post

Jasbeer Singh

(Chief Editor)

Entertainment / Information

ਹਰਸੀਰਤ ਕੌਰ ਨੂੰ ਮਿਸ ਤੀਜ ਅਤੇ ਸੁਖਦੀਪ ਕੌਰ ਨੂੰ ਮਿਸਿਜ਼ ਤੀਜ ਦੇ ਟਾਈਟਲ ਨਾਲ ਨਵਾਜਿਆ ਗਿਆ

post-img

ਹਰਸੀਰਤ ਕੌਰ ਨੂੰ ਮਿਸ ਤੀਜ ਅਤੇ ਸੁਖਦੀਪ ਕੌਰ ਨੂੰ ਮਿਸਿਜ਼ ਤੀਜ ਦੇ ਟਾਈਟਲ ਨਾਲ ਨਵਾਜਿਆ ਗਿਆ ਪਟਿਆਲਾ, 11 ਅਗਸਤ 2025 : ਪਟਿਆਲਾ ਦੇ ਦਾ ਔਰਾ ਕੈਫੇ ਐਂਡ ਅਲੇਹਾਊਸ ਵਿਖੇ ਤੀਆਂ ਦਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ। ਇਹ ਮੇਲਾ ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਭਾਸ਼ਾ ਨੂੰ ਪ੍ਰਫੁੱਲਤ ਕਰਨ ਅਤੇ ਇਸ ਨਾਲ ਜੋੜੀ ਰੱਖਣ ਦੇ ਨਜ਼ਰੀਏ ਤੋਂ ਕਰਵਾਇਆ ਗਿਆ। ਇਸ ਮੇਲੇ ਵਿੱਚ ਮੁਟਿਆਰਾਂ ਬਹੁਤ ਸੋਹਣੇ ਪਹਿਰਾਵਿਆਂ ਵਿੱਚ ਆਈਆਂ। ਮੁਟਿਆਰਾਂ ਨੇ ਗਿੱਧਾ ਪਾ ਕੇ ਮੇਲੇ ਵਿੱਚ ਰੰਗ ਬੰਨ ਦਿਤਾ। ਮੇਲੇ ਵਿੱਚ ਵੱਖ -ਵੱਖ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਏ ਗਏ। ਪੰਜਾਬੀ ਵਿਰਸੇ ਦਾ ਹਰੇਕ ਰੰਗ ਇਸ ਮੇਲੇ ਵਿੱਚ ਵੇਖਣ ਨੂੰ ਮਿਲੀਆ। ਇਸ ਮੇਲੇ ਵਿੱਚ ਮਿਸ ਹਰਸੀਰਤ ਕੌਰ ਨੂੰ ਮਿਸ ਤੀਜ ਅਤੇ ਸ੍ਰੀਮਤੀ ਸੁਖਦੀਪ ਕੌਰ ਨੂੰ ਮਿਸਿਜ਼ ਤੀਜ ਦੇ ਟਾਈਟਲ ਨਾਲ ਨਵਾਜਿਆ ਗਿਆ। ਇਸ ਮੇਲੇ ਦੀ ਪ੍ਰਬੰਧਕ ਸ੍ਰੀਮਤੀ ਸੀਮਾ ਜੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਲਗਾਉਣ ਨਾਲ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਪੰਜਾਬੀ ਵਿਰਸੇ ਨਾਲ ਜੋੜ ਕੇ ਰੱਖ ਸਕਦੇ ਹਾਂ। ਇਸ ਮੇਲੇ ਦੌਰਾਨ ਸ੍ਰੀਮਤੀ ਪਰਮਜੀਤ ਕੌਰ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ।ਇਸ ਮੇਲੇ ਵਿੱਚ ਸ੍ਰੀਮਤੀ ਮਮਤਾ ਰਾਣੀ, ਸ੍ਰੀਮਤੀ ਪਰਮ, ਸ੍ਰੀਮਤੀ ਸੋਨੀਆ, ਸ੍ਰੀਮਤੀ ਭਾਵਨਾ, ਸ੍ਰੀਮਤੀ ਮਾਨਸੀ, ਸ੍ਰੀਮਤੀ ਹੈਪੀ, ਸ੍ਰੀਮਤੀ ਨੀਲਮ, ਸ੍ਰੀਮਤੀ ਵਿਸ਼ਾਲੀ, ਸ੍ਰੀਮਤੀ ਸੁਖਪ੍ਰੀਤ ਕੌਰ, ਸ੍ਰੀਮਤੀ ਸੁਖਲੀਨ ਕੌਰ ਅਤੇ ਸ੍ਰੀਮਤੀ ਕੁਲਵਿੰਦਰ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ਸਨ।

Related Post