ਸੇਵਾਮੁਕਤ ਕਰਮਚਾਰੀ ਦੀ ਪੈਨਸ਼ਨ ਪ੍ਰਕਿਰਿਆ ਵਿਚ ਅਸਫਲ ਰਹਿਣ ਤੇ ਸਿਹਤ ਵਿਭਾਗ ਦੇ ਗੱਡੀ ਤੇ ਕੰਪਿਊਟਰ ਜ਼ਬਤ
- by Jasbeer Singh
- October 31, 2025
ਸੇਵਾਮੁਕਤ ਕਰਮਚਾਰੀ ਦੀ ਪੈਨਸ਼ਨ ਪ੍ਰਕਿਰਿਆ ਵਿਚ ਅਸਫਲ ਰਹਿਣ ਤੇ ਸਿਹਤ ਵਿਭਾਗ ਦੇ ਗੱਡੀ ਤੇ ਕੰਪਿਊਟਰ ਜ਼ਬਤ ਹਰਿਆਣਾ, 31 ਅਕਤੂਬਰ 2025 : ਹਰਿਆਣਾ ਦੇ ਸ਼ਹਿਰ ਚਰਖੀ ਦਾਦਰੀ ਵਿਖੇ ਮਾਨਯੋਗ ਅਦਾਲਤ ਨੇ ਇਕ ਰਿਟਾਇਰਡ ਕਰਮਚਾਰੀ ਦੀ ਪੈਨਸ਼ਨ ਪ੍ਰਕਿਰਿਆ ਵਿਚ ਨਾਕਾਮਯਾਬ ਰਹਿਣ ਤੇ ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਦੀ ਸਰਕਾਰੀ ਗੱਡੀ ਅਤੇ 11 ਦਫ਼ਤਰੀ ਕੰਪਿਊਟਰਾਂ ਨੂੰ ਜ਼ਬਤ ਕਰ ਲਿਆ ਹੈ। ਕੌਣ ਹੈ ਇਹ ਰਿਟਾਇਰਡ ਸਰਕਾਰੀ ਕਰਮਚਾਰੀ ਹਰਿਆਣਾ ਦੇ ਸ਼ਹਿਰ ਚਰਖੀ ਦਾਦਰੀ ਦੇ ਵਸਨੀਕ ਸਿ਼ਵਨਾਰਾਇਣ ਜੋ 31 ਦਸੰਬਰ 2014 ਨੂੰ ਜਨ ਸਿਹਤ ਵਿਭਾਗ ਵਿਚ ਡਿਪਟੀ ਸੁਪਰਡੈਂਟ ਵਜੋਂ ਸੇਵਾਮੁਕਤ ਹੋਏ ਸਨ ਪਰ ਉਨ੍ਹਾਂ ਦਾ ਸੇਵਾ ਰਿਕਾਰਡ ਗੁੰਮ ਹੋ ਗਿਆ ਸੀ ਦੀ ਪੈਨਸ਼ਨ ਪ੍ਰਕਿਰਿਆ ਅਜੇ ਤਕ ਨਾ ਹੋ ਸਕਣ ਦੇ ਚਲਦਿਆਂ ਜਦੋਂ ਕਰਮਚਾਰੀ ਵਲੋੋਂ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜ੍ਹਕਾਇਆ ਗਿਆ ਤਾਂ ਮਾਨਯੋਗ ਅਦਾਲਤ ਨੇ ਪੈਨਸ਼ਨ ਪ੍ਰਕਿਰਿਆ ਵਿਚ ਦੇਰੀ ਕਰਨ ਦੇ ਚਲਦਿਆਂ ਵਿਭਾਗ ਦੀ ਗੱਡੀ ਤੇ ਕੰਪਿਊਟਰਾਂ ਨੂੰ ਹੀ ਜ਼ਬਤ ਕਰ ਦਿੱਤਾ। ਪੀੜ੍ਹਤ ਦਾ ਪੱਖ ਅਦਾਲਤ ਵਿਚ ਰੱਖਿਆ ਵਕੀਲ ਨੇ ਪੀੜ੍ਹਤ ਸਿ਼ਵ ਨਾਰਾਇਣ ਜਿਸਨੇ ਮਾਨਯੋਗ ਕੋਰਟ ਤੱਕ ਪਹੁੰਚੀ ਦਾ ਪੱਖ ਵਕੀਲ ਜਗਤ ਨਾਰਾਇਣ ਮਰਹਟਾ ਨੇ ਸਿਵਲ ਜੱਜ ਮੀਨਾਕਸ਼ੀ ਅੱਗੇ ਰੱਖਦਿਆਂ ਮੰਗ ਕੀਤੀ ਕਿ ਕਰਮਚਾਰੀ ਦੀ ਪੈਨਸ਼ਨ ਪ੍ਰਕਿਰਿਆ ਸ਼ੁਰੂ ਕਰਵਾਉਂਦਿਆਂ ਪੈਨਸ਼ਨ ਦੁਆਈ ਜਾਵੇ। ਜਿਸ ਤੇ ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਕਤ ਹੁਕਮ ਜਾਰੀ ਕੀਤੇ ਤਾ ਜੋ ਪੀੜ੍ਹਤ ਕਰਮਚਾਰੀ ਨੂੰ ਇਨਸਾਫ ਮਿਲ ਸਕੇੇ।
