post

Jasbeer Singh

(Chief Editor)

Patiala News

ਤੀਸਰੀ ਵਾਰ ਦਿਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਕੇ ਇਤਿਹਾਸ ਬਣੇਗਾ : ਦਵਿੰਦਰ ਮਿੱਕੀ

post-img

ਤੀਸਰੀ ਵਾਰ ਦਿਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਕੇ ਇਤਿਹਾਸ ਬਣੇਗਾ : ਦਵਿੰਦਰ ਮਿੱਕੀ - ਵਿਧਾਇਕ ਕੋਹਲੀ ਦੀ ਅਗਵਾਈ ਹੇਠ ਦਵਿੰਦਰ ਪਾਲ ਮਿੱਕੀ ਨੇ ਪ੍ਰਚਾਰ ਦੀ ਲਿਆਂਦੀ ਹਨ੍ਹੇਰੀ ਪਟਿਆਲਾ : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਦਵਿੰਦਰ ਪਾਲ ਸਿੰਘ ਮਿੱਕੀ ਨੇ ਅੱਜ ਦਿੱਲੀ ਦੇ ਵੱਖ ਵੱਖ ਇਲਾਕਿਆਂ 'ਚ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਚੋਣ ਪ੍ਰਚਾਰ ਦੀ ਹਨ੍ਹੇਰੀ ਲਿਆਂਦਿਆਂ ਆਖਿਆ ਕਿ ਦਿੱਲੀ ਦੇ ਲੋਕ ਤੀਸਰੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਕੇ ਇਤਿਹਾਸ ਸਿਰਜਣਗੇ । ਉਨ੍ਹਾ ਕਿਹਾ ਕਿ ਆਗਾਮੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋ ਵੱਡੀ ਜਿੱਤ ਦਰਜ ਕੀਤੀ ਜਾਵੇਗੀ ਕਿਉਂਕਿ ਲੋਕਾਂ ਦਾ ਝੁਕਾਅ ਪੂਰੀ ਤਰ੍ਹਾਂ ਆਪ ਵੱਲ ਹੋਇਆ ਪਿਆ ਹੈ । ਉਨ੍ਹਾਂ ਕਿਹਾ ਕਿ ਲੋਕ ਜਾਣਦੇ ਹਨ ਕਿ ਪੰਜਾਬ ਸਰਕਾਰ ਵੱਲੋ ਚੰਗੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜਗਾਰ ਦੇ ਮੌਕੇ ਵੀ ਪ੍ਰਦਾਨ ਕੀਤੇ ਜਾ ਰਹੇ ਹਨ, ਇਸ ਲਈ ਦਿੱਲੀ ਦੇ ਲੋਕ ਵੀ ਪੂਰੀ ਤਰ੍ਹਾਂ ਆਪ ਦੇ ਨਾਲ ਹਨ । ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਤਰੱਕੀ ਦੀਆਂ ਲੀਹਾਂ ਵੱਲ ਅੱਗੇ ਵਧ ਰਿਹਾ ਹੈ, ਉੱਸੇ ਤਰ੍ਹਾ ਹੁਣ ਦਿੱਲੀ ਅੰਦਰ ਵੀ ਜਿੱਤ ਤੋਂ ਬਾਅਦ ਤੇਜੀ ਨਾਲ ਵਿਕਾਸ ਕਰਵਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਲੋਕ ਹੁਣ ਸਮਝ ਚੁੱਕੇ ਹਨ ਕਿ ਆਪ ਪਾਰਟੀ ਹੀ ਉਨ੍ਹਾਂ ਲਈ ਸਹੀ ਵਿਕਾਸ ਕਰਵਾ ਸਕਦੀ ਹੈ ਤੇ ਇਸਦੇ ਹੱਥਾਂ ਵਿੱਚ ਹੀ ਪੰਜਾਬ ਦਾ ਅਤੇ ਦਿੱਲੀ ਦਾ ਭਵਿੱਖ ਪੂਰੀ ਤਰ੍ਹਾਂ ਸੁਰਖਿਅਤ ਹੈ । ਉਨ੍ਹਾਂ ਕਿਹਾ ਕਿ ਹੁਣ ਲੋਕ ਵਿਰੋਧੀ ਪਾਰਟੀਆਂ ਨੂੰ ਜਰਾ ਵੀ ਮੂੰਹ ਨਹੀਂ ਲਗਾ ਰਹੇ ਅਤੇ ਆਪਣਾ ਪੂਰਾ ਸਹਿਯੋਗ ਦੇ ਸਾਥ ਆਪ ਪਾਰਟੀ ਨੂੰ ਦੇ ਰਹੇ ਹਨ, ਇਸ ਲਈ ਵਿਧਾਨ ਸਭਾ ਚੋਣਾਂ ਦੌਰਾਨ ਆਪ ਉਮੀਦਵਾਰਾਂ ਵੱਲੋ ਵੱਡੀ ਜਿੱਤ ਦਰਜ ਕੀਤੀ ਜਾਵੇਗੀ ।

Related Post