post

Jasbeer Singh

(Chief Editor)

Punjab

ਐਨਆਈਏ ਦੇ ਛਾਪਿਆਂ ਦੀ ਗੁਰਪ੍ਰਤਾਪ ਸਿੰਘ ਵਡਾਲਾ ਨੇ ਕੀਤੀ ਸਖ਼ਤ ਸ਼ਬਦਾਂ ਵਿਚ ਨਿੰਦਾ

post-img

ਐਨਆਈਏ ਦੇ ਛਾਪਿਆਂ ਦੀ ਗੁਰਪ੍ਰਤਾਪ ਸਿੰਘ ਵਡਾਲਾ ਨੇ ਕੀਤੀ ਸਖ਼ਤ ਸ਼ਬਦਾਂ ਵਿਚ ਨਿੰਦਾ ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ (ਐਮ. ਪੀ ਖਡੂਰ ਸਾਹਿਬ) ਤੇ ਉਹਨਾਂ ਦੇ ਨੇੜੇ ਦੇ ਸਾਥੀਆਂ ਅਤੇ ਰਿਸ਼ਤੇਦਾਰਾਂ ਦੇ ਘਰਾਂ ਅਤੇ ਦਫਤਰਾਂ ਵਿੱਚ ਜਿਸ ਤਰ੍ਹਾਂ ਐਨਆਈਏ ਦੇ ਛਾਪੇ ਪੈ ਰਹੇ ਹਨ ਉਸਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਕੇਂਦਰ ਸਰਕਾਰ ਨੂੰ ਤਾੜਨਾ ਕਰਦੇ ਹਾਂ ਕਿ ਪੰਜਾਬ ਦੇ ਲੋਕਾਂ ਲਈ ਤੇ ਇਸ ਖਾਸ ਕਰਕੇ ਸਿੱਖਾਂ ਲਈ ਬੇਗਾਨਗੀ ਵਾਲਾ ਅਹਿਸਾਸ ਨਾ ਕਰਵਾਉਣ।. ਪੰਜਾਬੀਆਂ ਤੇ ਖਾਸਕਰ ਸਿੱਖਾਂ ਨੇ ਹਮੇਸ਼ਾ ਦੇਸ਼ ਪ੍ਰਤੀ ਅਤੇ ਸੂਬੇ ਪ੍ਰਤੀ ਆਪਣੀ ਵਫਾਦਾਰੀ ਦਾ ਸਬੂਤ ਦਿੱਤਾ ਹੈ। ਸੋ ਪੰਜਾਬ ਪਹਿਲਾਂ ਹੀ ਬੜੇ ਮਾੜੇ ਦੋਰ ਵਿੱਚੋਂ ਨਿਕਲਿਆ ਹੈ।.ਇੰਝ ਲੱਗਦਾ ਹੈ ਕਿ ਸਰਕਾਰੀ ਏਜੰਸੀਆਂ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਬਦਨਾਮ ਕਰਨੀਆਂ ਚਾਹੁੰਦੀਆਂ ਹਨ।. ਇਸ ਵਰਤਾਰੇ ਨੇ ਪਹਿਲਾਂ ਵੀ ਬੜੇ ਮਾੜੇ ਹਾਲਾਤ ਸਿਰਜੇ ਸਨ। ਹੁਣ ਜਦ ਕਿ ਪੰਜਾਬ ਵਿੱਚ ਪੂਰਨ ਅਮਨ ਸ਼ਾਂਤੀ ਹੈ, ਤੇ ਇਹਨਾਂ ਏਜੰਸੀਆਂ ਦਾ ਇਸ ਤਰੀਕੇ ਦੇ ਨਾਲ ਕੰਮ ਕਰਨਾ ਬੜੇ ਗੰਭੀਰ ਸਵਾਲ ਖੜੇ ਕਰਦਾ ਹੈ। ਲੋੜ ਹੈ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਮਿਲ ਕੇ ਗੈਂਗਸਟਰਵਾਦ ਅਤੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਜਿਹੜੇ ਕਿ ਪੰਜਾਬੀਆਂ ਦੀ ਸੁਰੱਖਿਆ ਵਾਸਤੇ ਖਤਰਾ ਬਣੇ ਹੋਏ ਹਨ।

Related Post