ਸਾਈਕਲ ਤੋਂ ਡਿੱਗਣ ਕਾਰਨ ਹਰਿਆਣਵੀ ਨੌਜਵਾਨ ਦੀ ਹੋਈ ਸਪੇਨ ਵਿਚ ਮੌਤ
- by Jasbeer Singh
- January 7, 2026
ਸਾਈਕਲ ਤੋਂ ਡਿੱਗਣ ਕਾਰਨ ਹਰਿਆਣਵੀ ਨੌਜਵਾਨ ਦੀ ਹੋਈ ਸਪੇਨ ਵਿਚ ਮੌਤ ਹਰਿਆਣਾ, 7 ਜਨਵਰੀ 2026 : ਚੰਗੇ ਭਵਿੱਖ ਦੀ ਭਾਲ ਵਿਚ ਹਰਿਆਣਾ ਦੇ ਕਰਨਾਲ ਤੋਂ ਸਪੇਨ ਗਏ ਇਕ ਨੌਜਵਾਨ ਦੀ ਸਾਈਕਲ ਤੋਂ ਡਿੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਕਰਨ ਜਾ ਰਿਹਾ ਸੀ ਸਾਈਕਲ ਤੇ ਮਿਲੀ ਜਾਣਕਾਰੀ ਅਨੁਸਾਰ ਹਰਿਆਣਵੀ ਨੌਜਵਾਨ ਸਪੇਨ ਵਿਚ ਫੂਡ ਡਿਲਿਵਰੀ ਦਾ ਕੰਮ ਕਰਦਾ ਸੀ ਤੇ ਸਾਈਕਲ ਤੇ ਡਿਲਿਵਰੀ ਕਰਨ ਵੇਲੇ ਪਹਾੜੀ ਇਲਾਕੇ ਵਿਚ ਚੜ੍ਹਦੇ ਵੇਲੇ ਘਬਰਾ ਕੇ ਡਿੱਗ ਪਿਆ। ਜਿਸ ਨੂੰ ਰਾਹਗੀਰਾਂ ਨੇ ਇਲਾਜ ਲਈ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂ ਇਸ ਘਟਨਾ ਦੀ ਗੱਲ ਕਰਨਾਲ ਪਹੁੰਚੀ ਤਾਂ ਪੂਰਾ ਪਰਿਵਾਰ ਸਦਮੇ ਤੇ ਸੋਗ ਵਿਚ ਡੱਬ ਗਿਆ। ਕੌਣ ਹੈ ਮ੍ਰਿਤਕ ਨੌਜਵਾਨ ਜਿਸ ਨੌਜਵਾਨ ਦੀ ਸਾਈਕਲ ਤੇ ਡਿਲਿਵਰੀ ਕਰਨ ਲਈ ਜਾਂਦੇ ਸਮੇਂ ਡਿੱਗਣ ਕਰਕੇ ਮੌਤ ਹੋ ਗਈ ਹੈ ਉਹ ਮੁਕੇਸ਼ ਕੁਮਾਰ ਹੈ ਤੇ ਕਰਨਾਲ ਦੇ ਪਿੰਡ ਕੁਮਲਾ ਦਾ ਰਹਿਣ ਵਾਲਾ ਹੈ। ਦੱਸਣਯੋਗ ਹੈ ਕਿ ਮੁਕੇਸ਼ ਤਿੰਨ ਮਹੀਨੇ ਪਹਿਲਾਂ ਹੀ ਆਪਣੀ ਪਤਨੀ ਨਾਲ ਸਪੇਨ ਆਇਆ ਸੀ। ਡਾਕਟਰਾਂ ਵੱਲੋਂ ਕੀਤੀ ਗਈ ਜਾਂਚ ਮੁਤਾਬਕ ਮੁਕੇਸ਼ ਨੂੰ ਦਿਲ ਦਾ ਦੌਰਾ ਪਿਆ ਹੈ। ਮੁਕੇਸ਼ ਦੀ ਲਾਸ਼ ਨੂੰ ਹੁਣ ਭਾਰਤ ਲਿਆ ਕੇ ਉਸ ਦਾ ਸੰਸਕਾਰ ਕੀਤਾ ਜਾਵੇਗਾ।
