
National
0
ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਕਿਸਾਨਾਂ ਨਾਲ ਗਲ ਕੀਤੀ ਜਾਵੇ : ਮਲਿਕ
- by Jasbeer Singh
- December 17, 2024

ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਕਿਸਾਨਾਂ ਨਾਲ ਗਲ ਕੀਤੀ ਜਾਵੇ : ਮਲਿਕ ਨਵੀਂ ਦਿੱਲੀ : ਸਾਬਕਾ ਗਵਰਨਰ ਸੱਤਿਆਪਾਲ ਮਲਿਕ ਨੇ ਕਿਹਾ ਕਿ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਬਹੁਤ ਚਿੰਤਾ ਹੈ, ਪਿਛਲੇ ਦਿਨੀਂ 21 ਦਿਨਾਂ ਤੋਂ ਕਿਸਾਨਾਂ ਲਈ ਐਮ. ਐਸ. ਪੀ. ਗਾਰੰਟੀ ਕਾਨੂੰਨ ਨੂੰ ਲਾਗੂ ਕਰਨ ਲਈ ਮਰਨ ਵਰਤ ਤੇ ਬੈਠੇ ਡੱਲੇਵਾਲ ਨੂੰ ਵੇਖ ਕੇ ਮੈ ਪ੍ਰੇਸ਼ਾਨ ਹਾਂ। ਸਾਬਕਾ ਗਵਰਨਰ ਸੱਤਿਆਪਾਲ ਜੈਨ ਨੇ ਕਿਹਾ ਕਿ ਮੈਂ ਬੀਤੇ ਦਿਨ ਡੱਲੇਵਾਲ ਕੋਲ ਆਉਣਾ ਚਾਹੁੰਦਾ ਸੀ ਪਰ ਮੇਰੇ ਪੈਰਾਂ ਵਿਚ ਤਕਲੀਫ਼ ਹੋਣ ਕਾਰਨ ਮੇ ਆ ਨਹੀ ਸਕਿਆ। ਇਸ ਲਈ ਮੈ ਮਾਫੀ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਕਿਸਾਨਾਂ ਨਾਲ ਗਲ ਕੀਤੀ ਜਾਵੇ।