
Patiala News
0
ਹਰਨੂਰ ਕੌਰ ਨਾਗਰਾ ਨੇ ਸਾਊਥ ਏਸੀਅਨ ਕੁਰਾਸਸ ਚੈਂਪੀਅਨਸ਼ਿਪ ਵਿੱਚ ਕਾਂਸੀਂ ਦਾ ਮੈਡਲ ਕੀਤਾ ਆਪਣੇ ਨਾਮ
- by Jasbeer Singh
- April 22, 2024

ਪਟਿਆਲਾ 22 ਅਪ੍ਰੈਲ (ਜਸਬੀਰ) : ਡੀ.ਏ.ਵੀ ਗਲੋਬਲ ਸਕੂਲ ਪਟਿਆਲਾ ਦੀ ਵਿਦਿਆਰਥਣ ਹਰਨੂਰ ਕੌਰ ਨਾਗਰਾ ਨੇ ਕੇਰਲਾ(ਕੋਚੀਨ) ਵਿਚ ਹੋਈਆਂ ਸਾਊਥ ਏਸੀਅਨ ਕੁਰਾਸ ਚੈਂਪੀਅਨਸ਼ਿਪ 2024 ਦੇ 70 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀਂ ਦਾ ਮੈਡਲ ਹਾਸਲ ਕੀਤਾ ਹੈ। ਸਾਊਥ ਏਸੀਅਨ ਕੁਰਾਸ ਚੈਂਪੀਅਨਸ਼ਿਪ 2024 ਜੋ ਕਿ ਸੈਕਰੇਡ ਹਾਰਟ ਕਾਲਜ ਕੋਚੀ ਕੇਰਲ ਵਿਖੇ ਮਿਤੀ 19 ਤੋਂ 21 ਅਪ੍ਰੈਲ 2024 ਨੂੰ ਆਯੋਜਿਤ ਕੀਤੀਆਂ ਗਈਆਂ ਸਨ। ਹਰਨੂਰ ਵਲੋਂ ਆਪਣੇ ਚੰਗੇ ਪ੍ਰਦਰਸਨ ਦਾ ਸਿਰਹਾ ਕੋਚ ਸੁਰਜੀਤ ਸਿੰਘ ਵਾਲੀਆ ਨੂੰ ਦਿੱਤਾ। ਜਿੰਨਾ ਵਲੋ ਖਿਡਾਰਨ ਨੂੰ ਥੇੜੀ ਕਲੱਬ ਪਟਿਆਲਾ ਵਿਖੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ।