ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਦੇ ਭਰਾ ਕੋਲ 124.4 ਕਰੋੜ ਰੁਪਏ ਦੀ ਜਾਇਦਾਦ
- by Jasbeer Singh
- January 12, 2026
ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਦੇ ਭਰਾ ਕੋਲ 124.4 ਕਰੋੜ ਰੁਪਏ ਦੀ ਜਾਇਦਾਦ ਮੁੰਬਈ, 12 ਜਨਵਰੀ 2026 : ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਦੇ ਛੋਟੇ ਭਰਾ ਮਕਰੰਦ ਨਾਰਵੇਕਰ ਬ੍ਰਿਹਨਮੁੰਬਈ ਨਗਰ ਨਿਗਮ (ਬੀ. ਐੱਮ. ਸੀ.) ਚੋਣਾਂ ਦੇ ਸਭ ਤੋਂ ਅਮੀਰ ਉਮੀਦਵਾਰਾਂ 'ਚੋਂ ਇਕ ਹਨ । ਉਨ੍ਹਾਂ ਕੋਲ 124.4 ਕਰੋੜ ਰੁਪਏ ਦੀ ਜਾਇਦਾਦ ਹੈ । ਕਿਸ ਨੇ ਕਿੰਨੀ ਐਲਾਨੀ ਹੈ ਜਾਇਦਾਦ ਭਾਜਪਾ ਦੀ ਟਿਕਟ 'ਤੇ ਵਾਰਡ ਨੰਬਰ 226 ਤੋਂ ਉਹ ਤੀਜੀ ਵਾਰ ਚੋਣ ਲੜ ਰਹੇ ਹਨ । ਸਭ ਤੋਂ ਵੱਧ ਜਾਇਦਾਦ ਵਾਲੇ ਹੋਰ ਉਮੀਦਵਾਰਾਂ 'ਚ ਸ਼ਿਵ ਸੈਨਾ ਦੇ ਸਾਬਕਾ ਵਿਧਾਇਕ ਸਦਾ ਸਰਵਣਕਰ ਦੇ ਪੁੱਤਰ ਸਮਾਧਾਨ ਸਰਵਣਕਰ ਨੇ 46.59 ਕਰੋੜ ਰੁਪਏ ਦੀ ਜਾਇਦਾਦ ਐਲਾਨੀ ਹੈ । ਸ਼ਿਵ ਸੈਨਾ (ਊਧਵ) ਦੇ ਉਮੀਦਵਾਰ ਤੇ ਸਾਬਕਾ ਮੇਅਰ ਸ਼ਰਧਾ ਜਾਧਵ ਨੇ 46.34 ਕਰੋੜ ਰੁਪਏ ਦੀ ਜਾਇਦਾਦ ਐਲਾਨੀ ਹੈ । ਹਲਫ਼ਨਾਮੇ ਅਨੁਸਾਰ ਪਹਿਲਾਂ ਦੇ ਮੁਕਾਬਲੇ 1868 ਫ਼ੀਸਦੀ ਵਧੀ ਹੈ ਜਾਇਦਾਦ ਚੋਣ ਕਮਿਸ਼ਨ ਕੋਲ ਦਾਇਰ ਕੀਤੇ ਗਏ ਹਲਫ਼ਨਾਮੇ ਅਨੁਸਾਰ ਮਕਰੰਦ ਦੀ ਪਤਨੀ ਸਮੇਤ ਕੁਲ ਜਾਇਦਾਦ 9 ਸਾਲ ਪਹਿਲਾਂ ਦੇ ਮੁਕਾਬਲੇ 1,868 ਫੀਸਦੀ ਵਧੀ ਹੈ । ਜਦੋਂ ਜਾਇਦਾਦ 'ਚ ਤੇਜ਼ੀ ਨਾਲ ਵਾਧੇ ਅਤੇ ਅੰਕੜਿਆਂ ਦੀ ਸ਼ੁੱਧਤਾ ਬਾਰੇ ਪੁੱਛਣ ਲਈ ਸੰਪਰਕ ਕੀਤਾ ਗਿਆ ਤਾਂ ਮਕਰੰਦ ਨੇ ਕਿਹਾ ਕਿ ਉਹ ਮੁੜ ਪੁਸ਼ਟੀ ਕਰਨਗੇ ਤੇ ਜਲਦੀ ਹੀ ਜਵਾਬ ਦੇਣਗੇ । ਹਾਲਾਂਕਿ, ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ । ਜਦੋਂ ਉਨ੍ਹਾਂ 2017 'ਚ ਨਗਰ ਨਿਗਮ ਚੋਣਾਂ ਲੜੀਆਂ ਸਨ ਤਾਂ 6.3 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਸੀ। 2012 'ਚ ਜਦੋਂ ਪਹਿਲੀ ਵਾਰ ਆਜ਼ਾਦ ਉਮੀਦਵਾਰ ਵਜੋਂ ਨਗਰ ਨਿਗਮ ਚੋਣਾਂ ਲੜੀਆਂ ਸਨ ਤਾਂ ਉਨ੍ਹਾਂ ਦੀ ਜਾਇਦਾਦ 3.67 ਕਰੋੜ ਰੁਪਏ ਦੀ ਸੀ ।
