post

Jasbeer Singh

(Chief Editor)

Patiala News

ਸਿਹਤ ਮੰਤਰੀ ਵੱਲੋਂ ‘ਸਾਡਾ ਪਟਿਆਲਾ, ਅਸੀ ਸਵਾਰੀਏ’ ਤਹਿਤ ਸਾਰੇ 60 ਵਾਰਡਾਂ ‘ਚ ਸਫਾਈ ਮੁਹਿੰਮ ਦਾ ਐਲਾਨ

post-img

ਸਿਹਤ ਮੰਤਰੀ ਵੱਲੋਂ ‘ਸਾਡਾ ਪਟਿਆਲਾ, ਅਸੀ ਸਵਾਰੀਏ’ ਤਹਿਤ ਸਾਰੇ 60 ਵਾਰਡਾਂ ‘ਚ ਸਫਾਈ ਮੁਹਿੰਮ ਦਾ ਐਲਾਨ -ਸਿਹਤ ਮੰਤਰੀ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਤਹਿਤ ਤ੍ਰਿਪੜੀ ਵਿਖੇ ਸਫਾਈ ਮੁਹਿੰਮ ‘ਚ ਹੋਏ ਸ਼ਾਮਲ -ਕਿਹਾ, ਜਨਤਕ ਥਾਵਾਂ ‘ਤੇ ਕੂੜਾ ਸੁੱਟਣ ਵਾਲਿਆਂ ਦਾ ਹੋਵੇਗਾ ਚਲਾਨ ਤੇ ਭਰਨਾ ਪਵੇਗਾ ਜੁਰਮਾਨਾ ਪਟਿਆਲਾ, 12 ਜਨਵਰੀ 2026 : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਵੱਲੋਂ ਆਯੋਜਿਤ ਸਫਾਈ ਮੁਹਿੰਮ ਵਿੱਚ ਹਿੱਸਾ ਲੈਂਦੇ ਹੋਏ, ਨਵੀਂ ਮੁਹਿੰਮ “ਸਾਡਾ ਪਟਿਆਲਾ, ਅਸੀ ਸਵਾਰੀਏ” ਤਹਿਤ ਪਟਿਆਲਾ ਦੇ ਸਾਰੇ 60 ਵਾਰਡਾਂ ਵਿੱਚ ਇੱਕ ਵਿਆਪਕ ਸਫਾਈ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ । ਇੱਥੇ ਤ੍ਰਿਪੜੀ ਵਿਖੇ ਇਸ ਸਫਾਈ ਮੁਹਿੰਮ ਦੀ ਸ਼ੁਰੂਆਤ ਮੌਕੇ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਨਤਕ ਥਾਵਾਂ ‘ਤੇ ਕੂੜਾ ਸੁੱਟਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਅਤੇ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਨੇ ਕੌਂਸਲਰਾਂ ਨਾਲ ਤਾਲਮੇਲ ਕਰਕੇ ਵਾਰਡ-ਪੱਧਰੀ ਸਫਾਈ ਮੁਹਿੰਮ ਸ਼ੁਰੂ ਕਰਨ ਲਈ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਦੇ ਵਲੰਟੀਅਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ । ਸਿਹਤ ਮੰਤਰੀ ਨੇ ਪਟਿਆਲਾ ਨੂੰ ਇੱਕ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਸਥਾਨਕ ਵਸਨੀਕਾਂ ਨੂੰ ਨਾਗਰਿਕ ਸਮਝ ਅਪਣਾਉਣ ਦੀ ਅਪੀਲ ਕੀਤੀ ਅਤੇ ਕੌਂਸਲਰਾਂ ਨੂੰ ਆਪਣੇ-ਆਪਣੇ ਵਾਰਡ ਗੋਦ ਲੈਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਭਰੋਸਾ ਦਿੱਤਾ ਕਿ ਪਟਿਆਲਾ ਦੇ ਵਿਕਾਸ ਅਤੇ ਸਫ਼ਾਈ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਸ਼ਹਿਰ ਵਿੱਚ ਤੇਜ਼ੀ ਨਾਲ ਵਿਕਾਸ ਕਰਵਾਇਆ ਜਾ ਰਿਹਾ ਹੈ। ਲਗਾਤਾਰ ਤੇ ਸਦਾ ਲਈ ਸਾਫ਼ ਸਫ਼ਾਈ 'ਤੇ ਜ਼ੋਰ ਦਿੰਦੇ ਹੋਏ, ਡਾ. ਬਲਬੀਰ ਸਿੰਘ ਨੇ ਕੂੜੇ ਦੀ ਪੈਦਾਵਾਰ ਨੂੰ ਘਟਾਉਣ ਅਤੇ ਘਰੇਲੂ ਪੱਧਰ 'ਤੇ ਕੂੜੇ ਨੂੰ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਕਰਨ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਤਾਂ ਜੋ ਇਸਨੂੰ ਸਿੱਧਾ ਮਟੀਰੀਅਲ ਰਿਕਵਰੀ ਫੈਸਿਲਿਟੀਜ਼ ਵਿੱਚ ਭੇਜਿਆ ਜਾ ਸਕੇ। ਉਨ੍ਹਾਂ ਨੇ ਪਹਿਲਾਂ ਕਈ ਪਿੰਡਾਂ ’ਚ ਸਫਾਈ ਦਾ ਪ੍ਰਬੰਧ ਕਰਨ ਵਾਲੀ ਸੰਸਥਾ ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਸ਼ਹਿਰ ਦੇ ਦੋ ਵਾਰਡਾਂ ਨੂੰ ਗੋਦ ਲੈਣ ਵਰਗੀਆਂ ਪਹਿਲਕਦਮੀਆਂ ਲਈ ਨਗਰ ਨਿਗਮ ਵੱਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਭਵਿੱਖ ਦੀਆਂ ਵਿਕਾਸ ਯੋਜਨਾਵਾਂ ਸਾਂਝੀਆਂ ਕਰਦੇ ਹੋਏ, ਸਿਹਤ ਮੰਤਰੀ ਨੇ ਨਾਭਾ ਰੋਡ 'ਤੇ ਮੌਜੂਦਾ ਵਾਤਾਵਰਣ ਪਾਰਕ ਨੂੰ ਨਾਭਾ ਤੱਕ ਹੋਰ ਅੱਗੇ ਵਧਾਉਣ, ਫਲੌਲੀ ਵਿਖੇ 7.5 ਏਕੜ ਜ਼ਮੀਨ ਵਿਖੇ ਇੱਕ ਨਵਾਂ ਪਾਰਕ ਵਿਕਸਤ ਕਰਨ ਅਤੇ ਪਟਿਆਲਾ ਵਿਖੇ ਹੜ੍ਹਾਂ ਦੀ ਰੋਕਥਾਮ ਲਈ ਵੱਡੀ ਨਦੀ ਦੀ ਸਮਰੱਥਾ ਵਧਾਉਣ ਦੀ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ। ਸਿਹਤ ਮੰਤਰੀ ਦਾ ਧੰਨਵਾਦ ਕਰਦੇ ਹੋਏ, 'ਮੇਰਾ ਪਟਿਆਲਾ ਮੈਂ ਹੀ ਸਵਾਰਾ' ਦੇ ਐਚਪੀਐਸ ਲਾਂਬਾ, ਕਰਨਲ ਜੇਵੀ ਅਤੇ ਕਰਨਲ ਕਰਮਿੰਦਰ ਸਿੰਘ ਨੇ ਇਸ ਦਿਨ ਨੂੰ ਮੁਹਿੰਮ ਲਈ ਇੱਕ ਇਤਿਹਾਸਕ ਪਲ ਦੱਸਿਆ। ਐਚਪੀਐਸ ਲਾਂਬਾ ਨੇ ਮੰਤਰੀ ਨੂੰ ਪਟਿਆਲਾ ਸ਼ਹਿਰ ਵਿੱਚ ਸਫ਼ਾਈ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅੱਜ ਦੀ ਮੁਹਿੰਮ ਉਨ੍ਹਾਂ ਦੀ 39ਵੀਂ ਸਫਾਈ ਮੁਹਿੰਮ ਸੀ, ਜਿਸਦੀ ਅਗਵਾਈ ਡਾ. ਬਲਬੀਰ ਸਿੰਘ ਨੇ ਸਫਲਤਾਪੂਰਵਕ ਕੀਤੀ। ਉਨ੍ਹਾਂ ਦੁਹਰਾਇਆ ਕਿ ਮੁਹਿੰਮ ਦਾ ਇੱਕੋ-ਇੱਕ ਉਦੇਸ਼ ਪਟਿਆਲਾ ਨੂੰ ਸਾਫ਼ ਕਰਨਾ ਹੈ । ਇਸ ਦੌਰਾਨ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ, ਏਡੀਸੀ ਸ਼ਹਿਰੀ ਵਿਕਾਸ ਡਾ. ਇਸਮਤ ਵਿਜੇ ਸਿੰਘ, ਸੰਯੁਕਤ ਕਮਿਸ਼ਨਰ ਦੀਪਜੋਤ ਕੌਰ, ਐਸਡੀਐਮ ਅਸ਼ੋਕ ਕੁਮਾਰ, ਵੱਡੀ ਗਿਣਤੀ ਵਿੱਚ 'ਮੇਰਾ ਪਟਿਆਲਾ ਮੈਂ ਹੀ ਸਵਾਰਾ' ਟੀਮ ਮੈਂਬਰ ਪ੍ਰੋਫੈਸਰ ਅਸ਼ੋਕ ਵਰਮਾ, ਇੰਦਰਜੀਤ ਸਿੰਘ, ਕਰਨਲ ਸੰਜੀਵ ਸਲਵਾਨ, ਡਾ. ਆਸ਼ੂਤੋਸ਼, ਰਵੀ ਚਾਵਲਾ, ਰਾਜੀਵ ਚੋਪੜਾ, ਨੀਤੂ ਚੋਪੜਾ, ਰਾਕੇਸ਼ ਕੱਦ, ਕਰਨਲ ਭੂਪੀ ਗਰੇਵਾਲ, ਕਰਨਲ ਜਸਵਿੰਦਰ ਦੁੱਲਟ, ਗੁਰਪ੍ਰੀਤ ਦੁੱਲਟ, ਕਰਨਲ ਅਮਨ ਸੰਧੂ, ਨਵਰੀਤ ਸੰਧੂ, ਸ਼੍ਰੀਮਤੀ ਹਰੀਕਾ, ਮਹੇਸ਼ ਸਿੰਘ, ਬਲਬੀਰ ਸਿੰਘ, ਮਹੇਸ਼ ਸਿੰਘ, ਬਲਬੀਰ ਸਿੰਘ, ਡਾ. ਉਪਿੰਦਰ ਸ਼ਰਮਾ, ਐਸ.ਸੀ ਮੱਕੜ, ਖੁਸ਼ਦੀਪ ਸਮੇਤ ਇਲਾਕੇ ਦੇ ਕੌਂਸਲਰ ਚਰਨਜੀਤ ਐਸ.ਕੇ, ਰਵੀ ਰਣਜੀਤ, ਸ਼ੰਕਰ ਖੁਰਾਣਾ, ਮੋਹਿਤ ਕੁਕਰੇਜਾ, ਦੀਪਕ ਮਿੱਤਲ, ਭੁਪਿੰਦਰ ਸਿੰਘ, ਗੁਰਕਿਰਪਾਲ ਸਿੰਘ, ਪਰਦੀਪ ਗਰਗ, ਰੂਪਾਲੀ, ਮੋਹਿਤ, ਗਿਆਨ ਚੰਦ ਅਤੇ ਗੱਜਣ ਸਿੰਘ ਵੀ ਮੌਜੂਦ ਸਨ ।

Related Post

Instagram