
ਔਰਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਲਏ ਫ਼ੈਸਲੇ
- by Jasbeer Singh
- October 23, 2025

ਔਰਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਲਏ ਫ਼ੈਸਲੇ ਚੰਡੀਗੜ੍ਹ, 23 ਅਕਤੂਬਰ 2025 : ਅੱਜ ਦੇ ਜ਼ਮਾਨੇ ਵਿਚ ਵਧਦੇ ਜਾ ਰਹੇ ਜੁਲਮਾਂ ਦੇ ਚਲਦਿਆਂ ਔਰਤਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਤਿੰਨ ਵੱਡੇ ਫ਼ੈਸਲੇ ਲਏ ਹਨ । ਕੀ ਲਏ ਗਏ ਤਿੰਨ ਵੱਡੇ ਫ਼ੈਸਲੇ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਜੋ ਔਰਤਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਤਿੰਨ ਵੱਡੇ ਫ਼ੈੈਸਲੇ ਲਏ ਦੱਸੇ ਜਾ ਰਹੇ ਹਨ ਵਿਚ ਸੂਬੇ ਦੇ ਹਰ ਜਿਮ ਵਿਚ ਮਹਿਲਾ ਟ੍ਰੇਨਰ ਲਾਜ਼ਮੀ ਅਤੇ ਯੂਨੀਵਰਸਿਟੀਆਂ, ਕਾਲਜਾਂ ਜਾਂ ਸੰਸਥਾਵਾਂ ਵਿੱਚ ਰਾਤ ਨੂੰ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਨੂੰ ਲਿਜਾਣ ਵਾਲੀਆਂ ਕੈਬਾਂ ਵਿਚ ਮਹਿਲਾ ਡਰਾਈਵਰ ਲਾਜ਼ਮੀ ਸ਼ਾਮਲ ਹਨ। ਕਮਿਸ਼ਨ ਕਰੇਗਾ ਦਿਲਚਸਪੀ ਰੱਖਣ ਵਾਲੀਆਂ ਔਰਤਾਂ ਨੂੰ ਮੁਫ਼ਤ ਕੈਬ ਡਰਾਈਵਿੰਗ ਸਿਖਲਾਈ ਪ੍ਰਦਾਨ ਹਰਿਆਣਾ ਰਾਜ ਮਹਿਲਾ ਕਮਿਸ਼ਨ ਉਨ੍ਹਾਂ ਔਰਤਾਂ ਨੂੰ ਕੈੈਬ ਡਰਾਈਵਿੰਗ ਦੀ ਸਿੱਖਿਆ ਵੀ ਦੇਵੇਗਾ ਜੋ ਸਿਖਲਾਈ ਲੈਣ ਵਿਚ ਦਿਲਚਸਪੀ ਰੱਖਦੀਆਂ ਹੋਣਗੀਆਂ। ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਮਿਸ਼ਨ ਨੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖ਼ਤ ਰੁਖ਼ ਅਪਣਾਇਆ ਹੈ। ਸੂਬੇ ਦੇ ਇਕ ਜਿੰਮ ਵਿਚ ਇਕ ਮਹਿਲਾ ਟ੍ਰੇਨਰ ਹੋਣਾ ਹੋਵੇਗਾ ਲਾਜ਼ਮੀ ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਕਿਹਾ ਕਿ ਹੁਣ ਰਾਜ ਦੇ ਸਾਰੇ ਜਿਮ ਵਿਚ ਘੱਟੋ-ਘੱਟ ਇਕ ਮਹਿਲਾ ਟ੍ਰੇਨਰ ਹੋਣਾ ਲਾਜ਼ਮੀ ਹੋਵੇਗਾ। ਕਮਿਸ਼ਨ ਦੇ ਅਨੁਸਾਰ, ਇਸ ਨਾਲ ਔਰਤਾਂ ਦੀ ਸੁਰੱਖਿਆ, ਨਿੱਜਤਾ ਅਤੇ ਆਤਮ-ਵਿਸ਼ਵਾਸ ਵਧੇਗਾ। ਰਾਜ ਮਹਿਲਾ ਕਮਿਸ਼ਨ ਨੇ ਰਾਜ ਵਿਚ ਦਿਲਚਸਪੀ ਰੱਖਣ ਵਾਲੀਆਂ ਔਰਤਾਂ ਨੂੰ ਕੈਬ ਡਰਾਈਵਿੰਗ ਸਿਖਲਾਈ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ ਹੈ। ਇਸਦਾ ਉਦੇਸ਼ ਉਨ੍ਹਾਂ ਨੂੰ ਆਰਥਕ ਤੌਰ `ਤੇ ਸੁਤੰਤਰ ਬਣਾਉਣਾ ਅਤੇ ਆਵਾਜਾਈ ਖੇਤਰ ਵਿਚ ਔਰਤਾਂ ਦੀ ਪ੍ਰਤੀਨਿਧਤਾ ਵਧਾਉਣਾ ਹੈ। ਕਮਿਸ਼ਨ ਦਾ ਮੰਨਣਾ ਹੈ ਕਿ ਇਹ ਕਦਮ ਰਾਤ ਨੂੰ ਯਾਤਰਾ ਕਰਨ ਵਾਲੀਆਂ ਔਰਤਾਂ ਲਈ ਇਕ ਸੁਰੱਖਿਆ ਢਾਲ ਪ੍ਰਦਾਨ ਕਰੇਗਾ। ਦਿੱਲੀ ਅਤੇ ਕੇਰਲ ਵਿੱਚ ਔਰਤਾਂ ਨੂੰ ਆਟੋ ਅਤੇ ਟੈਕਸੀ ਚਲਾਉਣ ਦੀ ਸਿਖਲਾਈ ਦਿਤੀ ਗਈ ਹੈ : ਭਾਟੀਆ ਰੇਣੂ ਭਾਟੀਆ ਨੇ ਦਸਿਆ ਕਿ ਦਿੱਲੀ ਅਤੇ ਕੇਰਲ ਵਿੱਚ ਔਰਤਾਂ ਨੂੰ ਆਟੋ ਅਤੇ ਟੈਕਸੀ ਚਲਾਉਣ ਦੀ ਸਿਖਲਾਈ ਦਿਤੀ ਗਈ ਹੈ। ਇਨ੍ਹਾਂ ਤਜ਼ਰਬਿਆਂ ਤੋਂ ਪ੍ਰੇਰਨਾ ਲੈ ਕੇ, ਹਰਿਆਣਾ ਮਹਿਲਾ ਕਮਿਸ਼ਨ ਨੇ ਇਸ ਦਿਸ਼ਾ ਵਿਚ ਠੋਸ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਇਹ ਫ਼ੈਸਲਾ ਇਕ ਸਪੱਸ਼ਟ ਸੰਦੇਸ਼ ਦਿੰਦਾ ਹੈ ਕਿ ਔਰਤਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਕਮਿਸ਼ਨ ਸੋਮਵਾਰ ਤਕ ਇਨ੍ਹਾਂ ਤਿੰਨਾਂ ਫ਼ੈਸਲਿਆਂ `ਤੇ ਇਕ ਲਿਖਤੀ ਆਦੇਸ਼ ਜਾਰੀ ਕਰੇਗਾ।