post

Jasbeer Singh

(Chief Editor)

Patiala News

ਜੇਕਰ ਵਾਅਦਾ ਲਾਰਾ ਬਣਿਆ ਤਾਂ 25 ਨੂੰ ਮੁੜ ਘਿਰਾਓ : ਢਿੱਲਵਾਂ

post-img

ਜੇਕਰ ਵਾਅਦਾ ਲਾਰਾ ਬਣਿਆ ਤਾਂ 25 ਨੂੰ ਮੁੜ ਘਿਰਾਓ : ਢਿੱਲਵਾਂ ਸਿਹਤ ਮੰਤਰੀ ਨੂੰ ਮਿਲੇ ਬੇਰੁਜ਼ਗਾਰ ਪਟਿਆਲਾ,2 ਅਗਸਤ(): ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ (ਪੁਰਸ਼)ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਉਮਰ ਹੱਦ ਛੋਟ ਸਮੇਤ ਭਰਤੀ ਦੀ ਮੰਗ ਕਰਦੇ ਬੇਰੁਜ਼ਗਾਰਾਂ ਨਾਲ ਪਿਛਲੇ ਦਿਨੀਂ ਸਿਹਤ ਮੰਤਰੀ ਨੇ ਭਾਵੇਂ ਮੀਟਿੰਗ ਕਰਕੇ ਭਰੋਸਾ ਦਿੱਤਾ ਹੈ,ਪ੍ਰੰਤੂ ਬੇਰੁਜ਼ਗਾਰ ਯੂਨੀਅਨ ਨੇ ਮੁੜ 25 ਅਗਸਤ ਨੂੰ ਕੋਠੀ ਦੇ ਘਿਰਾਓ ਦੀ ਚਿਤਾਵਨੀ ਦਿੱਤੀ ਹੈ । ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਯੂਨੀਅਨ ਦੇ ਸੰਘਰਸ਼ ਬਦੌਲਤ ਅਕਾਲੀ - ਭਾਜਪਾ ਸਰਕਾਰ ਨੇ ਆਪਣੇ ਆਖਰੀ ਸਮੇਂ ਦਸੰਬਰ 2016 ਵਿੱਚ 1263 ਅਸਾਮੀਆਂ ਅਤੇ ਕਾਂਗਰਸ ਸਰਕਾਰ ਨੇ 2020 ਵਿੱਚ 200 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਸੀ।ਪ੍ਰੰਤੂ ਆਮ ਆਦਮੀ ਪਾਰਟੀ ਨੇ ਕਰੀਬ ਸਵਾ ਦੋ ਸਾਲ ਵਿੱਚ ਹੈਲਥ ਵਰਕਰਾਂ ਦੀ ਇਕ ਵੀ ਅਸਾਮੀ ਜਾਰੀ ਨਹੀਂ ਕੀਤੀ। ਉਹਨਾਂ ਦੱਸਿਆ ਕਿ 21 ਜੁਲਾਈ ਨੂੰ ਸਿਹਤ ਮੰਤਰੀ ਦੀ ਸਥਾਨਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਨੇੜਲੀ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਹੋਇਆ ਸੀ ਤਾਂ ਸਿਹਤ ਮੰਤਰੀ ਨੇ ਘਿਰਾਓ ਤੋ ਪਹਿਲਾਂ ਹੀ 24 ਜੁਲਾਈ ਲਈ ਮੀਟਿੰਗ ਦਾ ਸੱਦਾ ਦਿੱਤਾ ਸੀ।ਉਹਨਾਂ 24 ਜੁਲਾਈ ਨੂੰ ਚੰਡੀਗੜ੍ਹ ਦੇ ਸਿਵਲ ਸਕੱਤਰੇਤ ਵਿਖੇ ਆਪਣੇ ਦਫਤਰ ਵਿੱਚ ਪੈਨਲ ਮੀਟਿੰਗ ਕਰਕੇ ਜਲਦੀ ਕਰੀਬ 300 ਪੋਸਟਾਂ ਦੀ ਭਰਤੀ ਕਰਨ ਦਾ ਭਰੋਸਾ ਦਿੱਤਾ ਸੀ।ਇਸ ਮੌਕੇ ਬੇਰੁਜ਼ਗਾਰ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਜਸਮੇਲ ਸਿੰਘ,ਸ਼ਵਿੰਦਰ ਸਿੰਘ ਫਰੀਦਕੋਟ,ਦਵਿੰਦਰ ਕੁਮਾਰ ਅਤੇ ਮਨਪ੍ਰੀਤ ਸਿੰਘ ਭੁੱਚੋ ਆਦਿ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਜਲਦ ਅਮਲ ਨਾ ਹੋਇਆ ਤਾਂ ਮੁੜ 25 ਅਗਸਤ ਨੂੰ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ । ਉਹਨਾਂ ਦੱਸਿਆ ਕਿ ਪੰਜਾਬ ਅੰਦਰ ਜਿੱਥੇ ਪਿਛਲੀਆਂ ਸਰਕਾਰਾਂ ਦੀ ਨਾਕਾਮੀ ਕਾਰਨ ਹਜ਼ਾਰਾਂ ਬੇਰੁਜ਼ਗਾਰ ਓਵਰ ਏਜ਼ ਹੋ ਚੁੱਕੇ ਹਨ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਡੱਕਾ ਨਹੀਂ ਤੋੜਿਆ । ਉਹਨਾਂ ਕਿਹਾ ਕਿ ਬੇਰੁਜ਼ਗਾਰਾਂ ਨੇ ਮੀਟਿੰਗ ਵਿੱਚ ਮੰਗ ਰੱਖੀ ਸੀ ਕਿ ਸਿਹਤ ਵਰਕਰ ਦਾ ਕੋਰਸ ਕਰਵਾਉਣ ਵਾਲੇ ਬੰਦ ਪਏ ਤਿੰਨੇ ਸਰਕਾਰੀ ਸੈਂਟਰ (ਖਰੜ ,ਨਾਭਾ ਅਤੇ ਅੰਮ੍ਰਿਤਸਰ) ਮੁੜ ਤੋ ਸ਼ੁਰੂ ਕੀਤੇ ਜਾਣ।ਇਸ ਸਬੰਧੀ ਬੇਰੁਜ਼ਗਾਰਾਂ ਦੀ ਮੰਗ ਉੱਤੇ ਅਮਲ ਕਰਨ ਦਾ ਭਰੋਸਾ ਦਿੱਤਾ ਹੈ ।

Related Post