
ਪੰਜਾਬੀ ਸੇਵਕ ਟੀਵੀ’ ਨਾਮ ਦੇ ਯੂਟਿਊਬ ਚੈਨਨ ਵਲੋਂ ਹਰਭਜਨ ਮਾਨ ਦੀ ਧੀ ਬਾਰੇ ਝੂਠੀ ਅਤੇ ਅਪਮਾਨਜਨਕ ਖ਼ਬਰ ਚਲਾਉਣ ਤੇ ਹਰਭਜਨ
- by Jasbeer Singh
- March 1, 2025

ਪੰਜਾਬੀ ਸੇਵਕ ਟੀਵੀ’ ਨਾਮ ਦੇ ਯੂਟਿਊਬ ਚੈਨਨ ਵਲੋਂ ਹਰਭਜਨ ਮਾਨ ਦੀ ਧੀ ਬਾਰੇ ਝੂਠੀ ਅਤੇ ਅਪਮਾਨਜਨਕ ਖ਼ਬਰ ਚਲਾਉਣ ਤੇ ਹਰਭਜਨ ਭੇਜਿਆ ਲੀਗਲ ਨੋਟਿਸ ਪਟਿਆਲਾ, 1 ਮਾਰਚ : ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਮਾਨ ਦੇ ਵਲੋਂ ਇੱਕ ਯੂ-ਟਿਊਬ ਚੈਨਲ ਨੂੰ ਇਸ ਲਈ ਲੀਗਲ ਨੋਟਿਸ ਭੇਜਿਆ ਗਿਆ ਹੈ ਕਿਉਂਕਿ ਹਰਭਜਨ ਮਾਨ ਨੇ ‘ਪੰਜਾਬੀ ਸੇਵਕ ਟੀ. ਵੀ’. ਤੇ ਦੋਸ਼ ਲਗਾਇਆ ਹੈ ਕਿ ਉਸਨੇ ਉਸਦੀ (ਹਰਭਜਨ ਮਾਨ) ਦੀ ਧੀ ਬਾਰੇ ਝੂਠੀ ਅਤੇ ਅਪਮਾਨਜਨਕ ਖ਼ਬਰ ਚਲਾਈ ਹੈ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਤੇ ਮਾਨਸਿਕ ਤੇ ਮਾਨਸਿਕ ਪੱਖੋਂ ਬੁਰੀ ਤਰ੍ਹਾਂ ਪ੍ਰਭਾਵ ਪਿਆ ਹੈ । ਹਰਭਜਨ ਮਾਨ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਖਿਲਾਫ਼ ਚਲਾਈਆਂ ਜਾ ਰਹੀਆਂ ਅਜਿਹੀਆਂ ਖ਼ਬਰਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ ਅਤੇ ਹੁਣ ‘ਪੰਜਾਬੀ ਸੇਵਕ ਟੀ. ਵੀ.’ ਨੂੰ ਲੀਗਲ ਨੋਟਿਸ ਭੇਜ ਦਿੱਤਾ ਗਿਆ ਹੈ । ਮਾਨ ਨੇ ਪੁਲਸ ਪ੍ਰਸਾਸ਼ਨ ਤੋਂ ਉਕਤ ਚੈਨਲ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ।