post

Jasbeer Singh

(Chief Editor)

National

ਜੇਕਰ ਪਤੀ ਆਪਣੀ ਪਤਨੀ ਨੂੰ ਸਰੀਰਕ ਇੱਛਾਵਾਂ ਪੂਰੀਆਂ ਕਰਨ ਲਈ ਨਹੀਂ ਕਹੇਗਾ ਤਾਂ ਉਹ ਸਭਿਅਕ ਸਮਾਜ ਵਿੱਚ ਕਿੱਥੇ ਜਾਵੇਗਾ :

post-img

ਜੇਕਰ ਪਤੀ ਆਪਣੀ ਪਤਨੀ ਨੂੰ ਸਰੀਰਕ ਇੱਛਾਵਾਂ ਪੂਰੀਆਂ ਕਰਨ ਲਈ ਨਹੀਂ ਕਹੇਗਾ ਤਾਂ ਉਹ ਸਭਿਅਕ ਸਮਾਜ ਵਿੱਚ ਕਿੱਥੇ ਜਾਵੇਗਾ : ਅਦਾਲਤ ਇਲਾਹਾਬਾਦ : ਇਲਾਹਾਬਾਦ ਹਾਈ ਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਹਿਮ ਟਿੱਪਣੀਆਂ ਕੀਤੀਆਂ ਹਨ। ਅਦਾਲਤ ਨੇ ਪਤੀ-ਪਤਨੀ ਦੇ ਝਗੜੇ ਦਾ ਕਾਰਨ ਯੌਨ ਸੁੱਖ ਨੂੰ ਮੰਨਦੇ ਹੋਏ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਜੇਕਰ ਪਤੀ ਆਪਣੀ ਪਤਨੀ ਨੂੰ ਸਰੀਰਕ ਇੱਛਾਵਾਂ ਪੂਰੀਆਂ ਕਰਨ ਲਈ ਨਹੀਂ ਕਹੇਗਾ ਤਾਂ ਉਹ ਸਭਿਅਕ ਸਮਾਜ ਵਿੱਚ ਕਿੱਥੇ ਜਾਵੇਗਾ? ਅਦਾਲਤ ਨੇ ਕਿਹਾ ਕਿ ਪਤੀ-ਪਤਨੀ ਦੇ ਸਰੀਰਕ ਸਬੰਧਾਂ ਵਿੱਚ ਅਸੰਗਤਤਾ ਕਾਰਨ ਇਹ ਝਗੜਾ ਹੋਇਆ। ਅਦਾਲਤ ਨੇ ਦਾਜ ਲਈ ਜ਼ੁਲਮ ਕਰਨ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਜਾਂਚ ਵਿੱਚ ਦਾਜ ਦੀ ਮੰਗ ਲਈ ਤਸ਼ੱਦਦ ਅਤੇ ਕੁੱਟਮਾਰ ਦੇ ਦੋਸ਼ਾਂ ਦੇ ਠੋਸ ਸਬੂਤ ਨਹੀਂ ਮਿਲੇ ਹਨ। ਅਦਾਲਤ ਨੇ ਕਿਹਾ ਕਿ ਇਹ ਸੈਕਸ ਨੂੰ ਲੈ ਕੇ ਦੋਵਾਂ ਵਿਚਾਲੇ ਸਹਿਮਤੀ ਦੀ ਘਾਟ ਦਾ ਮਾਮਲਾ ਹੈ। ਦਰਅਸਲ ਨੋਇਡਾ ਦੀ ਰਹਿਣ ਵਾਲੀ ਇਕ ਔਰਤ ਨੇ ਜੁਲਾਈ 2018 ‘ਚ ਆਪਣੇ ਪਤੀ ਉਤੇ ਦਾਜ ਲਈ ਪਰੇਸ਼ਾਨ ਕਰਨ ਅਤੇ ਗੈਰ-ਕੁਦਰਤੀ ਸਬੰਧਾਂ ਦਾ ਦੋਸ਼ ਲਗਾਉਂਦੇ ਹੋਏ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਪਤਨੀ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਵਿਆਹ ਦਸੰਬਰ 2015 ਵਿਚ ਹੋਇਆ ਸੀ। ਜਿਸ ਤੋਂ ਬਾਅਦ ਉਸ ਦੇ ਸਹੁਰੇ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦੇ ਸਨ। ਔਰਤ ਨੇ ਦੱਸਿਆ ਕਿ ਉਸ ਦਾ ਪਤੀ ਸ਼ਰਾਬ ਦਾ ਆਦੀ ਹੈ, ਪੋਰਨ ਫਿਲਮਾਂ ਦੇਖਦਾ ਹੈ ਅਤੇ ਬਿਨਾਂ ਕੱਪੜਿਆਂ ਦੇ ਘਰ ‘ਚ ਘੁੰਮਦਾ ਰਹਿੰਦਾ ਹੈ। ਸਿੰਗਾਪੁਰ ਵਿਚ ਰਹਿਣ ਦੌਰਾਨ ਵੀ ਉਸ ਦੇ ਪਤੀ ਨੇ ਉਸ ‘ਤੇ ਤਸ਼ੱਦਦ ਕੀਤਾ। ਜਿਸ ਤੋਂ ਬਾਅਦ ਪਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਹਾਈ ਕੋਰਟ ਵਿਚ ਇਸ ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸ ਅਨੀਸ਼ ਕੁਮਾਰ ਗੁਪਤਾ ਨੇ ਕਿਹਾ ਕਿ ਦਾਜ ਦੀ ਮੰਗ ਜਾਂ ਤੰਗ ਪ੍ਰੇਸ਼ਾਨ ਕਰਨ ਸਬੰਧੀ ਜਾਂਚ ਵਿੱਚ ਕੋਈ ਠੋਸ ਸਬੂਤ ਨਹੀਂ ਹੈ। ਦੋਵਾਂ ਵਿਚਾਲੇ ਇਹ ਝਗੜਾ ਸੈਕਸ ਨੂੰ ਲੈ ਕੇ ਸਹਿਮਤੀ ਨਾ ਹੋਣ ਕਾਰਨ ਹੋਇਆ ਹੈ। ਇਹ ਲੜਾਈ ਸਰੀਰਕ ਸਬੰਧਾਂ ਦੀ ਸੰਤੁਸ਼ਟੀ ਨੂੰ ਲੈ ਕੇ ਹੈ। ਜੇਕਰ ਪਤੀ ਪਤਨੀ ਤੋਂ ਆਪਣੀਆਂ ਕਾਮ-ਵਾਸਨਾਵਾਂ ਦੀ ਪੂਰਤੀ ਦੀ ਮੰਗ ਨਹੀਂ ਕਰੇਗਾ ਤਾਂ ਉਹ ਸਭਿਅਕ ਸਮਾਜ ਵਿੱਚ ਕਿਥੇ ਜਾਵੇਗਾ।

Related Post