July 6, 2024 01:43:10
post

Jasbeer Singh

(Chief Editor)

Latest update

ਮੋਦੀ ਨੇ ਇਲੈਕਟੋਰਲ ਬਾਂਡ ਨੂੰ ਕਾਮਯਾਬ ਦੱਸਿਆ ਤੇ ਕਈ ਦਾਅਵੇ ਕੀਤੇ, ਇਹ ਹੈ ਜ਼ਮੀਨੀ ਹਕੀਕਤ

post-img

ਸੋਮਵਾਰ ਨੂੰ ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਲੈਕਟੋਰਲ ਬਾਂਡ ਨੂੰ ਸਫ਼ਲਤਾ ਦੀ ਕਹਾਣੀ ਦੱਸਿਆ। ਉਨ੍ਹਾਂ ਇਹ ਵੀ ਕਿਹਾ ਕਿ ਇਲੈਕਟੋਰਲ ਬਾਂਡ ਦੀ ਹੋਂਦ ਕਾਰਨ ਅੱਜ ਮਨੀ ਟ੍ਰੇਲ ਉਪਲਬਧ ਹੈ ਅਤੇ ਇਹ ਪਤਾ ਕੀਤਾ ਜਾ ਸਕਦਾ ਹੈ ਕਿ ਕਿਸ ਨੇ ਕਿਸ ਪਾਰਟੀ ਨੂੰ ਕਿੰਨਾ ਪੈਸਾ ਦਿੱਤਾ ਹੈ।ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਲੇ ਧਨ ਤੋਂ ਛੁਟਕਾਰਾ ਪਾਉਣ ਅਤੇ ਚੋਣ ਫੰਡਿੰਗ ਵਿੱਚ ਪਾਰਦਰਸ਼ਤਾ ਲਿਆਉਣ ਦੇ ਤਰੀਕੇ ਲੱਭੇ ਜਾ ਰਹੇ ਹਨ ਅਤੇ ਉਨ੍ਹਾਂ ਨੇ ਚੋਣ ਬਾਂਡ ਦੇ ਰੂਪ ਵਿਚ ਇਕ ਛੋਟਾ ਰਸਤਾ ਲੱਭਿਆ ਹੈ ਅਤੇ ਉਨ੍ਹਾਂ ਨੇ ਕਦੇ ਦਾਅਵਾ ਨਹੀਂ ਕੀਤਾ ਕਿ ਇਹ ਤਰੀਕਾ ਪੂਰਾ ਹੈ।ਹਾਲਾਂਕਿ ਜੇ ਅਸੀਂ ਇਲੈਕਟੋਰਲ ਬਾਂਡ ਸਕੀਮ ਦੇ ਸੰਕਲਪ ਤੋਂ ਲੈ ਕੇ ਇਸ ਨੂੰ ਗੈਰ-ਸੰਵਿਧਾਨਕ ਘੋਸ਼ਿਤ ਕੀਤੇ ਜਾਣ ਤੱਕ ਦੀਆਂ ਘਟਨਾਵਾਂ ਤੇ ਇੱਕ ਸਰਸਰੀ ਨਜ਼ਰ ਮਾਰੀਏ ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਪਾਰਦਰਸ਼ਤਾ ਦੀ ਘਾਟ ਇਸ ਯੋਜਨਾ ਦੀ ਸਭ ਤੋਂ ਵੱਡੀ ਸਮੱਸਿਆ ਸਾਬਤ ਹੋਈ।ਫਰਵਰੀ ਵਿੱਚ ਯੋਜਨਾ ਨੂੰ ਰੱਦ ਕਰਦੇ ਹੋਏ, ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਦੋਂ ਕਿ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਉਤਸ਼ਾਹਿਤ ਕਰਨ ਲਈ ਗੁਪਤ ਮਤਦਾਨ ਜ਼ਰੂਰੀ ਹੈ, ਸਿਆਸੀ ਪਾਰਟੀਆਂ ਦੇ ਫੰਡਿੰਗ ਲਈ ਪਾਰਦਰਸ਼ਤਾ - ਨਾ ਕਿ ਓਹਲਾ - ਇੱਕ ਪੂਰਵ ਸ਼ਰਤ ਹੈ।ਨਾਲ ਹੀ, ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪੋਲਿੰਗ ਸਟੇਸ਼ਨ ਗੁਪਤ ਰੱਖੇ ਜਾਣ ਨੂੰ ਸਿਆਸੀ ਪਾਰਟੀਆਂ ਦੇ ਫੰਡਾਂ ਨੂੰ ਗੁਪਤ ਰੱਖੇ ਜਾਣ ਤੱਕ ਨਹੀਂ ਵਧਾਇਆ ਜਾ ਸਕਦਾ।ਮੈਂ ਨਹੀਂ ਚਾਹੁੰਦਾ ਸੀ ਕਿ ਇਹ ਨਕਦ ਕਾਰੋਬਾਰ ਚੱਲੇਏਐੱਨਆਈ ਦੀ ਸੰਪਾਦਕ ਸਮਿਤਾ ਪ੍ਰਕਾਸ਼ ਨੇ ਪੀਐੱਮ ਮੋਦੀ ਨੂੰ ਪੁੱਛਿਆ ਕਿ ਕੀ ਇਲੈਕਟੋਰਲ ਬਾਂਡ ਉੱਤੇ ਫ਼ੈਸਲਾ ਗਲਤ ਸੀ?ਇਸ ਦੇ ਜਵਾਬ ਚ ਪੀਐੱਮ ਮੋਦੀ ਨੇ ਕਿਹਾ, "ਸਾਡੇ ਦੇਸ ਵਿੱਚ ਲੰਬੇ ਸਮੇਂ ਤੋਂ ਇਹ ਚਰਚਾ ਚੱਲ ਰਹੀ ਹੈ ਕਿ ਚੋਣਾਂ ਵਿੱਚ ਕਾਲੇ ਧਨ ਦੀ ਵੱਡੀ, ਖਤਰਨਾਕ ਖੇਡ ਚੱਲ ਰਹੀ ਹੈ। ਦੇਸ ਦੀਆਂ ਚੋਣਾਂ ਨੂੰ ਕਾਲੇ ਧਨ ਤੋਂ ਮੁਕਤ ਕਰਨ ਲਈ ਕੁਝ ਨਾ ਕੁਝ ਖਰਚ ਹੁੰਦਾ ਹੈ। ਇਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਮੇਰੀ ਪਾਰਟੀ ਵੀ ਕਰਦੀ ਹੈ, ਸਾਰੀਆਂ ਪਾਰਟੀਆਂ ਕਰਦੀਆਂ ਹਨ। ਉਮੀਦਵਾਰ ਵੀ ਕਰਦੇ ਹਨ ਅਤੇ ਪੈਸੇ ਲੋਕਾਂ ਤੋਂ ਲੈਣੇ ਪੈਂਦੇ ਹਨ ਸਾਰੀਆਂ ਪਾਰਟੀਆਂ ਲੈਂਦੀਆਂ ਹਨ।"“ਮੈਂ ਚਾਹੁੰਦਾ ਸੀ ਕਿ ਅਸੀਂ ਕੋਸ਼ਿਸ਼ ਕਰੀਏ ਕਿ ਇਸ ਕਾਲੇ ਧਨ ਤੋਂ ਆਪਣੀਆਂ ਚੋਣਾਂ ਨੂੰ ਕਿਵੇਂ ਮੁਕਤ ਕਰੀਏ ਅਤੇ ਪਾਰਦਰਸ਼ਿਤਾ ਕਿਵੇਂ ਲੈ ਕੇ ਆਈਏ। ਇੱਕ ਪ੍ਰਮਾਣਿਕ ​​​​ਪਵਿੱਤਰ ਵਿਚਾਰ ਮੇਰੇ ਦਿਮਾਗ ਵਿੱਚ ਸੀ। ਰਾਹ ਲੱਭ ਰਹੇ ਸੀ।”“ਇੱਕ ਛੋਟਾ ਰਸਤਾ ਮਿਲਿਆ। ਉਹੀ ਮੁਕੰਮਲ ਹੈ ਇਹ ਦਾਅਵਾ ਅਸੀਂ ਉਦੋਂ ਵੀ ਨਹੀਂ ਕੀਤਾ ਸੀ। ਜੋ ਲੋਕ ਅੱਜ ਇਸ ਦੇ ਉਲਟ ਬੋਲ ਰਹੇ ਹਨ, ਉਨ੍ਹਾਂ ਨੇ ਸੰਸਦ ਦੀ ਬਹਿਸ ਵਿੱਚ ਇਸ ਦੀ ਸ਼ਲਾਘਾ ਕੀਤੀ ਸੀ। ਡਿਬੇਟ ਦੇਖ ਲਓ।"ਪੀਐੱਮ ਮੋਦੀ ਨੇ ਕਿਹਾ, "ਅਸੀਂ ਕਿਵੇਂ-ਕਿਵੇਂ ਕੰਮ ਕੀਤਾ। ਜਿਵੇਂ ਅਸੀਂ ਹਜ਼ਾਰ ਅਤੇ ਦੋ ਹਜ਼ਾਰ ਦੇ ਨੋਟ ਖਤਮ ਕਰ ਦਿੱਤੇ। ਚੋਣਾਂ ਦੌਰਾਨ ਇਹੀ ਵੱਡੀ ਮਾਤਰਾ ਵਿੱਚ ਸਫਰ ਕਰਦੇ ਹਨ। ਕਿਉਂ? ਕਿਉਂਕਿ ਇਹ ਕਾਲਾ ਧਨ ਖ਼ਤਮ ਹੋਵੇ।”“ਸੁਪਰੀਮ ਕੋਰਟ ਵਿੱਚ ਕਿਹਾ ਸੀ ਕਿ ਸਿਆਸੀ ਪਾਰਟੀਆਂ 2500 ਰੁਪਏ ਤੱਕ ਨਕਦ ਲੈ ਸਕਦੀਆਂ ਹਨ। ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਇਹ ਨਕਦ ਵਾਲਾ ਕਾਰੋਬਾਰ ਚੱਲੇ।”ਪ੍ਰਧਾਨ ਮੰਤਰੀ ਨੇ ਕਿਹਾ, "ਸਾਰੇ ਵਪਾਰੀ ਲੋਕ ਸਾਨੂੰ ਕਹਿੰਦੇ ਸਨ ਕਿ ਚੈੱਕ ਰਾਹੀਂ ਅਸੀਂ ਪੈਸੇ ਦੇ ਨਹੀਂ ਸਕਦੇ। ਅਸੀਂ ਕਿਹਾ ਕਿਉਂ ਨਹੀਂ ਦੇ ਸਕਦੇ। ਕਹਿੰਦੇ, ਜੇਕਰ ਅਸੀਂ ਚੈੱਕ ਰਾਹੀਂ ਦੇਵਾਂਗੇ ਤਾਂ ਸਾਨੂੰ ਲਿਖਣਾ ਪਵੇਗਾ। ਅਸੀਂ ਲਿਖਾਂਗੇ ਤਾਂ ਸਰਕਾਰ ਹੈ ਉਹ ਦੇਖੇਗੀ ਕਿ ਵਿਰੋਧੀ ਧਿਰ ਨੂੰ ਇੰਨਾ ਪੈਸਾ ਦਿੱਤਾ। ਤਾਂ ਸਾਨੂੰ ਉਹ ਪਰੇਸ਼ਾਨ ਕਰੇਗਾ।”“ਤਾਂ ਉਹ ਕਹਿੰਦੇ ਕਿ ਅਸੀਂ ਪੈਸੇ ਦੇਣ ਲਈ ਤਿਆਰ ਹਾਂ ਪਰ ਚੈੱਕ ਰਾਹੀਂ ਨਹੀਂ ਦੇਵਾਂਗੇ। ਮੈਨੂੰ ਯਾਦ ਹੈ ਕਿ ਨੱਬੇ ਦੇ ਦਹਾਕੇ ਵਿੱਚ ਚੋਣਾਂ ਵਿੱਚ ਸਾਨੂੰ ਬੜੀ ਮੁਸ਼ਕਲ ਆਈ ਸੀ। ਪੈਸੇ ਨਹੀਂ ਸੀ ਸਾਡੇ ਕੋਲ ਅਤੇ ਅਸੀਂ ਨਿਯਮ ਲਾ ਕੇ ਬੈਠੇ ਸੀ ਕਿ ਅਸੀਂ ਚੈੱਕ ਨਾਲ ਲਵਾਂਗੇ। ਦੇਣ ਵਾਲੇ ਦੇਣ ਲਈ ਤਿਆਰ ਸੀ, ਚੈੱਕ ਦੇਣ ਦੀ ਉਨ੍ਹਾਂ ਵਿੱਚ ਹਿੰਹਮਤ ਨਹੀਂ ਸੀ, ਇਹ ਸਾਰੀਆਂ ਚੀਜ਼ਾਂ ਬਾਰੇ ਮੈਨੂੰ ਪਤਾ ਸੀ।”ਇਸ ਤੋਂ ਬਾਅਦ ਮੋਦੀ ਨੇ ਇਲੈਕਟੋਰਲ ਬਾਂਡ ਦੀ ਗੱਲ ਕੀਤੀ।ਉਨ੍ਹਾਂ ਨੇ ਕਿਹਾ, "ਹੁਣ ਦੇਖੋ। ਜੇਕਰ ਇਲੈਕਟੋਰਲ ਬਾਂਡ ਨਾ ਹੁੰਦੇ ਤਾਂ ਕਿਸ ਸਿਸਟਮ ਕੋਲ ਇਹ ਪਤਾ ਕਰਨ ਦੀ ਤਾਕਤ ਹੁੰਦੀ ਕਿ ਪੈਸਾ ਕਿੱਥੋਂ ਆਇਆ ਅਤੇ ਕਿੱਥੇ ਗਿਆ। ਇਹ ਇਲੈਕਟੋਰਲ ਬਾਂਡਾਂ ਦੀ ਕਾਮਯਾਬੀ ਦੀ ਕਹਾਣੀ ਹੈ ਕਿ ਜੇਕਰ ਇਲੈਕਟੋਰਲ ਬਾਂਡ ਸਨ ਤਾਂ ਤੁਹਾਨੂੰ ਪੈਸ ਦਾ ਟ੍ਰੇਲ ਮਿਲ ਰਿਹਾ ਹੈ ਕਿ ਕਿਸ ਕੰਪਨੀ ਨੇ ਦਿੱਤਾ, ਕਿਵੇਂ ਦਿੱਤਾ, ਕਿੱਥੇ ਦਿੱਤਾ।""ਹੁਣ ਉਸ ਵਿੱਚ ਚੰਗਾ ਹੋਇਆ, ਮਾੜਾ ਹੋਇਆ ਇਹ ਵਿਵਾਦ ਦਾ ਵਿਸ਼ਾ ਹੋ ਸਕਦਾ ਹੈ, ਇਸ ਦੀ ਚਰਚਾ ਹੋਵੇ। ਮੈਨੂੰ ਜੋ ਫਿਕਰ ਹੈ ... ਮੈਂ ਕਦੇ ਨਹੀਂ ਕਹਿੰਦਾ ਕਿ ਫੈਸਲੇ ਵਿੱਚ ਕੋਈ ਕਮੀ ਨਹੀਂ ਹੈ. ਫੈਸਲੇ ਨੂੰ ਚਰਚਾ ਕਰਕੇ ਹੀ ਸਿੱਖਦੇ ਹਾਂ, ਸੁਧਾਰਦੇ ਹਾਂ।”ਇਸ ਵਿੱਚ ਸੁਧਾਰ ਲਈ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਲੇਕਿਨ ਅੱਜ ਪੂਰੀ ਤਰ੍ਹਾਂ ਕਾਲੇ ਧਨ ਵੱਲ ਦੇਸ ਨੂੰ ਧੱਕ ਦਿੱਤਾ ਹੈ ਅਤੇ ਇਸੇ ਲਈ ਮੈਂ ਕਹਿੰਦਾ ਹਾਂ... ਸਾਰੇ ਲੋਕ ਪਛਤਾਉਣਗੇ... ਜਦੋਂ ਬਾਅਦ ਵਿੱਚ ਇਮਾਨਦਾਰੀ ਨਾਲ ਸੋਚਣਗੇ... ਸਾਰੇ ਲੋਕ ਪਛਤਾਉਣਗੇ।"

Related Post