
Entertainment
0
ਹਨੀ ਸਿੰਘ ਨਾਲ ਝਗੜੇ ਨੂੰ ਖ਼ਤਮ ਕਰਕੇ ਅੱਗੇ ਵਧਣ ਲਈ ਤਿਆਰ ਹਾਂ :ਬਾਦਸ਼ਾਹ
- by Aaksh News
- May 27, 2024

ਮਸ਼ਹੂਰ ਰੈਪਰ ਅਤੇ ਗਾਇਕ ਬਾਦਸ਼ਾਹ ਨੇ ਦੇਹਰਾਦੂਨ ਵਿਖੇ ਆਪਣੇ ਪ੍ਰੋਗਰਾਮ ਦੌਰਾਨ ਐਲਾਨ ਕੀਤਾ ਕਿ ਉਸ ਨੇ ਗਾਇਕ ਹਨੀ ਸਿੰਘ ਨਾਲ ਆਪਣਾ ਝਗੜਾ ਖ਼ਤਮ ਕਰ ਦਿੱਤਾ ਹੈ। ਆਪਣੇ ਗ੍ਰਾਫੈਸਟ 2024 ਮੌਕੇ ਆਪਣੀ ਪੇਸ਼ਾਕਰੀ ਦੌਰਾਨ ਰੁਕੇ ਅਤੇ ਕਿਹਾ ਕਿ ਉਹ ਇਸ ਝਗੜੇ ਨੂੰ ਛੱਡ ਕੇ ਅੱਗੇ ਵਧਣ ਲਈ ਤਿਆਰ ਹਨ, ਮੇਰੀ ਜ਼ਿੰਦਗੀ ਦਾ ਇਕ ਸਮਾਂ ਸੀ ਜਦੋਂ ਮੈਨੂੰ ਨਾਰਾਜ਼ਗੀ ਸੀ ਪਰ ਹੁਣ ਮੈਂ ਹਨੀ ਸਿੰਘ ਖ਼ਿਲਾਫ਼ ਗੁੱਸੇ ਤੇ ਈਰਖਾ ਨੂੰ ਛੱਡ ਕੇ ਅੱਗੇ ਵਧਣਾ ਚਾਹੁੰਦਾ ਹਾਂ। ਬਾਦਸ਼ਾਹ ਨੇ ਕਿਹਾ ਕਿ ਕੁਝ ਗਲਤਫ਼ਹਿਮੀਆਂ ਕਰਕੇ ਮੈਂ ਖ਼ੁਸ਼ ਨਹੀਂ ਸੀ ਪਰ ਮੈਂ ਮਹਿਸੂਸ ਕੀਤਾ ਕਿ ਜਦੋਂ ਅਸੀਂ ਇਕੱਠੇ ਸੀ ਤਾਂ ਜੋੜਨ ਵਾਲੇ ਘੱਟ ਅਤੇ ਤੋੜਨ ਵਾਲੇ ਬਹੁਤ ਸਨ, ਮੈਂ ਹੁਣ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਉਨ੍ਹਾਂ ਗੱਲਾਂ ਨੂੰ ਭੁੱਲ ਚੁੱਕਿਆਂ ਹਾਂ ਅਤੇ ਉਸ (ਹਨੀ) ਲਈ ਦੁਆ ਕਰਦਾਂ ਹਾਂ। ਹਨੀ ਸਿੰਘ ਵੱਲੋਂ ਇਸ ਪ੍ਰਤੀ ਹਾਲੇ ਪ੍ਰਤੀਕ੍ਰਿਆ ਆਉਣੀ ਬਾਕੀ ਹੈ।