

ਹਿਨਾ ਖਾਨ ਅਤੇ ਰੌਕੀ ਜੈਸਵਾਲ ਨੇ ਕਰਵਾਇਆ ਆਪਣਾ ਵਿਆਹ ਰਜਿਸਟਰ ਨਵੀਂ ਦਿੱਲੀ : ਹਿਨਾ ਖਾਨ ਅਤੇ ਰੌਕੀ ਜੈਸਵਾਲ ਨੇ ਜਦੋਂ ਹੀ ਆਪਣਾ ਵਿਆਹ ਰਜਿਸਟਰ ਕਰਵਾ ਕੇ ਤਸਵੀਰਾ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਤਾਂ ਉਨ੍ਹਾਂ ਦੇ ਚਾਹਨ ਵਾਲਿਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ, ਜਦੋ਼ ਕਿ ਹਿਨਾ ਖਾਨ ਪਿਛਲੇ ਕੁਝ ਸਮੇਂ ਤੋਂ ਬਹੁਤ ਮੁਸ਼ਕਲ ਸਮੇਂ ਵਿੱਚੋਂ ਗੁਜ਼ਰ ਰਹੀ ਸਨ ਪਰ ਹੁਣ ਇਸ ਵਿਆਹ ਨੇ ਉਨ੍ਹਾਂ ਦੀ ਸੁੰਨੀ ਹੋਈ ਜਿ਼ੰਦਗੀ ਵਿਚ ਚਾਰ ਚੰਨ ਲਗਾ ਦਿੱਤੇ ਹਨ। ਹਿਨਾ ਖਾਨ ਚਾਰ ਸਾਲ ਪਹਿਲਾਂ ਆਪਣੇ ਪਿਤਾ ਨੂੰ ਗੁਆਉਣ ਤੋਂ ਬਾਅਦ ਬਿੱਗ ਬੌਸ 11 ਦੀ ਪ੍ਰਤੀਯੋਗੀ ਨੂੰ ਤੀਜੇ ਪੜਾਅ ਦਾ ਛਾਤੀ ਦੇ ਕੈਂਸਰ ਨਾਲ ਲੜਾਈ ਲੜਦੀ ਰਹੀ ਤੇ ਲੰਬੇ ਸਮੇਂ ਤੋਂ ਇਲਾਜ ਵੀ ਕਰਵਾਉਂਦੀ ਰਹੀ । ਹਿਨਾ ਖਾਨ ਨੇ ਲੜਾਈ ਲੜਦਿਆਂ ਸਮੁੱਚੀ ਗੱਲਬਾਤ ਸੋਸ਼ਲ ਮੀਡੀਆ `ਤੇ ਸਾਂਝੀ ਵੀ ਕੀਤੀ, ਜਿਸ ਦੌਰਾਨ ਪ੍ਰਸ਼ੰਸਕਾਂ ਨੇ ਉਨ੍ਹਾਂ ਨਾਲ ਦੁੱਖ ਦੇ ਪਲ ਸਾਂਝੇ ਕਰਦਿਆਂ ਉਨ੍ਹਾਂ ਦੇ ਠੀਕ ਹੋਣ ਦੀਆਂ ਦੁਆਵਾਂ ਵੀ ਕੀਤੀਆਂ, ਜਿਸਦੇ ਚਲਦਿਆਂ ਪ੍ਰਮਾਤਮਾ ਨੇ ਹੀ ਫਿਰ ਇਕ ਚਮਤਕਾਰ ਦਿਖਾਉਂਦਿਆਂ ਹਿਨਾ ਖਾਨ ਦਾ ਧਿਆਨ ਰੱਖਣ ਲਈ ਉਸਦੀ ਜਿ਼ੰਦਗੀ ਉਸਦੇ ਬੁਆਏਫ੍ਰੈਂਡ ਰੌਕੀ ਜੈਸਵਾਲ ਦੀ ਐਂਟਰੀ ਕਰਵਾਈ ਜਿਸਨੇ ਹਰ ਪਲ ਉਸਦਾ ਧਿਆਨ ਰੱਖਿਆ, ਜਿਸਦੇ ਚਲਦਿਆਂ ਹੀ ਹਿਨਾ ਖਾਨ ਨੇ ਕਿਸੇ ਨੂੰ ਵੀ ਬਿਨਾਂ ਕੁੱਝ ਦੱਸਿਆਂ ਰੌਕੀ ਨਾਲ ਗੁਪਤ ਵਿਆਹ ਕਰਵਾ ਲਿਆ ਹੈ, ਜਿਸਦਾ ਖੁਲਾਸਾ ਅਣਦੇਖੀਆਂ ਤਸਵੀਰਾਂ ਨਾਲ ਹੋਇਆ ਹੈ।