post

Jasbeer Singh

(Chief Editor)

Patiala News

ਹਸੀਜਾ ਪਰਿਵਾਰ ਮਨਾਇਆ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਵਿਖੇ ਦਿਵਾਲੀ ਦਾ ਤਿਉਹਾਰ

post-img

ਹਸੀਜਾ ਪਰਿਵਾਰ ਮਨਾਇਆ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਵਿਖੇ ਦਿਵਾਲੀ ਦਾ ਤਿਉਹਾਰ ਪਟਿਆਲਾ : ਦਿਵਾਲੀ ਮੌਕੇ ਹਸੀਜਾ ਪਰਿਵਾਰ ਵਲੋਂ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਵਿਖੇ ਦਿਵਾਲੀ ਦਾ ਤਿਉਹਾਰ ਬੜੀ ਧੂਮ ਨਾਲ ਮਨਾਇਆ ਗਿਆ । ਇਸ ਮੌਕੇ ਤੇ ਹਸੀਜਾ ਪਰਿਵਾਰ ਅਤੇ ਸੁਧਾਰ ਸਭਾ ਦੇ ਸਾਰੇ ਮੈਂਬਰਾਂ ਨੇ ਮੰਦਿਰ ਅੰਦਰ ਮੱਥਾ ਟੇਕ ਕੇ ਭੋਲੇ ਬਾਬਾ ਜੀ ਦਾ ਆਸ਼ਿਰਵਾਦ ਪ੍ਰਾਪਤ ਕੀਤਾ, ਇਸ ਉਪਰੰਤ ਮੰਦਿਰ ਦੇ ਆਲੇ ਦੁਆਲੇ ਦੀਵੇ ਜਗਾ ਕੇ ਦੀਪਮਾਲਾ ਕੀਤੀ ਗਈ ਅਤੇ ਪ੍ਰਦੂਸ਼ਨ ਰਹਿਤ ਆਤਿਸ਼ਬਾਜੀ ਵੀ ਚਲਾਈ ਗਈ । ਖੀਰ ਦਾ ਪ੍ਰਸ਼ਾਦ ਵਰਤਾਇਆ ਗਿਆ। ਪ੍ਰਦੂਸ਼ਨ ਰਹਿਤ ਦਿਵਾਲੀ ਵੀ ਮਨਾਈ ਗਈ ਅਤੇ 9 ਬੂਟੇ ਵੀ ਲਗਾਏ ਗਏ । ਹਸੀਜਾ ਪਰਿਵਾਰ ਵਲੋਂ ਸ਼ਿਵ ਜੀ ਦੀ ਪ੍ਰਾਨ ਪ੍ਰੀਸ਼ਠਤਾ ਕਰਵਾਈ ਗਈ ਸੀ । ਇਸ ਪ੍ਰਾਨ ਪ੍ਰੀਸ਼ਠਤਾ ਤੋਂ ਬਾਅਦ ਪਹਿਲੀ ਦਿਵਾਲੀ ਹੈ । ਇਸ ਖੁਸ਼ੀ ਵਿੱਚ ਭੋਲੇ ਬਾਬਾ ਜੀ ਨੂੰ ਅਰਦਾਸ ਕੀਤੀ ਗਈ ਪ੍ਰਮਾਤਮਾ ਸਾਰਿਆਂ ਦੀ ਸਿਹਤ ਤੰਦਰੁਸਤ ਰੱਖੇ ਅਤੇ ਸਾਰੇ ਲੋਕ ਹਰ ਸਾਲ ਦਿਵਾਲੀ ਧੂਮ ਧਾਮ ਨਾਲ ਮਨਾਉਂਦੇ ਰਹਿਣ ।

Related Post