post

Jasbeer Singh

(Chief Editor)

Punjab

ਜਲੰਧਰ ਦੇ ਸੁਰਾਨੱਸੀ ਵਾਸੀ ਗੁਰਸਿਮਰਨ ਦੀ ਹੋਈ ਕੈਨੇਡਾ ਵਿਖੇ ਵਾਲਮਾਰਟ ਵਿਚ ਓਪਨ `ਚ ਸੜਣ ਕਾਰਨ ਮੌਤ

post-img

ਜਲੰਧਰ ਦੇ ਸੁਰਾਨੱਸੀ ਵਾਸੀ ਗੁਰਸਿਮਰਨ ਦੀ ਹੋਈ ਕੈਨੇਡਾ ਵਿਖੇ ਵਾਲਮਾਰਟ ਵਿਚ ਓਪਨ `ਚ ਸੜਣ ਕਾਰਨ ਮੌਤ ਜਲੰਧਰ : ਪੰਜਾਬ ਤੋਂ ਸੁਨਹਿਰੀ ਭਵਿੱਖ ਦੇ ਸੁਫ਼ਨੇ ਲੈ ਕੇ ਕੈਨੇਡਾ ਗਏ ਪਰਿਵਾਰ `ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਉਨ੍ਹਾਂ ਦੀ ਜਵਾਨ ਧੀ ਦੀ ਵਾਲਮਾਰਟ ਵਿਚ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਗੁਰਸਿਮਰਨ ਕੌਰ ਵਜੋਂ ਹੋਈ ਹੈ, ਜੋ ਮੂਲ ਰੂਪ ਨਾਲ ਜਲੰਧਰ ਦੇ ਸੁਰਾਨੁੱਸੀ ਵਿਚ ਪੈਂਦੇ ਗੁਰੂ ਨਾਨਕ ਨਗਰ ਨਾਲ ਸਬੰਧਤ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਵਾਲਮਾਰਟ ਵਿਚ ਓਪਨ `ਚ ਸੜਣ ਕਾਰਨ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕਾ ਗੁਰਸਿਮਰਨ ਕੌਰ ਦੇ ਤਾਇਆ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ 2 ਸਾਲ ਪਹਿਲਾਂ ਹੀ ਪਰਿਵਾਰ ਸਮੇਤ ਕੈਨੇਡਾ ਗਿਆ ਸੀ। ਉਹ ਸਾਰੇ ਇੱਥੋਂ ਹੀ ਕੈਨੇਡਾ ਦੀ ਲੈ ਕੇ ਗਏ ਸਨ। ਗੁਰਸਿਮਰਨ ਕੌਰ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਸੀ ਤੇ ਸ਼ਨੀਵਾਰ ਤੇ ਐਤਵਾਰ ਨੂੰ ਆਪਣੀ ਮਾਂ ਨਾਲ ਵਾਲਮਾਰਟ ਵਿਚ ਕੰਮ ਕਰਦੀ ਸੀ। ਇਸ ਸ਼ਨੀਵਾਰ ਵੀ ਗੁਰਸਿਮਰਨ ਕੌਰ ਆਪਣੀ ਮਾਂ ਨਾਲ ਕੰਮ `ਤੇ ਗਈ ਸੀ। ਉਸ ਦੀ ਮਾਂ ਕੰਮ ਤੋਂ ਵਾਪਸ ਆ ਗਈ ਤੇ ਕੁੱਝ ਦੇਰ ਬਾਅਦ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਧੀ ਦੀ ਮੌਤ ਹੋ ਗਈ ਹੈ।ਗੁਰਸਿਮਰਨ ਕੌਰ ਦੀ ਮੌਤ ਦਾ ਮਾਮਲਾ ਸ਼ੱਕੀ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਸਿਮਰਨ ਦੀ ਮੌਤ ਬੇਕਰੀ ਦੇ ਓਵਨ `ਚ ਸੜਣ ਨਾਲ ਹੋਈ ਹੈ ਪਰ ਪਰਿਵਾਰ ਦਾ ਕਹਿਣਾ ਹੈ ਕਿ ਸ਼ਨੀਵਾਰ ਤੇ ਐਤਵਾਰ ਨੂੰ ਤਾਂ ਇਹ ਚਲਾਏ ਹੀ ਨਹੀਂ ਜਾਂਦੇ। ਫ਼ਿਲਹਾਲ ਹੈਲੀਫੈਕਸ ਖੇਤਰੀ ਪੁਲਸ ਵੱਲੋਂ ਮੌਕੇ `ਤੇ ਜਾਂਚ ਕੀਤੀ ਜਾ ਰਹੀ ਹੈ ਤੇ ਇਸੇ ਲਈ ਐਤਵਾਰ ਨੂੰ ਸਟੋਰ ਬੰਦ ਰੱਖਿਆ ਗਿਆ। ਪੁਲਸ ਵੱਲੋਂ ਪਰਿਵਾਰ ਨੂੰ ਵੀ ਸਟੋਰ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਉਨ੍ਹਾਂ ਵੱਲੋਂ ਮਾਮਲੇ ਨਾਲ ਜੁੜੇ ਵੇਰਵੇ ਵੀ ਸਾਂਝੇ ਨਹੀਂ ਕੀਤੇ ਜਾ ਰਹੇ। ਕਿਰਤ ਵਿਭਾਗ ਨੇ ਵੀ ਕਿਹਾ ਕਿ ਉਹ ਸਥਿਤੀ ਤੋਂ ਜਾਣੂੰ ਹੈ ਅਤੇ ਪੁਲਸ ਮੌਕੇ `ਤੇ ਜਾਂਚ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਇਸ ਸਮੇਂ ਹੋਰ ਜਾਣਕਾਰੀ ਸਾਂਝੀ ਕਰਨ ਵਿਚ ਅਸਮਰੱਥ ਹਾਂ।

Related Post