

ਜਿੰਮਖਾਨਾ ਕਲੱਬ ਚੋਣਾਂ ਆਗਾਮੀ 20 ਦਸੰਬਰ ਨੂੰ ਕਲੱਬ ਅਗਜ਼ੈਕਟਿਵ ਦੀ ਹੋਈ ਅਹਿਮ ਮੀਟਿੰਗ ਪਟਿਆਲਾ, 22 ਸਤੰਬਰ 2025 : ਜਿੰਮਖਾਨਾ ਕਲੱਬ ਦੀਆਂ ਆਗਾਮੀ ਚੋਣਾਂ ਸੰਬੰਧੀ ਕੱਲ ਕਲੱਬ ਐਗਜ਼ੈਕਟਿਵ ਦੀ ਇਕ ਅਹਿਮ ਮੀਟਿੰਗ ਹੋਈ । ਜਿਸ ਵਿੱਚ ਸਭਾ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਕਲੱਬ ਚੋਣਾਂ ਆਗਾਮੀ 20 ਦਸੰਬਰ ਨੂੰ ਕਰਾਉਣ ਦਾ ਅਹਿਮ ਫੈਸਲਾ ਲਿਆ ਗਿਆ । ਇਸ ਮੌਕੇ ਅੱਜ ਕਲੱਬ ਦੇ ਪ੍ਰਧਾਨ ਦੀਪਕ ਕੰਪਾਨੀ, ਮੀਤ ਪ੍ਰਧਾਨ ਵਿਕਾਸ ਪੁਰੀ, ਕਲੱਬ ਦੇ ਚੈਅਰਮੈਨ ਡਾ. ਮਨਮੋਹਨ ਸਿੰਘ, ਹਰਪ੍ਰੀਤ ਸੰਧੂ ਅਤੇ ਹੋਰ ਮੈਂਬਰਾਂ ਵਲੋਂ 100 ਦੇ ਲਗਭਗ ਕਲੱਬ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਮੌਜੂਦਾ ਟਰਮ ਦੌਰਾਨ ਕਲੱਬ ਵਿਚ ਕੀਤੇ ਗਏ ਡਿਵੈਲਪਮੈਂਟ ਦੇ ਕੰਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ । ਉਨਾਂ ਦੱਸਿਆ ਕਿ ਕੱਲ ਹੋਈ ਐਗਜੈਕਟਿਵ ਦੀ ਮੀਟਿੰਗ ਜਿਸ ਵਿੱਚ 12 ਡਾਇਰੈਕਟਰ ਨੇ ਭਾਗ ਲਿਆ। ਇਸ ਮੌਕੇ ਦੁਸਹਿਰਾ 1 ਅਕਤੂਬਰ, ਈ. ਜੀ. ਐਮ. ਮੀਟਿੰਗ 14 ਅਕਤੂਬਰ ਨੂੰ, ਦਿਵਾਲੀ 17 ਅਕਤੂਬਰ ਅਤੇ ਕਲੱਬ ਦੀਆਂ ਚੋਣਾਂ 20 ਦਸੰਬਰ 2025 ਨੂੰ ਕਰਵਾਉਣ ਦਾ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ । ਇਸ ਮੌਕੇ ਮੈਨੇਜਮੈਂਟ ਨੇ ਦੱਸਿਆ ਸੀ. ਏ.ਅਤੇ ਕਲੱਬ ਦੇ ਲੀਗਲ ਇਸ਼ੂ ਦੇ ਮੁੱਦੇ ’ਤੇ ਪਿਛਲੇ ਅਸ਼ੋਕ ਗੋਇਲ ਐਂਡ ਐਡੀਟਰ ’ਤੇ ਪੁਲਸ ਦੀ ਜਾਂਚ ਪੜ੍ਹਤਾਲ ਤੋਂ ਬਾਅਦ ਐਫ. ਆਈ.ਆਈ.ਆਰ. ਵੀ ਦਰਜ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਕਲੱਬ ਦੇ ਨਿੱਜੀ ਮਾਮਲੇ ਨੂੰ ਪੁਲਸ ਵਿਚ ਲੈ ਕੇ ਜਾਣ ਦੀ ਪਹਿਲ ਸੀ.ਏ ਵਲੋਂ ਹੀ ਕੀਤੀ ਗਈ ਸੀ। ਜਿਸ ਦਾ ਕਲੱਬ ਮੈਨੇਜਮੈਂਟ ਨੇ ਵਿਸਥਾਰ ਪੂਰਵਕ ਜਵਾਬ ਪੁਲਿਸ ਵਿਭਾਗ ਨੂੰ ਦੇ ਦਿੱਤਾ ਸੀ । ਇਸ ਦੇ ਨਾਲ ਹੀ ਲੰਘੇ ਸਾਲ 2015 ਤੋਂ 2023 ਤੱਕ ਦੀ ਬੈਲੈਂਸ ਸ਼ੀਟ ਨੂੰ ਚੈਕ ਕਰਨ ਲਈ ਕਲੱਬ ਮੈਨੇਜਮੈਂਟ ਵਲੋਂ ਇਕ 7 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ । ਜਿਹੜੀ ਇਸ ਮੁੱਦੇ ’ਤੇ ਜਾਂਚ ਪੜ੍ਹਤਾਲ ਕਰਕੇ ਆਪਣੀ ਰਿਪੋਰਟ ਪੇਸ਼ ਕਰੇਗੀ । ਇਸ ਮੌਕੇ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਇਹ ਸੀ. ਏ. ਆਡੀਟਰ ਪਿਛਲੇ 37 ਸਾਲ ਤੋਂ ਕਲੱਬ ਮੈਂਬਰ ਦੇ ਤੌਰ ’ਤੇ ਆਪਣੀਆਂ ਸੇਵਾਵਾਂ ਦੇ ਰਿਹਾ ਸੀ । ਜੋ ਕਿ ਕਲੱਬ ਰੂਲ ਅਨੁਸਾਰ ਨਹੀਂ ਹੋ ਸਕਦਾ । ਆਰ. ਓ. ਸੀ. ਦੇ ਆਬਜੈਕਸ਼ਨ ਲਗਾਏ ਜਾਣ ਤੋਂ ਬਾਅਦ ਇਸ ਸੀ. ਏ ਨੂੰ ਐਕਸਟੈਂਸ਼ਨ ਨਹੀਂ ਦਿੱਤੀ ਗਈ ਅਤੇ ਐਸ. ਐਸ. ਪੀ. ਪਟਿਆਲਾ ਕੋਲ ਪਹੁੰਚ ਕੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਗਈਆਂ। ਇਸ ਉਪਰੰਤ ਐਸ. ਪੀ. (ਹੈਡਕੁਆਟਰ) ਨੇ ਜਾਂਚ ਪੜ੍ਹਤਾਲ ਕਰਨ ਤੋਂ ਬਾਅਦ ਸੀ. ਏ. ਦੇ ਉਪਰ ਐਫ.ਆਈ.ਆਰ ਦਰਜ ਕਰਕੇ ਅਗਲੀ ਕਾਰਵਾਈ ਨੂੰ ਮੁਕੱਰਰ ਕਰ ਦਿੱਤੀ ਹੈ । ਇਸ ਮੌਕੇ ਸੰਚਿਤ ਬਾਂਸਲ, ਪ੍ਰਦੀਪ ਸਿੰਗਲਾ, ਬਿਕਰਮਜੀਤ ਸਿੰਘ, ਰਾਹੁਲ ਮਹਿਤਾ, ਡਾ. ਅੰਸ਼ੁਮਨ ਖਰਬੰਦਾ, ਐਡਵੋਕੇਟ ਕੁੰਦਨ ਸਿੰਘ ਨਾਗਰਾ, ਐਡਵੋਕੇਟ ਰਵਿੰਦਰਨਾਥ ਕੌਸ਼ਲ, ਗੁਰਦੀਪ ਸਿੰਘ ਚੀਮਾ, ਡਾ. ਹਰਸਿਮਰਨ ਤੁਲੀ, ਹਰਿੰਦਰ ਸਿੰਘ ਕਾਲਾ, ਬੀ. ਡੀ. ਗੁਪਤਾ, ਵਿਨੋਦ ਢੂੰਡੀਆ, ਵਿਨੋਦ ਵਤਰਾਣਾ, ਸੀ. ਏ. ਅਨਿਲ ਅਰੋੜਾ, ਅੰਬਰੀਸ਼ ਬਾਂਸਲ, ਕੇ. ਕੇ. ਮਲਹੋਤਰਾ, ਹਰਦੇਵ ਸਿੰਘ ਬੱਲੀ, ਪਵਨ ਸਿੰਗਲਾ, ਨਰੇਸ਼ ਗੁਪਤਾ, ਅਸ਼ਵਨੀ ਗਰਗ, ਐਮ. ਐਚ. ਕੁਰੇਸ਼ੀ, ਮੋਹਿਤ ਢੋਡੀ, ਏ.ਪੀ. ਗਰਗ, ਡੀ. ਪੀ. ਸਿੰਘ, ਕੇ.ਕੇ. ਪੈਂਥੇ, ਰਾਜਦੀਪ ਸਿੰਘ ਤੋਂ ਇਲਾਵਾ ਹੋਰ ਵੀ ਮੈਂਬਰ ਹਾਜ਼ਰ ਸਨ ।