post

Jasbeer Singh

(Chief Editor)

Latest update

ਮੀਨ ਰਾਸ਼ੀ ਵਾਲਿਆਂ ਦੀ ਕੰਮਕਾਜੀ ਦਸ਼ਾ ਜਾਣੋ ਕਿਵੇਂਦੀ ਰਹੇਗੀ ..

post-img

ਮੇਖ : ਜਨਰਲ ਸਿਤਾਰਾ ਕਮਜ਼ੋਰ, ਮਨ ਸ਼ਾਂਤ-ਪ੍ਰੇਸ਼ਾਨ-ਡਾਵਾਂਡੋਲ ਜਿਹਾ ਰਹੇਗਾ, ਕੋਈ ਵੀ ਇੰਪੋਰਟੈਂਟ ਕੰਮ ਹੱਥ ’ਚ ਲੈਣ ਤੋਂ ਬਚਣਾ ਚਾਹੀਦਾ ਹੈ। ਬ੍ਰਿਖ : ਕਿਉਂਕਿ ਮਨ ਅਤੇ ਬੁੱਧੀ ’ਤੇ ਨੈਗੇਟਿਵਿਟੀ ਦਾ ਅਸਰ ਵਧੇਗਾ, ਇਸ ਲਈ ਪੂਰੀ ਤਰ੍ਹਾਂ ਸੁਚੇਤ ਰਹੋ ਕਿ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ। ਮਿਥੁਨ : ਜ਼ਮੀਨੀ ਕੰਮਾਂ ਲਈ ਆਪ ਦੀ ਭੱਜਦੌੜ ਕੋਈ ਖਾਸ ਨਤੀਜਾ ਨਾ ਦੇਵੇਗੀ, ਇਸ ਲਈ ਕੋਈ ਇੰਪੋਰਟੈਂਟ ਜਾਇਦਾਦੀ ਕੋਸ਼ਿਸ਼ ਹੱਥ ’ਚ ਨਹੀਂ ਲੈਣੀ ਸਹੀ ਰਹੇਗੀ। ਕਰਕ : ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਤਾਂ ਰਹੇਗੀ ਪਰ ਘਟੀਆ ਅਤੇ ਸ਼ਰਾਰਤੀ ਲੋਕ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਹਰ ਤਰ੍ਹਾਂ ਦੇ ਦਾਅ ਖੇਡ ਸਕਦੇ ਹਨ। ਸਿੰਘ : ਕਾਰੋਬਾਰੀ ਕੋਸ਼ਿਸ਼ਾਂ ਅਤੇ ਭੱਜਦੌੜ ਬੇ-ਨਤੀਜਾ ਸਿੱਧ ਹੋਵੇਗੀ ਕਿਉਂਕਿ ਸਿਤਾਰਾ ਕਮਜ਼ੋਰ ਹੈ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ। ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਆਪ ਆਪਣੇ ਕਿਸੇ ਕੰਮ ਨੂੰ ਨਿਪਟਾਉਣ ਲਈ ਕੋਸ਼ਿਸ਼ ਤਾਂ ਜ਼ਰੂਰ ਕਰੋਗੇ ਪਰ ਕੋਈ ਨਤੀਜਾ ਨਹੀਂ ਮਿਲੇਗਾ। ਤੁਲਾ : ਸਮਾਂ ਕਿਉਂਕਿ ਨੁਕਸਾਨ ਵਾਲਾ ਹੈ, ਇਸ ਲਈ ਨਾ ਸਿਰਫ ਲੈਣ-ਦੇਣ ਦੇ ਕੰਮ ਹੀ ਸੁਚੇਤ ਰਹਿ ਕੇ ਕਰੋ ਬਲਕਿ ਕਿਸੇ ਦੀ ਜ਼ਿੰਮੇਵਾਰੀ ’ਚ ਵੀ ਨਾ ਫਸੋ। ਬ੍ਰਿਸ਼ਚਕ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਕੰਮਕਾਜੀ ਪਲਾਨਿੰਗ -ਪ੍ਰੋਗਰਾਮਿੰਗ, ਟੂਰਿੰਗ ਫਰੂਟਫੁਲ ਰਹੇਗੀ, ਇੱਜ਼ਤਮਾਣ ਦੀ ਪ੍ਰਾਪਤੀ। ਧਨ : ਕਿਸੇ ਅਫਸਰ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਧਿਆਨ ਰੱਖੋ ਕਿ ਆਪ ਦਾ ਕੋਈ ਬਣਿਆ ਬਣਾਇਆ ਕੰਮ ਉਖੜ ਵਿਗੜ ਨਾ ਜਾਵੇ। ਮਕਰ : ਸਮਾਂ ਕਿਉਂਕਿ ਉਲਝਣਾਂ-ਰੁਕਾਵਟਾਂ ਵਾਲਾ ਹੈ, ਇਸ ਲਈ ਟਾਰਗੈੱਟ ਦੇ ਨੇੜੇ ਪਹੁੰਚ ਚੁੱਕਿਆ ਆਪ ਦਾ ਕੋਈ ਪ੍ਰੋਗਰਾਮ ਫਿਰਤੋਂ ਉਲਝ ਨਾ ਜਾਵੇ। ਕੁੰਭ : ਸਮਾਂ ਪੇਟ ਲਈ ਕਮਜ਼ੋਰ ਹੈ, ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖੋ, ਠੰਡੀਆਂ ਵਸਤਾਂ ਵੀ ਅਹਿਤਿਆਤ ਨਾਲ ਵਰਤੋਂ। ਮੀਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਫੈਮਿਲੀ ਫ੍ਰੰਟ ’ਤੇ ਕੁਝ ਤਣਾਤਣੀ ਰਹਿ ਸਕਦੀ ਹੈ।

Related Post