆ। ਇਸ ਮੌਕੇ ਡਾਇਰੈਕਟਰ ਡਾ. ਚਮਕੌਰ ਸਿੰਘ, ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਢੁਡਿਆਲਾ ਖਾਲਸਾ ਸਕੂਲ ਦੇ ਪਿ੍ਰੰਸੀਪਲ ਪਰਵਿੰਦਰ ਸਿੰਘ ਮੈਨੇਜਰ ਕਰਨੈਲ ਸਿੰਘ ਆਦਿ ਉਚੇਚੇ ਤੌਰ ’ਤੇ ਟ੍ਰੇਨਿੰਗ ਦੀ ਸ਼ੁਰੂਆਤ ਕਰਨ ਮੌਕੇ ਪੁੱਜੇ ਹੋਏ ਸਨ। ਗੁਰਦੁਆਰਾ ਮੈਨੇਜਮੈਂਟ ਕੋਰਸ ਦੇ ਸਬੰਧ ’ਚ ਜਾਣਕਾਰੀ ਦਿੰਦਿਆਂ ਡਾਇਰੈਕਟਰ ਡਾ. ਚਮਕੌਰ ਸਿੰਘ ਨੇ ਦੱਸਿਆ ਕਿ ਮੈਨੇਜਮੈਂਟ ਕੋਰਸ ’ਚ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਸੁਚਾਰੂ ਰੱਖਣ, ਕਾਰਜਸ਼ੀਲ ਮੁਲਾਜ਼ਮਾਂ ਦੀ ਭੂਮਿਕਾ ਤੋਂ ਇਲਾਵਾ ਯੋਗ ਪ੍ਰਬੰਧਕ ਕਿਵੇਂ ਬਣਿਆ ਜਾਂਦਾ ਬਾਰੇ ਸਿਖਲਾਈ ਦੇਣਾ ਹੈ। ਉਨ੍ਹਾਂ ਦੱਸਿਆ ਕਿ ਗੁਰੂ ਘਰ ਜਿਥੇ ਆਸਥਾ ਦਾ ਵੱਡਾ ਕੇਂਦਰ ਹੈ, ਜਿਥੇ ਸੰਗਤਾਂ ਰੋਜ਼ਮਰਾ ਨਤਮਸਤਕ ਹੁੰਦੀਆਂ ਹਨ, ਪ੍ਰਬੰਧ ਅਧੀਨ ਚੱਲਦੇ ਕਾਰਜ ਕਿਵੇਂ ਨੇਪਰੇ ਚੜ੍ਹਦੇ ਹਨ ਅਤੇ ਦੇਖ-ਰੇਖ ਸਬੰਧੀ ਕਿਸ ਤਰ੍ਹਾਂ ਰਿਕਾਰਡ ਬਣਾਇਆ ਜਾਂਦਾ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ ਜਾਂਦਾ ਹੈ ਤਾਂ ਕਿ ਭਵਿੱਖ ਵਿਚ ਖਾਲਸਾ ਪੰਥ ਨਾਲ ਸਬੰਧਤ ਸਿਰਮੌਰ ਸੰਸਥਾਵਾਂ ਦੇ ਕਾਰਜਾਂ ਨੂੰ ਸਮਝਿਆ ਜਾ ਸਕੇ। ਇਸ ਮੌਕੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਅਤੇ ਮੈਨੇਜਰ ਕਰਨੈਲ ਸਿੰਘ ਨੇ ਦੱਸਿਆ ਕਿ ਪ੍ਰਬੰਧ ਅਧੀਨ ਵੱਖ ਵੱਖ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਜਾਂਦਾ ਸੇਵਾ ਭਾਵਨਾ ਨਾਲ ਪ੍ਰਬੰਧ ਨੂੰ ਸੁਚਾਰੂ ਰੱਖਿਆ ਜਾ ਸਕਦਾ। ਇਸ ਉਪਰੰਤ ਪਿ੍ਰੰਸੀਪਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਿਰਮੌਰ ਸੰਸਥਾ ਦਾ ਸ਼ਾਨਮੱਤਾ ਜਿਥੇ ਇਤਿਹਾਸ ਹੈ, ਉਥੇ ਹੀ ਮਹਾਨ ਸੰਸਥਾਵਾਂ ਦੇ ਕਾਰਜ ਵੀ ਮਹਾਨ ਤੇ ਵਿਲੱਖਣ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਮੈਨੇਜਮੈਂਟ ਕੋਰਸ ਜਿਥੇ ਤੁਹਾਡੇ ਭਵਿੱਖ ਨੂੰ ਰੋਸ਼ਨਮਈ ਬਣਾ ਸਕਦਾ, ਉਥੇ ਹੀ ਭਵਿੱਖ ਮਾਰਗਾਂ ਨੂੰ ਵੀ ਖੋਲ੍ਹਣ ਵਿਚ ਵਿਸ਼ੇਸ਼ ਤੌਰ ’ਤੇ ਸਹਾਈ ਹੋਵੇਗਾ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਆਦਿ ਸ਼ਾਮਲ ਸਨ।

Related Post