post

Jasbeer Singh

(Chief Editor)

Punjab

ਤੀਆਂ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ : ਡਾ. ਗੁਰਪ੍ਰੀਤ ਕੌਰ ਮਾਨ ...

post-img

ਤੀਆਂ ਦਾ ਤਿਉਹਾਰ( 12- ਅਗਸਤ -2024 ) : =========================== ਰੁੱਖ ਅਤੇ ਕੁੱਖ ਨੂੰ ਬਚਾਉਣ ਦਾ ਹੋਕਾ ਦਿੰਦਿਆਂ ਸੰਗਰੂਰ ਜ਼ਿਲ੍ਹੇ ਦੇ ਧੂਰੀ ਵਿਖੇ ਤੀਜ ਦੀਆਂ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਜਦਕਿ ਉਨ੍ਹਾਂ ਦੇ ਨਾਲ ਡਾਕਟਰ ਬਲਜੀਤ ਕੌਰ ਅਤੇ ਵਿਧਾਇਕ ਨਰਿੰਦਰ ਕੌਰ ਭਰਾਜ਼ ਨੇ ਤੀਆਂ ਦੇ ਮੇਲੇ ਵਿੱਚ ਹਾਜ਼ਰੀ ਲਵਾਈ ।ਵੱਡੀ ਗਿਣਤੀ ਵਿੱਚ ਪਹੁੰਚੀਆਂ ਮਾਵਾਂ-ਭੈਣਾਂ ਵੱਲੋਂ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮ ਨੇ ਮਨ ਨੂੰ ਮੋਹ ਲਿਆ। ਅਜਿਹੇ ਤਿਉਹਾਰਾਂ ਦੀ ਬਦੌਲਤ ਹੀ ਆਪਸੀ ਭਾਈਚਾਰਕ ਸਾਂਝ ਵਧਦੀ ਹੈ।ਇਸ ਮੌਕੇ ਵੱਡੀ ਗਿਣਤੀ ’ਚ ਪਿੰਡ ਦੀਆਂ ਨਵਵਿਆਹੀਆਂ ਲੜਕੀਆਂ, ਕੁਆਰੀਆਂ ਕੁੜੀਆਂ ਤੇ ਔਰਤਾਂ ਨੇ ਗਿੱਧਾ ਤੇ ਬੋਲੀਆਂ ਪਾ ਕੇ ਮੇਲੇ ਦਾ ਖੂਬ ਆਨੰਦ ਮਾਣਿਆ।ਇਸ ਮੌਕੇ ਡਾ. ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ ਅਤੇ ਔਰਤਾਂ ਲਈ ਇਹ ਤਿਉਹਾਰ ਖੁਸ਼ੀਆਂ ਭਰਿਆ ਹੁੰਦਾ ਹੈ।ਉਨ੍ਹਾਂ ਕਿਹਾ ਕਿ ਔਰਤ ਦਾ ਸਤਿਕਾਰ ਕਰਨ ਬਾਰੇ ਸਾਡੇ ਧਾਰਮਿਕ ਗ੍ਰੰਥਾਂ ’ਚ ਵੀ ਦਰਜ ਹੈ। ਇਹ ਇਕ ਸੰਦੇਸ਼ ਹੈ ਸਾਰਿਆਂ ਲਈ ਕਿ ਅਸੀਂ ਧੀਆਂ ਤੇ ਕੁੜੀਆਂ ਦਾ ਸਤਿਕਾਰ ਕਰੀਏ ਅਤੇ ਉਨ੍ਹਾਂ ਦੇ ਅੱਗੇ ਵਧਣ ’ਚ ਉਨ੍ਹਾਂ ਦਾ ਸਾਥ ਦੇਈਏ।

Related Post