July 6, 2024 01:35:08
post

Jasbeer Singh

(Chief Editor)

Punjab, Haryana & Himachal

ਪੰਜਾਬੀ ਜੋ 1200 ਏਕੜ ਜ਼ਮੀਨ ਤੇ 200 ਫਲੈਟਾਂ ਦਾ ਮਾਲਿਕ ਹੈ ਕਿਵੇਂ ਕਰੋੜਾਂ ਦੇ ਕਥਿਤ ਘੁਟਾਲੇ ਕਰਕੇ ਪੁਲਿਸ ਤੋਂ ਭੱਜਦਾ

post-img

ਹਾਲ ਹੀ ਵਿੱਚ ਪੰਜਾਬ ਦੇ ਇੱਕ ਕਥਿਤ ਬਹੁਕਰੋੜੀ ਘਪਲੇ ਦੇ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਹੋਈ ਹੈ ਜਿਸ ਬਾਰੇ ਹੈਰਾਨੀਜਨਕ ਜਾਣਕਾਰੀ ਸਾਹਮਣੇ ਆਈ ਹੈ।ਦਰਅਸਲ ਪੁਲਿਸ ਨੇ ਕਥਿਤ ਬਹੁਕਰੋੜੀ ਨੇਚਰ ਹਾਈਟਸ ਇਨਫਰਾ ਘੁਟਾਲੇ ਵਿੱਚ ਮੁੱਖ ਮੁਲਜ਼ਮ, ਅਬੋਹਰ ਦੇ ਨੀਰਜ ਅਰੋੜਾ ਨੂੰ ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਹੈ।ਨੀਰਜ ਅਰੋੜਾ ਪਿਛਲੇ 9 ਸਾਲਾਂ ਤੋਂ ਫ਼ਰਾਰ ਚੱਲ ਰਿਹਾ ਸੀ।ਪੁਲਿਸ ਨੇ ਦੱਸਿਆ ਕਿ ਮੁਲਜ਼ਮ ਪੁਲਿਸ ਕੋਲੋਂ ਆਪਣਾ ਪਿੱਛਾ ਛੁਡਾਉਣ ਲਈ ਪਲਾਸਟਿਕ ਸਰਜਰੀ ਕਰਵਾਉਣ ਦੀ ਯੋਜਨਾ ਬਣਾ ਰਿਹਾ ਸੀ।ਫ਼ਰੀਦਕੋਟ ਅਤੇ ਫਾਜ਼ਿਲਕਾ ਪੁਲਿਸ ਨੇ ਨੀਰਜ ਨੂੰ ਪੰਜਾਬ ਪੁਲਿਸ ਨੇ ਉੱਤਰਾਖੰਡ ਦੇ ਪੌਡੀ ਜ਼ਿਲ੍ਹੇ ਦੇ ਸ਼੍ਰੀਨਗਰ ਗੜ੍ਹਵਾਲ ਤੋਂ ਗ੍ਰਿਫਤਾਰ ਕੀਤਾ ਸੀ।ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਕੋਲ ਪੰਜਾਬ ਅਤੇ ਮੱਧ ਪ੍ਰਦੇਸ਼ ਸੂਬਿਆਂ ਵਿੱਚ 1200 ਏਕੜ ਤੋਂ ਵੱਧ ਜ਼ਮੀਨ ਅਤੇ 200 ਰਿਹਾਇਸ਼ੀ ਫਲੈਟ ਹਨ, ਜਿਨ੍ਹਾਂ ਦੀ ਕੀਮਤ 1,000 ਕਰੋੜ ਰੁਪਏ ਤੋਂ ਵੱਧ ਹੈ।7 ਲੱਖ ਤੋਂ 100 ਕਰੋੜ ਤੱਕ ਪਹੁੰਚਣ ਦੀ ਕਹਾਣੀਪੰਜਾਬ ਪੁਲਿਸ ਮੁਤਾਬਕ ਨੀਰਜ ਅਰੋੜਾ ਦੇ ਪਿਤਾ ਇਕ ਇੰਟੇਲਿਜੈਂਸ ਵਿਭਾਗ ਦੇ ਇੰਸਪੈਕਟਰ ਰੈਂਕ ਦੇ ਸਨ, ਜਦੋਂਕਿ ਉਸ ਦੇ ਮਾਤਾ ਇੱਕ ਅਧਿਆਪਕ ਵਜੋਂ ਕੰਮ ਕਰਦੇ ਸਨ।ਨੀਰਜ ਅਰੋੜਾ ਨੇ ਐੱਮਬੀਏ ਵਜੋਂ ਆਪਣੀ ਸਿੱਖਿਆ ਪੂਰੀ ਕਰਨ ਤੋਂ ਬਾਅਦ, ਆਪਣੇ ਦੋਸਤ ਪਰਮੋਦ ਨਾਗਪਾਲ ਦੇ ਨਾਲ ਸਾਬਣ, ਚਾਹ ਅਤੇ ਹੋਰ ਵਰਗੇ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਵੇਚਣ ਦਾ ਇੱਕ ਛੋਟਾ ਕਾਰੋਬਾਰ ਸ਼ੁਰੂ ਕੀਤਾ।ਪੁਲਿਸ ਤਫਤੀਸ਼ ਮੁਤਾਬਕ, "ਨੀਰਜ ਅਰੋੜਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਨਿੱਜੀ ਨੈੱਟਵਰਕਿੰਗ ਕੰਪਨੀ ਨਾਲ ਕੀਤੀ ਜਿੱਥੇ ਉਸ ਨੇ ਨੈੱਟਵਰਕਿੰਗ ਕਾਰੋਬਾਰ ਦੇ ਬੁਨਿਆਦੀ ਗੁਰ ਸਿੱਖੇ।"ਸਾਲ 2002 ਵਿੱਚ ਨੀਰਜ ਅਰੋੜਾ ਨੇ ਤਿੰਨ ਹੋਰ ਸਹਿਯੋਗੀਆਂ ਦੇ ਨਾਲ ਸਿਰਫ਼ 7 ਲੱਖ ਰੁਪਏ ਦੇ ਨਿਵੇਸ਼ ਨਾਲ ਨੇਚਰਵੇਅ ਨੈੱਟਵਰਕਿੰਗ ਕੰਪਨੀ ਨਾਮ ਦੀ ਇੱਕ ਫਰਮ ਸਥਾਪਤ ਕੀਤੀ ਅਤੇ ਇੱਕ ਦਹਾਕੇ ਦੇ ਅੰਦਰ ਨੀਰਜ ਦੀ ਫਰਮ ਨੇ 100 ਕਰੋੜ ਦੇ ਕਾਰੋਬਾਰ ਨੂੰ ਛੂਹ ਲਿਆ।ਸਾਲ 2003 ਤੱਕ, ਉਨ੍ਹਾਂ ਦਾ ਕਰਿਆਨੇ ਦੀਆਂ ਵਸਤੂਆਂ ਦਾ ਕਾਰੋਬਾਰ ਰਾਜਸਥਾਨ ਵਿੱਚ ਵੀ ਫੈਲ ਗਿਆ ਸੀ।2011 ਵਿੱਚ ਭਾਰਤ ਦੇ 12 ਰਾਜਾਂ ਵਿੱਚ ਨੇਚਰ ਵੇਅ ਉਤਪਾਦਾਂ ਦੀਆਂ ਲਗਭਗ 400 ਦੁਕਾਨਾਂ ਸਨ।

Related Post