

ਸਕੂਲ ਦੇ ਪਾਣੀ ਵੀ ਜਹਿਰ ਮਿਲਾਇਆ ਬੈਂਗਲੁਰੂ : ਭਾਰਤ ਦੇਸ਼ ਦੇ ਸੂਬੇ ਕਰਨਾਟਕ ਦੇ ਬੇਲਗਾਵੀ ਜਿ਼ਲੇ ਦੇ ਹੁਲੀਕੱਟੀ ਪਿੰਡ ਦੇ ਇਕ ਸਰਕਾਰੀ ਸਕੂਲ ਵਿਚ ਪੀਣ ਵਾਲੇ ਪਾਣੀ ਵਿਚ ਜਹਿਰੀਲੀ ਵਸਤੂ ਮਿਲਾਏ ਜਾਣ ਦੇ ਮਾਮਲੇ ਵਿਚ ਸ੍ਰੀ ਰਾਮ ਫੌਜ ਦੇ ਤਾਲੁਕ ਪ੍ਰਧਾਨ ਸਾਗਰ ਪਾਟਿਲ ਅਤੇ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਿਊਂ ਕੀਤਾ ਗਿਆ ਅਜਿਹਾ ਕਰਨਾਟਕ ਦੇ ਉਪਰੋਕਤ ਜਿ਼ਲੇ ਦੇ ਪਿੰਡ ਵਿਚ ਬਣੇ ਸਰਕਾਰੀ ਸਕੂਲ ਦੇ ਪਾਣੀ ਵਿਚ ਜਿਨ੍ਹਾਂ ਵਿਅਕਤੀਆਂ ਵਲੋਂ ਜਹਿਰ ਮਿਲਾਇਆ ਗਿਆ ਤੇ ਸਕੂਲ ਦੇ ਪਾਣੀ ਨੂੰ ਜਹਿਰੀਲਾ ਕੀਤਾ ਗਿਆ ਦਾ ਮੁੱਖ ਮਕਸਦ ਸਕੂਲ ਵਿਚ ਮੌਜੂਦ ਮੁਸਲਿਮ ਹੈਡਮਾਸਟਰ ਨੂੰ ਹਟਾਉਣਾ ਸੀ। ਜਿਹੜੇ ਵਿਅਕਤੀਆਂ ਵਲੋਂ ਉਕਤ ਕਾਰਜ ਨਫ਼ਰਤ ਦੀ ਮਨਸ਼ਾ ਨੂੰ ਮੁੱਖ ਰੱਖਦਿਆਂ ਕੀਤਾ ਿਿਗਆ ਦੀ ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਵਲੋਂ ਜੰਮ ਕੇੇ ਨਿੰਦਾ ਕੀਤੀ ਗਈ ਤੇ ਇਸ ਤਰ੍ਹਾਂ ਦੀ ਨਫ਼ਰਤ ਫੈਲਾਉਣ ਵਾਲਿਆਂ ਹੋਰਨਾਂ ਨੂੰ ਵੀ ਸਵੈ-ਵਿਚਾਰ ਕਰਨ ਲਈ ਆਖਿਆ ਗਿਆ। ਮੁੱਖ ਮੰਤਰੀ ਸਿਧਾਰਮਈਆ ਨੇ ਘਟਨਾ ਨੂੰ ਧਾਰਮਿਕ ਨਫ਼ਰਤ ਅਤੇ ਕੱਟੜਵਾਦ ਤੋਂ ਪ੍ਰੇਰਿਤ ‘ਘਿਨਾਉਣਾ ਕੰਮ’ ਕਰਾਰ ਦਿਤਾ ਸਿਧਾਰਮਈਆ ਨੇ ਇਕ ਬਿਆਨ ’ਚ ਕਿਹਾ ਕਿ ਬੇਲਗਾਵੀ ਜਿ਼ਲ੍ਹੇ ਦੇ ਸਵਾਦਤੀ ਤਾਲੁਕ ਦੇ ਹੁਲੀਕੱਟੀ ਪਿੰਡ ਦੇ ਸਰਕਾਰੀ ਸਕੂਲ ਵਿਚ ਜੋ ਘਟਨਾ ਵਾਪਰੀ ਹੈ ਇਕਕ ਧਾਰਮਿਕ ਨਫ਼ਰਤ ਅਤੇ ਕੱਟੜਵਾਦ ਤੋਂ ਪ੍ਰੇਰਿਤ ‘ਘਿਨਾਉਣਾ ਕੰਮ’ ਹੈ। ਦੱਸਣਯੋਗ ਹੈ ਕਿ ਉਕਤ ਘਟਨਾ 15 ਕੁ ਦਿਨਾਂ ਦੀ ਹੈ।ਸਕੂੂਲ ਦੇ ਪਾਣੀ ਵਿਚ ਜਹਿਰੀਲੀ ਨੁਮਾ ਚੀਜ਼ ਮਿਲਾ ਦੇਣ ਤੋਂ ਬਾਅਦ ਪਾਣੀ ਪੀਣ ਨਾਲ ਬੱਚੇ ਬਿਮਾਰ ਤਾਂ ਜਰੂਰ ਹੋ ਗਏ ਸਨ ਪਰ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਵੀ ਖ਼ਬਰ ਨਹੀਂ ਹੈ।