
National
0
ਹਿਮਾਚਲ ਪ੍ਰਦੇਸ਼ ਪੁਲਸ ਨੇ ਮਹਿਲਾ ਦੀ ਸਿ਼ਕਾਇਤ ਤੇ ਭਾਜਪਾ ਦੇ ਸੂਬਾ ਪ੍ਰਧਾਨ ਤੇ ਗਾਇਕ ’ਤੇ ਸਮੂਹਿਕ ਜ਼ਬਰ ਜਨਾਹ ਦਾ ਕੇਸ
- by Jasbeer Singh
- January 15, 2025

ਹਿਮਾਚਲ ਪ੍ਰਦੇਸ਼ ਪੁਲਸ ਨੇ ਮਹਿਲਾ ਦੀ ਸਿ਼ਕਾਇਤ ਤੇ ਭਾਜਪਾ ਦੇ ਸੂਬਾ ਪ੍ਰਧਾਨ ਤੇ ਗਾਇਕ ’ਤੇ ਸਮੂਹਿਕ ਜ਼ਬਰ ਜਨਾਹ ਦਾ ਕੇਸ ਦਰਜ ਚੰਡੀਗੜ੍ਹ : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ ਦੀ ਪੁਲਸ ਨੇ ਇਕ ਮਹਿਲਾ ਦੀ ਸਿ਼਼ਕਾਇਤ ’ਤੇ ਹਰਿਆਣਾ ਦੇ ਭਾਜਪਾ ਪ੍ਰਧਾਨ ਮੋਹਨ ਲਾਲ ਬਡੋਲੀ ਅਤੇ ਇਕ ਗਾਇਕ ਖਿਲਾਫ ਸਮੂਹਿਕ ਜ਼ਬਰ ਜਨਾਹ ਦਾ ਕੇਸ ਦਰਜ ਕੀਤਾ ਹੈ । ਮਹਿਲਾ ਨੇ ਪੁਲਸ ਕੋਲ ਦਰਜ ਸਿ਼਼ਕਾਇਤ ਵਿਚ ਕਿਹਾ ਹੈ ਕਿ ਮੋਹਨ ਲਾਲ ਬਡੋਲੀ ਅਤੇ ਗਾਇਕ ਜੈ ਭਗਵਾਨ ਉੁਰਫ ਰੋਕੀ ਨੇ ਨਾ ਸਿਰਫ ਕਸੌਲੀ ਦੇ ਹੋਟਲ ਵਿਚ ਉਸ ਨਾਲ ਸਮੂਹਿਕ ਜ਼ਬਰ ਜਨਾਹ ਕੀਤਾ ਬਲਕਿ ਉਸਦੀਆਂ ਨਗਨ ਤਸਵੀਰਾਂ ਵੀ ਖਿੱਚੀਆਂ ਤੇ ਵੀਡੀਓਜ਼ ਵੀ ਬਣਾਈਆਂ। ਸਿ਼ਕਾਇਤ ਮੁਤਾਬਕ ਇਹ ਘਟਨਾ 3 ਜੁਲਾਈ 2023 ਨੂੰ ਵਾਪਰੀ, ਜਿਸਦੀ ਐਫ. ਆਈ. ਆਰ. ਪੁਲਸ ਨੇ 13 ਦਸੰਬਰ 2024 ਨੂੰ ਦਰਜ ਕੀਤੀ ।