ਅਮਰੀਕਾ ਵਿਖੇ ਹਰਿਆਣਵੀ ਨੌਜਵਾਨ ਦੀ ਗੋਲੀ ਲੱਗਣ ਨਾਲ ਹੋਈ ਮੌਤ ਕਰਨਾਲ, 13 ਅਪ੍ਰੈਲ 2026 : ਹਰਿਆਣਾ ਦੇ ਸ਼ਹਿਰ ਕਰਨਾਲ ਦੇ ਵਸਨੀਕ ਨੌਜਵਾਨ ਦੀ ਅਮਰੀਕਾ ਵਿਖੇ ਗੋਲੀ ਲੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਹਿਰ ਕਰਨਾਲ ਦੇ ਪਿੰਡ ਸਮੋਰਾ ਦੇ ਵਸਨੀਕ ਜਿਸ ਨੌਜਵਾਨ ਦੀ ਅਮਰੀਕਾ ਵਿਖੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਦਾ ਨਾਮ ਚੇਤਕ ਸ਼ਰਮਾ ਹੈ ਤੇ ਇਸਦਾ ਬੀਤੇ ਦਿਨੀਂ ਪਿੰਡ ਵਿਖੇ ਲਾਸ਼ ਪਹੁੰਚਣ ਤੇ ਪਰਿਵਾਰਕ ਮੈਂਬਰਾਂ ਵਲੋਂ ਪੂਰੇ ਰਿਤੀ ਰਿਵਾਜਾਂ ਮੁਤਾਬਕ ਅੰਤਿਮ ਸਸਕਾਰ ਕੀਤਾ ਗਿਆ। ਕੀ ਦੱਸਿਆ ਮ੍ਰਿਤਕ ਦੇ ਪਿਤਾ ਨੇ ਮ੍ਰਿਤਕ ਨੌਜਵਾਨ ਚੇਤਕ ਸ਼ਰਮਾ ਦੇ ਪਿਤਾ ਰਿਸ਼ਾਲ ਸਿੰਘ ਨੇ ਦੱਸਿਆ ਕਿ ਲੱਖਾਂ ਰੁਪਏ ਕਰਜ਼ਾ ਲੈ ਕੇ ਚੇਤਕ ਨੂੰ ਸਾਲ 2023 ਵਿਚ ਡੰਕੀ ਰੂਟ ਰਾਹੀਂ ਅਮਰੀਕਾ ਭੇਜਿਆ ਸੀ ਤੇ 20224 ਵਿਚ ਪਹੁੰਚਣ ਤੋਂ ਬਾਅਦ ਉਸਨੂੰ ਕਾਫੀ ਮਿਹਨਤ ਤੋਂ ਬਾਅਦ ਜਾ ਕੇ ਕਿਤੇ ਇਕ ਸਟੋਰ ਵਿਚ ਕੰਮ ਮਿਲਿਆ ਸੀ ਪਰ ਹਾਲ ਹੀ ਵਿਚ ਵਾਪਰੇ ਇਸ ਘਟਨਾਕ੍ਰਮ ਵਿਚ ਤਾਂ ਉਸਦੀ ਜਾਨ ਹੀ ਚਲੀ ਗਈ । ਉਨ੍ਹਾਂ ਦੱਸਿਆ ਕਿ 27 ਮਾਰਚ ਨੂੰ ਉਨ੍ਹਾਂ ਨੂੰ ਪੁੱਤਰ ਦੇ ਰੂਮਮੇਟ ਜੋ ਕਿ ਗੁਆਂਢੀ ਵੀ ਹੈ ਦਾ ਫੋਨ ਆਇਆ ਸੀ ਕਿ ਚੇਤਨ ਨੂੰ ਕਿਸੇ ਵਲੋਂ ਗੋਲੀ ਮਾਰ ਦਿੱਤੀ ਗਈ ਹੈ।
