
ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਜੀ.ਐਸ.ਏ ਇੰਡਸਟ੍ਰੀਜ਼ 'ਚ ਥੈਲਾਸੀਮੀਆ ਬੱਚਿਆਂ ਲਈ 10ਵੇਂ ਮੈਗਾ ਖ਼ੂਨਦਾਨ ਕੈਂਪ ਦਾ ਉ
- by Jasbeer Singh
- October 28, 2024

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਜੀ.ਐਸ.ਏ ਇੰਡਸਟ੍ਰੀਜ਼ 'ਚ ਥੈਲਾਸੀਮੀਆ ਬੱਚਿਆਂ ਲਈ 10ਵੇਂ ਮੈਗਾ ਖ਼ੂਨਦਾਨ ਕੈਂਪ ਦਾ ਉਦਘਾਟਨ 500 ਦੇ ਕਰੀਬ ਖ਼ੂਨਦਾਨੀਆਂ ਵੱਲੋਂ ਸਵੈਇੱਛਾ ਨਾਲ ਖ਼ੂਨਦਾਨ -ਪਟਿਆਲਾ 'ਚ ਖ਼ੂਨਦਾਨੀਆਂ ਦੀ ਰਜਿਸਟਰੀ ਬਣਾਈ ਜਾਵੇਗੀ, ਲੋੜ ਪੈਣ 'ਤੇ ਮਰੀਜਾਂ ਨੂੰ ਮਿਲੇਗਾ ਖ਼ੂਨ -ਸਿਹਤ ਮੰਤਰੀ ਵੱਲੋਂ ਲੋਕਾਂ ਨੂੰ ਪਟਾਕੇ ਤੇ ਮਿਠਿਆਈਆਂ ਨਾ ਵੰਡਕੇ ਖ਼ੂਨਦਾਨ ਕਰਨ ਦਾ ਸੱਦਾ -ਹੋਰ ਇੰਡਸਟਰੀਆਂ, ਸਮਾਜ ਸੇਵੀ, ਵਿਦਿਆਰਥੀ ਤੇ ਯੂਥ ਕਲੱਬ ਵੀ ਨੂੰ ਖ਼ੂਨਦਾਨ ਲਈ ਅੱਗੇ ਆਉਣ ਪਟਿਆਲਾ, 28 ਅਕਤੂਬਰ : ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦੇ ਪਿੰਡ ਦੌਲਤਪੁਰ ਵਿਖੇ ਜੀ.ਐਸ.ਏ ਇੰਡਸਟਰੀਜ (ਐਗਰੀਜੋਨ) 'ਚ ਥੈਲਾਸੀਮੀਆ ਬੱਚਿਆਂ ਲਈ ਲਗਾਏ ਗਏ ਖ਼ੂਨ ਦਾਨ ਦਾ ਉਦਘਾਟਨ ਕੀਤਾ ਅਤੇ ਖ਼ੂਨਦਾਨੀਆਂ ਨੂੰ ਸਨਮਾਨਤ ਕੀਤਾ । ਇਸ ਮੌਕੇ ਖ਼ੂਨਦਾਨੀਆਂ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਜੀ. ਐਸ. ਏ ਇੰਡਸਟਰੀਜ (ਐਗਰੀਜੋਨ) ਦੇ ਐਮ. ਡੀ. ਜਤਿੰਦਰਪਾਲ ਸਿੰਘ ਵੱਲੋਂ ਅਜਿਹੇ ਸਮਾਜਸੇਵਾ ਦੇ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਿਵਾਲੀ ਦੇ ਮੌਕੇ ਦਿੱਤੇ ਜਾਣ ਵਾਲੇ ਹੋਰਨਾਂ ਤੋਹਫ਼ਿਆਂ ਤੋਂ ਲੱਖਾਂ ਗੁਣਾ ਵਧੀਆ ਹੈ ਖ਼ੂਨਦਾਨ ਕਰਨਾ । ਉਨ੍ਹਾਂ ਨੇ ਕਿਹਾ ਕਿ ਖ਼ੂਨਦਾਨ ਨਾਲ ਮੌਜੂਦਾ ਦੌਰ 'ਚ ਇੱਕ ਦੀ ਥਾਂ ਕਈ ਜਿੰਦਗੀਆਂ ਬਚਦੀਆਂ ਹਨ, ਇਸ ਲਈ ਖ਼ੂਨਦਾਨ ਮਹਾਨ ਦਾਨ ਹੈ । ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਪਟਿਆਲਾ ਜ਼ਿਲ੍ਹੇ ਅੰਦਰ ਖ਼ੂਨਦਾਨੀਆਂ ਦੀ ਰਜਿਸਟਰੀ ਬਣਾਈ ਜਾਵੇਗੀ, ਇਸ ਵਿੱਚ ਸਵੈਇਛੁਤ ਖ਼ੂਨਦਾਨੀਆਂ ਦਾ ਡਾਟਾ ਇਕੱਤਰ ਕੀਤਾ ਜਾਵੇਗਾ ਅਤੇ ਇਸ ਰਾਹੀਂ ਲੋੜ ਪੈਣ 'ਤੇ ਮਰੀਜਾਂ ਨੂੰ ਲੋੜੀਂਦਾ ਖ਼ੂਨ ਮਿਲ ਜਾਵੇਗਾ। ਸਿਹਤ ਮੰਤਰੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪਟਾਕੇ ਤੇ ਮਿਠਿਆਈਆਂ ਨਾ ਵੰਡਕੇ ਖ਼ੂਨਦਾਨ ਕਰਨ ਅਤੇ ਐਗਰੀਜੋਨ ਦੀ ਤਰ੍ਹਾਂ ਹੋਰ ਇੰਡਸਟਰੀਆਂ, ਸਮਾਜ ਸੇਵੀ, ਵਿਦਿਆਰਥੀ ਤੇ ਯੂਥ ਕਲੱਬ ਵੀ ਨੂੰ ਖ਼ੂਨਦਾਨ ਲਈ ਅੱਗੇ ਆਉਣ । ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਦੌਲਤਪੁਰ ਵਿਖੇ ਵੱਡੀ ਨਦੀ ਦਾ ਪੁਲ ਤੇ ਇੰਡਸਟਰੀ ਏਰੀਆ ਦੀਆਂ ਸੜਕਾਂ ਦਾ ਕੰਮ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਉਹ ਖ਼ੁਦ ਸਾਰੇ ਸਬੰਧਤ ਅਧਿਕਾਰੀਆਂ ਅਤੇ ਇੰਡਸੀਟ੍ਰੀਜ਼ ਦੇ ਨੁਮਾਇੰਦਿਆਂ ਨੂੰ ਨਾਲ ਲੈਕੇ ਇਸ ਦਾ ਦੌਰਾ ਕਰਨਗੇ । ਇਸ ਮੌਕੇ ਐਡਵੋਕੇਟ ਰਾਹੁਲ ਸੈਣੀ, ਧਰਮ ਸਿੰਘ ਸੈਣੀ, ਬਲਵਿੰਦਰ ਸੈਣੀ, ਗੁਰਪ੍ਰੀਤ ਸਿੰਘ ਸੈਣੀ, ਪੀ.ਡੀ.ਏ. ਦੇ ਈ.ਓ. ਰਿਚਾ ਗੋਇਲ, ਜਸਵਿੰਦਰ ਸਿੰਘ ਟਿਵਾਣਾ, ਡੀ.ਐਸ.ਪੀ. ਮਨੋਜ ਗੋਰਸੀ, ਸੁਖਵਿੰਦਰ ਸਿੰਘ, ਕਾਰਜਕਾਰੀ ਇੰਜੀਨੀਅਰ ਹਰਪ੍ਰੀਤ ਸਿੰਘ, ਸੰਜੀਵ ਬਾਂਸਲ ਸੂਲਰ ਦੁਘਾਟ, ਮਨੀਸ਼ ਸ਼ਰਮਾ ਗੈਰੀ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.