
ਗੁਰੂਦੁਆਰਾ ਸਾਹਿਬ ਪਿੰਡ ਡਕਾਲਾ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਤੇ ਹਰਚੰਦ ਸਿੰਘ ਬਰਸਟ ਨੇ ਗੁਰੂ ਚਰਨਾਂ ਵਿੱਚ ਲਗਵਾਈ ਹਾ
- by Jasbeer Singh
- April 30, 2025

ਗੁਰੂਦੁਆਰਾ ਸਾਹਿਬ ਪਿੰਡ ਡਕਾਲਾ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਤੇ ਹਰਚੰਦ ਸਿੰਘ ਬਰਸਟ ਨੇ ਗੁਰੂ ਚਰਨਾਂ ਵਿੱਚ ਲਗਵਾਈ ਹਾਜ਼ਰੀ ਡਕਾਲਾ, 30 ਅਪ੍ਰੈਲ 2025 : ਗੁਰਦੁਆਰਾ ਸਾਹਿਬ ਡਕਾਲਾ ਵਿਖੇ ਮਾਰਕੀਟ ਕਮੇਟੀ ਡਕਾਲਾ ਦੇ ਚੇਅਰਮੈਨ ਹਨੀ ਮਾਹਲਾ ਵੱਲੋਂ ਅਕਾਲ ਪੁਰਖ ਦੇ ਸ਼ੁਕਰਾਨੇ ਲਈ ਰਖਵਾਏ ਗਏ ਸ਼੍ਰੀ ਅਖੰਡ ਪਾਠ ਦੇ ਭੋਗ ਤੇ ਪੰਜਾਬ ਰਾਜ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ , ਸੂਬਾ ਜਨਰਲ ਸਕੱਤਰ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ । ਇਸ ਮੌਕੇ ਸ.ਬਰਸਟ ਨੇ ਆਮ ਆਦਮੀ ਪਾਰਟੀ ਵੱਲੋਂ ਹਨੀ ਮਾਹਲਾ ਨੂੰ ਮਾਰਕਿਟ ਦੇ ਚੇਅਰਮੈਨ ਦੇ ਅਹੁਦੇ ਨਾਲ ਸਨਮਾਨਤ ਕਰਨ ਤੇ ਉਹਨਾਂ ਨੂੰ ਵਧਾਆਈਆਂ ਦਿੱਤੀਆਂ ਤੇ ਇਸਦੇ ਨਾਲ ਹੀ ਹਨੀ ਮਾਹਲਾ ਜੀ ਵੱਲੋਂ ਪੂਰੀ ਤਨਦੇਹੀ, ਇਮਾਨਦਾਰੀ ਅਤੇ ਲਗਨ ਨਾਲ ਕੰਮ ਕੀਤਾ ਜਾਵੇਗਾ ਤਾਂ ਜੋਂ ਮੰਡੀਆਂ ਵਿੱਚ ਕਿਸਾਨਾਂ, ਮਜਦੂਰਾਂ ਅਤੇ ਆੜਤੀਆਂ ਵਰਗ ਕਿਸੇ ਨੂੰ ਕੋਈ ਸਮੱਸਿਆਂ ਨਹੀਂ ਆਉਣ ਦਿੱਤੀ ਜਾਵੇਗੀ, ਇਸਦੇ ਨਾਲ ਹੀ ਸ.ਬਰਸਟ ਨੇ ਕਿਹਾ ਕਿ ਪਾਰਟੀ ਲਈ ਮਿਹਨਤ ਕਰਨ ਵਾਲੇ ਆਗੂਆਂ ਨੂੰ ਜਿਹਨਾਂ ਵਿੱਚੋਂ ਆਮ ਘਰਾਂ ਦੇ ਬੱਚਿਆਂ ਨੂੰ ਪੰਜਾਬ ਦੀਆਂ ਸਾਰੀਆਂ ਮਾਰਕਿਟ ਕਮੇਟੀਆਂ ਦੇ ਚੇਅਰਮੈਨ ਦੀ ਜੁੰਮੇਵਾਰੀਆਂ ਨਾਲ ਸਨਮਾਨਤ ਕੀਤਾ ਗਿਆ ਹੈ, ਆਉਣ ਵਾਲੇ ਸਮੇਂ ਵਿੱਚ ਹੋਰ ਸਾਥੀਆਂ ਨੂੰ ਵੀ ਜੁੰਮੇਵਾਰੀਆਂ ਨਾਲ ਨਵਾਜਿਆਂ ਜਾਵੇਗਾ ਤੇ ਪਾਰਟੀ ਹੋਰ ਤਕੜੇ ਹੋਕੇ ਕੰਮ ਕਰੇਗੀ । ਇਸ ਮੌਕੇ ਸ.ਬਰਸਟ ਨੇ ਆਈ ਹੋਈ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ ਅਤੇ ਇਸੇ ਤਰਾਂ ਜੀਵਣ ਵਿੱਚ ਤਰੱਕੀਆਂ ਹਾਂਸਲ ਕਰਨ ਅਤੇ ਆਉਣ ਵਾਲੇ ਸਮੇਂ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਦੀ ਅਰਦਾਸ ਕੀਤੀ ਗਈ । ਇਸ ਮੌਕੇ ਮੰਦੀਪ ਸਿੰਘ ਜਿਲ੍ਹਾਂ ਮੰਡੀ ਅਫਸਰ, ਸਕੱਤਰ ਭਰਪੂਰ ਸਿੰਘ, ਹਰਿੰਦਰ ਸਿੰਘ ਧਬਲਾਨ, ਸ਼ਾਮ ਲਾਲ ਦੱਤ, ਬਲਕਾਰ ਡਕਾਲਾ, ਦਰਸ਼ਨ ਸਿੰਘ, ਸ਼ੈਲੀ ਡਕਾਲਾ ਅਤੇ ਸਮੂਹ ਨਗਰ ਨਿਵਾਸੀ ਪਿੰਡ ਡਕਾਲਾ ਮੌਜੂਦ ਰਹੇ ।