post

Jasbeer Singh

(Chief Editor)

Punjab

ਲੁਧਿਆਣਾ ਜੇਲ ਦੇ ਕੈਦੀਆਂ ਨੇ ਕੀਤਾ ਪੁਲਸ ਮੁਲਾਜਮਾਂ ਤੇ ਹਮਲਾ

post-img

ਲੁਧਿਆਣਾ ਜੇਲ ਦੇ ਕੈਦੀਆਂ ਨੇ ਕੀਤਾ ਪੁਲਸ ਮੁਲਾਜਮਾਂ ਤੇ ਹਮਲਾ ਲੁਧਿਆਣਾ, 17 ਦਸੰਬਰ 2025 : ਪੰਜਾਬ ਦੇ ਸ਼ਹਿਰ ਲੁਧਿਆਣਾ ਦੀ ਕੇਂਦਰੀ ਜੇਲ ਵਿਚ ਬੰਦ ਕੈਦੀਆਂ ਨੇ ਬੀਤੇ ਦਿਨੀਂ ਜੇਲ ਵਿਚ ਤਾਇਨਾਤ ਪੁਲਸ ਮੁਲਾਜਮਾਂ ਤੇ ਹੀ ਹਮਲਾ ਕਰ ਦਿੱਤਾ ਸੀ। ਕੀ ਦੱਸਿਆ ਲੁਧਿਆਣਾ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਬੀਤੀ ਦਿਨੀਂ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਹੋਈ ਝੜਪ ਬਾਰੇ ਲੁਧਿਆਣਾ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ 2 ਕੈਦੀ ਆਪਸ ਵਿੱਚ ਲੜ ਪਏ ਸਨ, ਜਿਸ ਕਰਕੇ ਜੇਲ੍ਹ ਸੁਪਰਡੈਂਟ ਨੇ ਇੱਕ ਨੂੰ ਦੂਜੇ ਵਾਰਡ ਵਿੱਚ ਬੰਦ ਕੀਤਾ ਅਤੇ ਫਿਰ ਵਾਪਸ ਆ ਕੇ ਉਕਤ ਕੈਦੀ ਨੇ ਬਾਕੀ ਕੈਦੀਆਂ ਨੂੰ ਭੜਕਾਇਆ ਅਤੇ ਉਹਨਾਂ ਨੇ ਪੁਲਸ ਮੁਲਾਜ਼ਮਾਂ `ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਮੌਕੇ `ਤੇ ਥਾਣੇ ਤੋਂ ਪੁਲਸ ਪਾਰਟੀ ਭੇਜੀ ਗਈ । ਪੁਲਿਸ ਅਨੁਸਾਰ ਇਸ ਹਮਲੇ ਵਿੱਚ 2 ਅਫਸਰਾਂ ਸਮੇਤ ਕੁੱਲ 5 ਮੁਲਾਜ਼ਮ ਜ਼ਖਮੀ ਹੋਏ ਹਨ। ਸਵਪਨ ਸ਼ਰਮਾ ਨੇ ਦੱਸਿਆ ਕਿ ਹੁਣ 24 ਲੋਕਾਂ `ਤੇ ਕੇਸ ਦਰਜ ਕੀਤਾ ਗਿਆ ਹੈ । ਉਨ੍ਹਾਂ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਕਾਨੂੰਨ ਤੋੜਨ ਵਾਲੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

Related Post

Instagram