post

Jasbeer Singh

(Chief Editor)

Patiala News

ਐਚ.ਆਰ. ਗਰੁੱਪ ਆਫ ਕੰਪਨੀਜ਼ ਨੇ ਲਾਂਚ ਕੀਤਾ ‘ਇਲਾਰਾ ਸਟਰੀਟ’ ਕਮਰਸ਼ੀਅਲ ਪ੍ਰਾਜੈਕਟ

post-img

ਐਚ.ਆਰ. ਗਰੁੱਪ ਆਫ ਕੰਪਨੀਜ਼ ਨੇ ਲਾਂਚ ਕੀਤਾ ‘ਇਲਾਰਾ ਸਟਰੀਟ’ ਕਮਰਸ਼ੀਅਲ ਪ੍ਰਾਜੈਕਟ ਪਟਿਆਲਾ, 13 ਅਗਸਤ 2025 : ਐਚ.ਆਰ ਗਰੁੱਪ ਆਫ ਕੰਪਨੀਜ ਨੇ ਐਚ.ਆਰ. ਗਰੁੱਪ ਆਫ ਕੰਪਨੀਜ਼ ਦੇ ਮੈਨੇਜਿੰਗ ਡਾਇਰੈਕਟਰ ਪ੍ਰਦੀਪ ਸਿੰਘ ਅੰਟਾਲ ਨਨਾਨਸੰੁ ਦੀ ਅਗਵਾਈ ਹੇਠ ਆਪਣਾ ਇੱਕ ਨਵਾਂ ਕਮਰਸ਼ੀਅਲ ਪ੍ਰਾਜੈਕਟ ‘ਇਲਾਰਾ ਸਟਰੀਟ’ ਨੇੜੇ ਸਨੋਰ ਅੱਡਾ ਦੇਵੀਗੜ੍ਹ ਰੋਡ ਪਟਿਆਲਾ ਵਿਖੇ ਲਾਂਚ ਕਰ ਦਿੱਤਾ ਹੈ। ਹਮੇਸ਼ਾਂ ਦੀ ਤਰ੍ਹਾਂ ਸਾਦੇ ਸਮਾਗਮ ਵਿਚ ਵਾਹਿਗੁਰੂ ਜੀ ਦਾ ਓਟ ਆਸ ਲੈ ਕੇ ‘ਇਲਾਰਾ’ ਕਮਰਸ਼ੀਅਲ ਪ੍ਰਾਜੈਕਟ ਲਾਂਚ ਕੀਤਾ ਗਿਆ। ਇਸ ਮੌਕੇ ਸੁਖਮਨੀ ਸਹਿਬ ਜੀ ਦੇ ਪਾਠ ਕਰਵਾਏ ਗਏ, ਉਪਰੰਤ ਅਰਦਾਸ਼ ਹੋਈ ਅਤੇ ਪ੍ਰਾਜੈਕਟ ਲਾਂਚ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਪਟਿਆਲਾ ਸ਼ਹਿਰ ਦੇ ਵਿਧਇਕ ਅਜੀਤਪਾਲ ਸਿੰਘ ਕੋਹਲੀ, ਹਲਕਾ ਸਨੋਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਾਬਕਾ ਮੇਅਰ ਵਿਸ਼ਨੂੰ ਸ਼ਰਮਾ, ਇੰਪਰੂਮੈਂਟ ਟਰਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਤੇਜਿੰਦਰ ਮਹਿਤਾ, ਨਗਰ ਨਿਗਮੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਪਹੁੰਚ ਕੇ ਐਚ.ਆਰ. ਗਰੁੱਪ ਆਫ ਕੰਪਨੀਜ਼ ਨੂੰ ਵਧਾਈ ਦਿੱਤੀ ਅਤੇ ਕਿ ਪੰਜਾਬ ਸਰਕਾਰ ਵੱਲੋਂ ਕਲੋਨੀਆ ਅਤੇ ਕਮਰਸ਼ੀਅਲ ਪ੍ਰਾਜੈਕਟਾਂ ਨੂੰ ਅਪਰੂਪਵਡ ਕਰਵਾਉਣ ਲਈ ਅਸਾਨ ਪਾਲਿਸੀ ਲੈ ਕੇ ਆਉਂਦੀ ਹੈ ਅਤੇ ਸਾਰੇ ਨਿਯਮਾਂ ਦੇ ਮੁਤਾਬਕ ਕੰਮ ਕਰਨ ਨੂੰ ਪਹਿਲ ਦੇ ਰਹੀ ਹੈ। ਉਨ੍ਹਾਂ ਪ੍ਰਦੀਪ ਸਿੰਘ ਅੰਟਾਲ ਨਨਾਨਸੁੰ ਅਤੇ ਉਨ੍ਹਾਂ ਦੇ ਸਾਥੀਆਂ ਦੀ ਨਿਯਮਾਂ ਦੇ ਮੁਤਾਬਕ ਕੰਮ ਕਰਨ ਦੀ ਨੀਤੀ ਦੀ ਸ਼ਲਾਘਾ ਕੀਤੀ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਤੇ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਇਸ ਨਾਲ ਪ੍ਰਾਜੈਕਟ ਦੇ ਆਉਣ ਲਈ ਸਾਰੇ ਇਲਾਕੇ ਦੀ ਸੰੁਦਰਰਤਾ ਵਧੀ ਹੈ ਅਤੇ ਲੋਕਾਂ ਨੂੰ ਕੂੜੇ ਡੰਪ ਤੋਂ ਵੀ ਰਾਹਤ ਮਿਲੀ ਹੈ। ਮੈਨੇਜਿੰਗ ਡਾਇਰੈਕਟਰ ਪ੍ਰਦੀਪ ਸਿੰਘ ਅੰਟਾਲ ਨਨਾਨਸੰ,ਜੱਸਾ ਸਿੰਘ ਸੰਧੂ ਰਾਸ਼ਟਰੀ ਪ੍ਰਧਾਨ ਸਰਬਤ ਦਾ ਭਲਾ ਟਰੱਸਟ, ਸਾਬਕਾ ਕੌਂਸਲਰ ਅਤੇ ਰੀਅਲ ਅਸਟੇਟ ਕਾਰੋਬਾਰੀ ਗੁਰਦੇਵ ਸਿੰਘ ਪੂਨੀਆ, ਬਿਕਰਮ ਸਿੰਘ ਤੇਜੇ ਨੇ ਆਈਟਾਂ ਸ਼ਖਸ਼ੀਅਤਾਂ ਦਾ ਸਵਾਗਤ ਕੀਤਾ। ਇਸ ਮੌਕੇ ਵਿਸ਼ੇਸ ਤੌਰ ’ਤੇ ਸਾਬਕਾ ਮੇਅਰ ਸੰਜੀਵ ਬਿੱਟੂ, ਮਿੰਟੂ ਜੋੜੇ ਮਾਜਰਾ, ਵਿਕਰਮਜੀਤ ਸਿੰਘ ਸਨੀ ਫਰੀਦਕੋਟ, ਗੁਰਦਰਸ਼ਨ ਸਿੰਘ ਗਾਂਧੀ, ਮੀਰ ਸਮੀਰ ਅਜ਼ਾਦ, ਸੋਨੂੰ ਸਲਮਾਨੀ, ਤੋਫੀਕ ਖਾਨ, ਅਰਫਾਕ ਖਾਨ, ਨਾਇਬ ਸਿੰਘ ਨੀਟਾ, ਅਮਰ ਸਿੰਘ ਢੰਡੇ, ਜਗਜੀਤ ਸਿੰਘ ਨਨਾਨਸੰੁ, ਨਾਇਬ ਸਿੰਘ ਨੀਟੂ, ਜਗਜੀਤ ਸਿੰਘ ਕੋਹਲੀ,ਪੋਨੂੰ ਬੱਤਰਾ, ਬੀਨੂੰ ਗੋਇਲ, ਜਗਦੀਪ ਬਲਿਆਨ ਸਾਬਕਾ ਚੇਅਰਮੈਨ, ਬਲਿਹਾਰ ਸਿੰਘ, ਯਾਦਵਿੰਦਰ ਸਿੰਘ ਅੰਟਾਲ, ਗਿੰਨੀ ਢਿੱਲੋਂ ਭਾਜਪਾ,ਰਮੇਸ਼ ਗੋਇਲ ਭਾਜਪਾ ਜਿਲਾ ਪ੍ਰਧਾਨ, ਐਡਵੋਕੇਟ ਆਤਮਜੀਤ ਕਾਹਲੋਂ, ਐਡੋਵੇਕਟ ਸੁਨੀਤ ਕਥੂਰੀਆ,ਜਨਕ ਰਾਜ ਕਲਵਾਣੂ, ਰਾਜ ਰਾਣਾ ਪ੍ਰਧਾਨ ਡੀਲਰ ਐਸੋਸੀਏਸ਼ਨ, ਪ੍ਰਧਾਨ ਪ੍ਰਦੀਪ ਜੋਸਨ, ਲਖਵਿੰਦਰ ਲੱਖਾ ਲਲੀਨਾ, ਸੁਰਜੀਤ ਸਿੰਘ ਲੰਗ, ਰਾਜੇਸ਼ ਪੰਜੌਲਾ, ਬਲਜਿੰਦਰ ਪੰਜੌਲਾ, ਡੀ.ਐਸ.ਪੀ ਜਸਵਿੰਦਰ ਸਿੰਘ ਟਿਵਾਣਾ, ਡੀ.ਐਸ.ਪੀ ਹਰਦੀਪ ਸਿੰਘ ਬਡੁੰਗਰ, ਡੀ.ਐਸ.ਪੀ ਗੁਰਪ੍ਰਤਾਪ ਸਿੰਘ ਢਿੱਲੋਂ , ਮਹੰਤ ਜਸਪਾਲ ਦਾਸ ਸੂਲਰ, ਹਰਦੀਪ ਜੋਸਨ, ਤਰਸੇਮ ਕਾਂਸਲ, ਕਰਮਜੀਤ ਸਿੰਘ ਸਰਾਉ ਐਮ.ਡੀ. ਸਰਾਉ ਡਿਸਟਿਲਰੀ, ਅਮਰਜੀਤ ਸਿੰਘ ਵਾਲੀਆ, ਅਕਾਸ਼ ਸ਼ਰਮਾ ਬੋਕਸਰ ਅਤੇ ਰਵਿੰਦਰ ਕੁਮਾਰ ਰਵੀ ਆਦਿ ਵੀ ਹਾਜਰ ਸਨ। ਇਸ ਤੋਂ ਬਾਅਦ ਮੈਨੇਜਿੰਗ ਡਾਇਰੈਕਟਰ ਪ੍ਰਦੀਪ ਸਿੰਘ ਨਨਾਨਸੰੁ ਨੇ ਕਿਹਾ ਕਿ ‘ਇਲਾਰਾ ਸਟਰੀਟ’ 7.00 ਏਕੜ ਦਾ ਪ੍ਰਾਜੈਕਟ ਹੈ। ਜਿਸ ਵਿਚ ਲਗਭਗ 160 ਸ਼ੋ ਰੂਮ ਬਣਾਏ ਜਾ ਰਹੇ ਹਨ ਜਿਨ੍ਹਾਂ ਵਿਚ ਦੋ ਤਰ੍ਰਾਂ ਦੇ ਸਾਈਜ਼ ਰੱਖੇ ਗਏ ਹਨ ਪਹਿਲਾ 15 ਬਾਏ 60 ਅਤੇ ਦੂਜਾ 12 ਬਾਏ45 ਫੁੱਟ ਦੇ ਹਨ। ਇਸ ਦੀ ਪ੍ਰੀ ਲਾਂਚਿੰਗ ਵਿਚ 90 ਸ਼ੋ ਰੂਮਾਂ ਦੀ ਬੁਕਿੰਗ ਕੀਤੀ ਜਾ ਰਹੀ ਹੈ। ਜਿਨ੍ਹਾਂ ਦੀ ਵੰਡ ਡਰਾਅ ਦੇ ਜਰੀਏ ਹੋਵੇਗੀ। ਇਸ ਡਰਾਅ ਵਿਚ ਕੁਲ 31 ਇਨਾਮ ਕੱਢੇ ਜਾ ਰਹੇ ਹਨ। ਜਿਨ੍ਹਾਂ ਵਿਚ 6 ਥਾਰ ਗੱਡੀਆਂ, 10 ਸਵਿਫਟ ਕਾਰਾਂ, 10 ਬੁਲਟ ਮੋਟਰਸਾਇਕਲ ਅਤੇ 5 ਐਕਟਿਵਾ ਕੱਢੇ ਜਾਣਗੇ। ਐਮ.ਡੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਇਨਵੈਸਟਰਾਂ ਦੇ ਲਈ ਈਜੀ ਇਨਸਟਾਲਮੈਂਟਾਂ ਰੱਖੀਆਂ ਗਈਆਂ ਹਨ। ਜਿਸ ਦੇ ਤਹਿਤ ਸਾਰੇ ਪੈਸੇ ਡੇਢ ਸਾਲ ਵਿਚ ਲਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪਹਿਲਾ ਪ੍ਰਾਜੈਕਟ ਹੈ, ਜਿਹੜਾ ਕਿ ਐਂਡ ਯੂਜਰ ਅਤੇ ਇਨਵੈਸਟਰਾਂ ਦੋਨਾ ਦੇ ਲਈ ਸ਼ਹਿਰ ਦੇ ਸਭ ਤੋਂ ਨੇੜੇ, ਸਾਰੇ ਸ਼ਹਿਰਾਂ ਨੂੰ ਕਨੈਕਟਡ ਹੈ। ਉਨ੍ਹਾਂ ਕਿਹਾ ਕਿ ਇਲਾਰਾ ਸਟਰੀਟ ਪਟਿਆਲਾ ਇੱਕ ਬਿਹਤਰੀਨ ਪ੍ਰਾਜੈਕਟ ਹੈ ਅਤੇ ਐਚ.ਆਰ ਗਰੁੱਪ ਆਫ ਕੰਪਨੀਜ਼ ਵੱਲੌਂ ਆਪਣੇ ਵਾਅਦਿਆਂ ਨੂੰ ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਡਿਲੀਵਰ ਕਰਨ ਦੇ ਕਾਰਨ ਲੋਕਾਂ ਵਿਚ ਇਸ ਪ੍ਰਾਜੈਕਟ ਦੇ ਪ੍ਰਤੀ ਹੋਰ ਵੀ ਭਰੋਸਾ ਵਧ ਰਿਹਾ ਹੈ। ਐਮ.ਡੀ. ਪ੍ਰਦੀਪ ਸਿੰਘ ਨੇ ਕਿਹਾ ਕਿ ਇਨਵੈਸਟਰ ਅਤੇ ਐਂਡ ਯੁਜਰ ਨੂੰ ਆਪਣੇ ਪੁਰੇ ਪੈਸੇ ਵਸੂਲ ਹੋਣ ਅਤੇ ਸ਼ਹਿਰ ਦੀ ਸ਼ਾਨ ਬਣੇ ਤੇ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਸਹੂਲਤਾਂ ਮਿਲਣ, ਇਹੀ ਉਨ੍ਹਾਂ ਦੀ ਪਹਿਲ ਹੈ।

Related Post