post

Jasbeer Singh

(Chief Editor)

ਇਕ ਦੀ ਮੌਤ ਦੀ ਖਬਰ ਸੁਣ ਦੂਸਰਾ ਹੋਇਆ ਰੱਬ ਨੂੰ ਪਿਅਰਾ ਤੇ ਦੋਹਾਂ ਦੀ ਖਬਰ ਸੁਣ ਤੀਸਰੇ ਦੀ ਹਾਲਤ ਹੋਈ ਖਰਾਬ

post-img

ਇਕ ਦੀ ਮੌਤ ਦੀ ਖਬਰ ਸੁਣ ਦੂਸਰਾ ਹੋਇਆ ਰੱਬ ਨੂੰ ਪਿਅਰਾ ਤੇ ਦੋਹਾਂ ਦੀ ਖਬਰ ਸੁਣ ਤੀਸਰੇ ਦੀ ਹਾਲਤ ਹੋਈ ਖਰਾਬ ਮਾਨਸਾ, 11 ਅਗਸਤ 2025 : ਪੰਜਾਬ ਦੇ ਜਿ਼ਲਾ ਮਾਨਸਾ ਦੇ ਸ਼ਹਿਰ ਬੁਢਲਾਡਾ ਵਿਖੇ ਇੱਕੋ ਪਰਿਵਾਰ ਦੇ ਦੋ ਜੀਆਂ ਦੀ ਹਾਰਟ ਅਟੈਕ ਨਾਲ ਮੌਤ ਹੋਣ ਅਤੇ ਦੋਹਾਂ ਦੀ ਮੌਤ ਦੀ ਖਬਰ ਸੁਣ ਤੀਸਰੇ ਦੀ ਤਬੀਅਤ ਨਾਸਾਰ ਹੋਣ ਨਾਲ ਬੁਢਲਾਡਾ ਹੀ ਨਹੀਂ ਬਲਕਿ ਹਰ ਪਾਸੇ ਦੁੱਖਾਂ ਦਾ ਪਹਾੜ ਜਿਹਾ ਟੁੱਟ ਪਿਆ ਹੈ। ਕੌਣ ਕੌਣ ਤੇ ਕਿਵੇਂ ਹੋ ਗਿਆ ਅਕਾਲ ਪੁਰਖ ਨੂੰ ਪਿਆਰਾ ਬੁਢਲਾਡਾ ਪੰਚਾਇਤੀ ਦੁਰਗਾ ਮੰਦਰ ਦੇ ਪੁਜਾਰੀ ਮਰਹੂਮ ਦੇਵਦੱਤ ਸ਼ਰਮਾ ਦਾ ਪੁੱਤਰ ਸੁਭਾਸ਼ ਸ਼ਰਮਾ ਜੋ ਦੁਕਾਨਾਂ ਦੇ ਮਹੂਰਤ ਲਈ ਪੂਜਾ ਕਰਨ ਗਿਆ ਸੀ ਦੀ ਜਿਥੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਉਥੇ ਜਦੋਂ ਭਰਾ ਦੀ ਮੌਤ ਦੀ ਖ਼ਬਰ ਵੱਡੇ ਭਰਾ ਰਮੇਸ਼ ਕੁਮਾਰ ਨੂੰ ਮਿਲੀ ਤਾਂ ਉਸ ਨੂੰ ਵੀ ਦਿਲ ਦਾ ਦੌਰਾ ਪੈ ਗਿਆ ਤੇ ਉਸ ਨੇ ਮੌਕੇ `ਤੇ ਹੀ ਦਮ ਤੋੜ ਦਿੱਤਾ। ਇਥੇ ਹੀ ਬਸ ਨਹੀਂ ਦੋ ਭਰਾਵਾਂ ਦੀ ਮੌਤ ਦੀ ਖ਼ਬਰ ਮਿਲਣ `ਤੇ ਤੀਜੇ ਤੇ ਛੋਟੇ ਭਰਾ ਦੇਵ ਦਰਸ਼ਨ ਨੂੰ ਵੀ ਦਿਲ ਦਾ ਦੌਰਾ ਪੈ ਗਿਆ, ਜਿਸ ਨੂੰ ਗੰਭੀਰ ਹਾਲਤ ਵਿਚ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਇਹ ਪਰਿਵਾਰ ਪਿਛਲੇ 80 ਸਾਲਾਂ ਤੋਂ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਚ ਪੁਜਾਰੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ।

Related Post