

ਹਰਿਆਣਵੀ ਨੌਜਵਾਨ ਦੀ ਹੋਈ ਆਸਟਰੇਲੀਆ ਵਿਚ ਮੌਤ ਹਰਿਆਣਾ, 24 ਸਤੰਬਰ 2025 : ਹਰਿਆਣਾ ਦੇ ਜਿ਼ਲਾ ਸਿਰਸਾ ਅਧੀਨ ਪੈਂਦੇ ਪਿੰਡ ਹਰੀਪੁਰਾ ਦੇ ਵਸਨੀਕ 25 ਸਾਲਾ ਨੌਜਵਾਨ ਦੀ ਆਸਟ੍ਰੇਲੀਆ ਵਿਖੇ ਇਕ ਹਾਦਸੇ ਵਿਚ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਨੌਜਵਾਨਟ ਆਸਟਰੇਲੀਆ ਵਿਚ ਵਿਦਿਆਰਥੀ ਵੀਜ਼ਾ ’ਤੇ ਆਇਆ ਸੀ। ਕੌਣ ਹੈ ਨੌਜਵਾਨ ਪਿੰਡ ਹਰੀਪੁਰਾ ਦਾ ਵਸਨੀਕ ਨੌਜਵਾਨ ਪ੍ਰਭਜੋਤ ਸਿੰਘ ਜੋ ਕਿ 25 ਸਾਲਾਂ ਦਾ ਹੈ ਦੀ ਕੰਮ ਦੌਰਾਨ ਦਰਦਨਾਕ ਤਰੀਕੇ ਨਾਲ ਮੌਤ ਹੋ ਗਈ । ਉਹ ਪੜ੍ਹਾਈ ਦੇ ਨਾਲ-ਨਾਲ ਅਪਣੀਆਂ ਫ਼ੀਸਾਂ ਤੇ ਖ਼ਰਚੇ ਕੱਢਣ ਲਈ ਟ੍ਰਾਂਸਪੋਰਟ ਕੰਪਨੀ ’ਚ ਕੰਮ ਕਰਦਾ ਸੀ । ਉਹ ਸ਼ੁਕਰਵਾਰ ਨੂੰ ਕੰਪਨੀ ਦੀ ਸਾਈਟ ’ਤੇ ਕੰਮ ਕਰ ਰਿਹਾ ਸੀ। ਜਦੋਂ ਉਹ ਰਿਵਰਸ ਹੋ ਰਹੇ ਲੋਡਰ ਦਾ ਗੇਟ ਬੰਦ ਕਰ ਰਿਹਾ ਸੀ ਤਾਂ ਅਚਾਨਕ ਉਹ ਲੋਡਰ ਅਤੇ ਟਰੇਲਰ ਵਿਚਕਾਰ ਫਸ ਗਿਆ ਅਤੇ ਮੌਕੇ ’ਤੇ ਹੀ ਦਮ ਤੋੜ ਗਿਆ।ਪ੍ਰਭਜੋਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਉਸ ਦੇ ਦੋਸਤ ਭਾਰਤੀ ਦੂਤਘਰ ਤੋਂ ਸਹਾਇਤਾ ਲਈ ਫੰਡ ਜੁਟਾ ਰਹੇ ਹਨ। ਉਸ ਦੇ ਨਜ਼ਦੀਕੀ ਗੁਰਸਿਮਰਤ ਸਿੰਘ ਢਿੱਲੋਂ ਨੇ ਦਸਿਆ ਕਿ ਪ੍ਰਭਜੋਤ ਬੜਾ ਹੀ ਮਿਹਨਤੀ ਤੇ ਸਾਊ ਸੁਭਾਅ ਵਾਲਾ ਨੌਜਵਾਨ ਸੀ।