post

Jasbeer Singh

(Chief Editor)

ਅਮਰੀਕਾ ਵਿਖੇ ਹੋਈ ਹਰਿਆਣਵੀ ਨੌਜਵਾਨ ਦੀ ਮੌਤ

post-img

ਅਮਰੀਕਾ ਵਿਖੇ ਹੋਈ ਹਰਿਆਣਵੀ ਨੌਜਵਾਨ ਦੀ ਮੌਤ ਹਰਿਆਣਾ, 11 ਅਗਸਤ 2025 : ਹਰਿਆਣਾ ਦੇ ਸ਼ਹਿਰ ਕਰਨਾਲ ਦੇ ਮੰਚੂਰੀ ਨਾਮੀ ਪਿੰਡ ਦੇ 35 ਸਾਲ ਪਹਿਲਾਂ ਡੌਂਕੀ ਲਗਾ ਕੇ ਗਏ ਨੌਜਵਾਨ ਦੀ ਅਮਰੀਕਾ ਵਿਖੇ ਮੌਤ ਹੋ ਗਈ ਹੈ। ਕੌਣ ਹੈ ਨੌਜਵਾਨ ਤੇ ਕਿਵੇਂ ਹੋਈ ਹੈ ਮੌਤ ਕਰਨਾਲ ਦੇ ਮੰਚੂਰੀ ਪਿੰਡ ਦੇ ਜਿਸ ਨੌਜਵਾਨ ਦੀ ਕੈਲੀਫੋਰਨੀਆ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਦੀ ਪਛਾਣ ਮ੍ਰਿਤਕ ਦੀ ਪਛਾਣ ਗੁਰਮਹਿਕ ਸਿੱਧੂ (26) ਵਜੋਂ ਹੋਈ ਹੈ।ਪ੍ਰਾਪਤ ਜਾਣਕਾਰੀ ਮੁਤਾਬਕ ਨੌਜਵਾਨ ਕੈਲੀਫੋਰਨੀਆ ਵਿੱਚ ਟਰੱਕ ਡਰਾਈਵਰ ਸੀ ਅਤੇ ਸ਼ਨੀਵਾਰ ਸ਼ਾਮ ਨੂੰ ਉਹ ਇੱਕ ਟਰਾਲੇ ਵਿੱਚ ਸਾਮਾਨ ਲੈ ਕੇ ਵਾਸਿੰਗਟਨ ਤੋਂ ਕੈਲੀਫ਼ੋਰਨੀਆ ਆ ਰਿਹਾ ਸੀ, ਜਿਸ ਦੌਰਾਨ ਟਰਾਲਾ ਆਪਣਾ ਸੰਤੁਲਨ ਗੁਆ ਬੈਠਾ ਅਤੇ ਖੱਡ ਵਿੱਚ ਡਿੱਗ ਗਿਆ। ਜਿਸ ਕਾਰਨ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ। ਕੀ ਆਖਿਆ ਮ੍ਰਿਤਕ ਦੇ ਪਿਤਾ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਹੀਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੇ ਪੁੱਤਰ ਨੂੰ ਅਮਰੀਕਾ ਭੇਜਣ ਲਈ ਲਗਭਗ 35 ਲੱਖ ਰੁਪਏ ਖ਼ਰਚ ਕੀਤੇ ਸੀ ਤੇ ਇਹ ਪੈਸਾ ਵੀ ਉਨ੍ਹਾਂ ਵਲੋਂ ਰਿਸ਼ਤੇਦਾਰਾਂ ਤੋਂ ਕਰਜ਼ਾ ਲੈ ਕੇ ਦਿੱਤੇ ਗਿਆ ਸੀ।

Related Post