go to login
post

Jasbeer Singh

(Chief Editor)

Patiala News

ਮੈਂ ਇਕ ਸਾਧਾਰਣ ਪੇਂਡੂ ਬੰਦਾ ਜਿਸਦਾ ਮੁਕਾਬਲਾ ਵੱਡੇ-ਵੱਡੇ ਥੰਮਾਂ ਨਾਲ: ਐਨ ਕੇ ਸਰਮਾ

post-img

ਪਟਿਆਲਾ, 1 ਮਈ (ਜਸਬੀਰ) : ਸਾਬਕਾ ਐਮ ਐਲ ਏ ਘਨੌਰ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਵੱਲੋਂ ਅੱਜ ਪਟਿਆਲਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸਰਮਾ ਵਿਚ ਵਿਸਾਲ ਰੈਲੀ ਆਪਣੀ ਰਿਹਾਇਸ ’ਤੇ ਕਰਵਾਈ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਨੇ ਕਿਹਾ ਕਿ ਐਨ ਕੇ ਸਰਮਾ ਦੀ ਉਮੀਦਵਾਰੀ ਨੂੰ ਲੈ ਕੇ ਲੋਕਾਂ ਵਿਚ ਵੱਡਾ ਉਤਸਾਹ ਹੈ ਤੇ ਉਹ ਵੱਡੇ ਫਰਕ ਨਾਲ ਪਟਿਆਲਾ ਸੀਟ ਜਿੱਤਣਗੇ। ਉਹਨਾਂ ਕਿਹਾ ਕਿ ਅਸੀਂ ਪੂਰੇ ਤਹਿ ਦਿਲੋਂ ਐਨ ਕੇ ਸਰਮਾ ਦੇ ਹੱਕ ਵਿਚ ਪ੍ਰਚਾਰ ਕਰ ਰਹੇ ਹਾਂ ਜਿਸਦਾ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਜੋ ਇਸ ਰੈਲੀ ਤੋਂ ਸਪਸਟ ਹੋ ਰਿਹਾ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਐਨ ਕੇ ਸਰਮਾ ਨੇ ਕਿਹਾ ਕਿ ਮੈਂ ਇਕ ਸਾਧਾਰਣ ਪੇਂਡੂ ਬੰਦਾ ਦਾ ਜਿਸਦਾ ਇਸ ਵਾਰ ਮੁਕਾਬਲਾ ਵੱਡੇ-ਵੱਡੇ ਥੰਮਾਂ ਨਾਲ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਮੁਕਾਬਲੇ ਮਹਿਲਾਂ ਦੇ ਮਾਲਕ ਰਜਵਾੜਿਆਂ ਦੇ ਘਰ ਦੀ ਨੂੰਹ ਪ੍ਰਨੀਤ ਕੌਰ ਭਾਜਪਾ ਉਮੀਦਵਾਰ ਹੈ, ਦੂਜੇ ਪਾਸੇ ਆਪ ਦੇ ਉਮੀਦਵਾਰ ਡਾ. ਬਲਬੀਰ ਸਿੰਘ ਖੁਦ ਸਿਹਤ ਮੰਤਰੀ ਪੰਜਾਬ ਹਨ ਅਤੇ ਕਾਂਗਰਸ ਵੱਲੋਂ ਪਹਿਲਾਂ ਐਮ ਪੀ ਰਹਿ ਚੁੱਕੇ ਡਾ. ਧਰਮਵੀਰ ਗਾਂਧੀ ਹਨ। ਉਹਨਾਂ ਕਿਹਾ ਕਿ ਉਹ ਸ੍ਰੋਮਣੀ ਅਕਾਲੀ ਦਲ ਦੇ ਇਕ ਸਾਧਾਰਣ ਵਰਕਰ ਹਨ ਜਿਸਨੂੰ ਪਾਰਟੀ ਨੇ ਉਮੀਦਵਾਰ ਬਣਾ ਕੇ ਬਹੁਤ ਮਾਣ ਤੇ ਸਤਿਕਾਰ ਬਖਸ ਿਆ ਹੈ। ਉਹਨਾਂ ਕਿਹਾ ਕਿ ਉਹ ਸਭ ਤੋਂ ਪਹਿਲਾਂ ਪਿੰਡ ਦੇ ਸਰਪੰਚ ਬਣੇ, ਫਿਰ ਨਗਰ ਕੌਂਸਲ ਜੀਰਕਪੁਰ ਦੇ ਦੋ ਵਾਰ ਪ੍ਰਧਾਨ ਰਹੇ, ਫਿਰ ਜ ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਬਣੇ ਤੇ ਫਿਰ ਡੇਰਾਬੱਸੀ ਹਲਕੇ ਦੇ ਲੋਕਾਂ ਨੇ ਦੋ ਵਾਰ ਉਹਨਾਂ ਨੂੰ ਬਤੌਰ ਐਮ ਐਲ ਏ ਸੇਵਾ ਬਖਸੀ ਤੇ ਉਹ ਮੁੱਖ ਪਾਰਲੀਮਾਨੀ ਸਕੱਤਰ ਵੀ ਰਹੇ। ਐਨ ਕੇ ਸਰਮਾ ਨੇ ਕਿਹਾ ਕਿ ਇਹਨਾਂ ਅਹੁਦਿਆਂ ’ਤੇ ਰਹਿੰਦਿਆਂ ਜੋ ਰਿਕਾਰਡ ਵਿਕਾਸ ਉਹਨਾਂ ਨੇ ਜੀਰਕਪੁਰ ਅਤੇ ਮੁਹਾਲੀ ਵਿਚ ਕਰਵਾਇਆ ਹੈ, ਉਹ ਲੋਕਾਂ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਉਹ ਹਮੇਸਾ ਨਿਮਾਣੇ ਸੇਵਾਦਾਰ ਵਜੋਂ ਵਿਚਰਦੇ ਰਹੇ ਹਨ ਤੇ ਮੁਹਾਲੀ ਵਿਚ 9 ਖੇਡ ਸਟੇਡੀਅਮ ਬਣਵਾਉਣ, ਕੌਮਾਂਤਰੀ ਹਵਾਈ ਅੱਡਾ ਬਣਵਾਉਣ, 200 ਫੁੱਟੀ ਏਅਰਪੋਰਟ ਰੋਡ ਬਣਵਾਉਣ ਸਮੇਤ ਹੋਰ ਵਿਕਾਸ ਕਾਰਜ ਮੁਹਾਲੀ ਵਿਚ ਕੀਤੇ ਹਨ ਅਤੇ ਇਸੇ ਤਰੀਕੇ ਬਤੌਰ ਨਗਰ ਕੌਂਸਲ ਪ੍ਰਧਾਨ ਤੇ ਐਮ ਐਲ ਏ ਡੇਰਾਬੱਸੀ ਹਲਕੇ ਵਿਚ ਰਿਕਾਰਡ ਵਿਕਾਸ ਕਰਵਾਇਆ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਚਾਰ ਵਾਰ ਐਮ ਪੀ ਬਣਨ ਦੇ ਬਾਵਜੂਦ ਪ੍ਰਨੀਤ ਕੌਰ ਨੇ ਪਟਿਆਲਾ ਵਾਸਤੇ ਇਕ ਵੀ ਪ੍ਰਾਜੈਕਟ ਨਹੀਂ ਲਿਆਂਦਾ ਜਦੋਂ ਡਾ. ਗਾਂਧੀ ਦੀ ਬਤੌਰ ਐਮ ਪੀ ਕਾਰਗੁਜਾਰੀ ਜੀਰੋ ਰਹੀ ਹੈ ਤੇ ਆਪ ਸਰਕਾਰ ਦੀ ਕਾਰਗੁਜਾਰੀ ਤਾਂ ਲੋਕਾਂ ਸਾਹਮਣੇ ਹੈ ਕਿਵੇਂ ਇਹਨਾਂ ਵੱਲੋਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਝੂਠੇ ਸਾਬਤ ਹੋਏ ਹਨ। ਉਹਨਾਂ ਕਿਹਾ ਕਿ ਪਹਿਲਾਂ ਕਾਂਗਰਸ ਨੇ ਝੂਠ ਬੋਲ ਕੇ ਸੱਤਾ ਹਾਸਲ ਕੀਤੀ ਤੇ ਫਿਰ ਆਪ ਨੇ ਝੂਠ ਬੋਲ ਕੇ ਸੱਤਾ ਹਾਸਲ ਕੀਤੀ ਜਦੋਂ ਕਿ ਅਕਾਲੀ ਦਲ ਨੇ ਜੋ ਕਿਹਾ, ਉਹੀ ਕੀਤਾ ਹੈ। ਉਹਨਾਂ ਕਿਹਾ ਕਿ ਉਹ ਵੀ ਵਾਅਦਾ ਕਰਦੇ ਹਨ ਕਿ ਜੇਕਰ ਲੋਕ ਉਹਨਾਂ ਨੂੰ ਸੇਵਾ ਬਖਸ ਿਸ ਕਰਨਗੇ ਤਾਂ ਉਹ ਜਿਥੇ ਘੜਾਮ ਵਿਚ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸਲਿਆ ਦਾ ਵਿਸਾਲ ਮੰਦਰ ਬਣਵਾਉਣਗੇ, ਉਥੇ ਹੀ ਵੱਡੇ-ਵੱਡੇ ਪ੍ਰਾਜੈਕਟ ਪਟਿਆਲਾ ਵਾਸਤੇ ਲਿਆਉਣਗੇ ਤੇ ਇਥੇ ਦਾ ਸਰਵ ਪੱਖੀ ਵਿਕਾਸ ਕਰਵਾਉਣ ਦੇ ਨਾਲ-ਨਾਲ ਪਟਿਆਲਾ ਦੇ ਨੌਜਵਾਨਾਂ ਨੂੰ ਰੋਜਗਾਰ ਮਿਲਣਾ ਯਕੀਨੀ ਬਣਾਉਣਗੇ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਚੌਣ ਇੰਚਾਰਜ ਕਿ੍ਰਸ਼ਨਪਾਲ ਸ਼ਰਮਾ, ਸਾਬਕਾ ਮੰਤਰੀ ਅਜੈਬ ਸਿੰਘ ਮੁਖਮੈਲਪੁਰ , ਜੈ ਸਿੰਘ ਮੁਖਮੈਲਪੁਰ , ਬਹਾਦਰ ਸਿੰਘ, ਸਤਨਾਮ ਸਿੰਘ , ਦਰਸ਼ਨ ਸਿੰਘ , ਨਿਸ਼ਾਨ ਸਿੰਘ , ਬਲਜੀਤ ਸਿੰਘ , ਧੰਨਾ ਸਿੰਘ , ਗੁਰਦੀਪ ਸਿੰਘ, ਅਮਰ ਸਿੰਘ, ਬਲਜੀਤ ਸਿੰਘ, ਕੰਵਰਪਾਲ, ਸੁਖਦੇਵ ਸਿੰਘ ਸਮੇਤ ਕਈ ਪਤਵੰਤੇ ਹਾਜਰ ਸਨ।

Related Post