

ਸਿੱਧੂ ਮੂਸੇਵਾਲਾ ਦੇ ਪਿੰਡ ‘ਚ ਛੋਟੇ ਸਿੱਧੂ (Chhota Sidhu Moosewala) ਦੀ ਆਮਦ ਨੂੰ ਲੈ ਕੇ ਜਸ਼ਨਾਂ ਦਾ ਮਾਹੌਲ ਹੈ। ਇਸ ਦੌਰਾਨ ਹਵੇਲੀ ਵਿਚ ਜਸ਼ਨ ਮਨਾਏ ਜਾ ਰਹੇ ਹਨ। ਅੱਜ ਹੋਲੀ ਮੌਕੇ ਵੱਡੇ ਗਿਣਤੀ ਲੋਕ ਹਵੇਲੀ ਪਹੁੰਚੇ। ਇਸ ਮੌਕੇ ਔਰਤਾਂ ਨੇ ਗਿੱਧਾ ਪਾ ਕੇ ਖੁਸ਼ੀ ਮਨਾਈ।ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੋ ਸਾਲ ਬਾਅਦ ਉਨ੍ਹਾਂ ਦੇ ਘਰ ਖੁਸ਼ੀਆਂ ਪਰਤੀਆਂ ਹਨ। ਉਨ੍ਹਾਂ ਦੀ ਇਸ ਖੁਸ਼ੀ ਵਿਚ ਸ਼ਾਮਲ ਹੋਣ ਵਾਲਿਆਂ ਦਾ ਉਹ ਧੰਨਵਾਦ ਕਰਦੇ ਹਨ। ਉਨ੍ਹਾਂ ਆਖਿਆ ਕਿ ਕੰਮ ਲਈ ਤੁਸੀਂ ਕਿਤੇ ਵੀ ਜਾਵੋ, ਪਰ ਆਪਣੇ ਪਿੰਡ ਨਾਲ ਜੁੜੇ ਰਹੋ।