
ਵਾਈ-ਫਾਈ ਸਪੀਡ ਦੀ ਸਮੱਸਿਆ ਆਉਣ ਤੇ ਲਗਾਓ ਦੋ ਡਿਵਾਈਸ ਮੇਸ ਰਾਊਟਰ
- by Jasbeer Singh
- September 25, 2025

ਵਾਈ-ਫਾਈ ਸਪੀਡ ਦੀ ਸਮੱਸਿਆ ਆਉਣ ਤੇ ਲਗਾਓ ਦੋ ਡਿਵਾਈਸ ਮੇਸ ਰਾਊਟਰ ਨਵੀਂ ਦਿੱਲੀ, 25 ਸਤੰਬਰ 2025 : ਅੱਜ ਦੇ ਤਕਨੀਕੀ ਯੁੱਗ ਵਿਚ ਬਿਨਾਂ ਇੰਟਰਨੈਟ ਦੇ ਜਿਥੇ ਨਹੀਂ ਰਿਹਾ ਜਾਂਦਾ, ਉਥੇ ਹੀ ਘਰਾਂ ਤੇ ਦਫ਼ਤਰਾਂ ਵਿਚ ਕੰਮ ਕੰਮ ਕਾਜ ਕਰਨ ਲਈ ਵਾਈ-ਫਾਈ ਦੀ ਸਹੂਲਤ ਲੈਣੀ ਹੀ ਪੈਂਦੀ ਹੈ, ਜਿਸਦੇ ਚਲਦਿਆਂ ਆਮ ਤੌਰ ਤੇ ਅੱਜਕਲ ਵਾਈ-ਫਾਈ ਲਗਵਾਉਣ ਦੇ ਬਾਵਜੂਦ ਵੀ ਅਕਸਰ ਹੀ ਖਪਤਕਾਰਾਂ ਨੂੰ ਰਫ਼ਤਾਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਲਈ ਲਈ ਮਾਹਿਰਾਂ ਵਲੋਂ ਇਕ ਅਜਿਹੀ ਡਿਵਾਈਸ ਦੀ ਖੋਜ ਕੀਤੀ ਗਈ ਹੈ ਜਿਸ ਦੇ ਲਗਾਉਣ ਨਾਲ ਵਾਈ-ਫਾਈ ਦੀ ਰਫ਼ਤਾਰ ਘਟਣ ਦੀ ਸਮੱਸਿਆ ਪੇਸ਼ ਹੀ ਨਹੀਂ ਆਵੇਗੀ। ਮਾਹਿਰਾਂ ਮੁਤਾਬਕ ਹੁਣ ਫਾਈ-ਫਾਈ ਖਪਤਕਾਰਾਂ ਨੂੰ ਦੋ ਡਿਵਾਈਸ ਮੇਸ ਰਾਊਟਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਘਰ ਵਿਚ ਲੱਗੇ ਵਾਈ-ਫਾਈ ਦੀ ਸਿਗਨਲ ਪ੍ਰਣਾਲੀ ਦੀ ਕੀਤੀ ਜਾਵੇ ਪਹਿਲਾਂ ਜਾਂਚ ਘਰ ਵਿਚ ਲੱਗੇ ਵਾਈ-ਫਾਈ ਪ੍ਰਣਾਲੀ ਦੀ ਸਭ ਤੋਂ ਪਹਿਲਾਂ ਇਹ ਜਾਂਚ ਕੀਤੀ ਜਾਵੇ ਕਿ ਉਸਦਾ ਸਿਗਨਲ ਕਿਥੇ-ਕਿਥੇ ਤੇ ਕਿਹੜੇ-ਕਿਹੜੇ ਪਾਸੇ ਘੱਟ ਜਾਂ ਵਧ ਆ ਰਿਹਾ ਹੈ ਤਾਂ ਜੋ ਜਿਥੇ ਜਿਥੇ ਸਪੀਡ ਘੱਟ ਹੈ ਵਾਲੀ ਥਾਂ ਦਾ ਪਤਾ ਲੱਗ ਸਕੇ ਤੇ ਫਿਰ ਜਾ ਕੇ ਕਿਧਰੇ ਦੋ ਡਿਵਾਈਸ ਮੇਸ਼ ਰਾਊਟਰ ਦਾ ਇਸਤੇਮਾਲ ਕੀਤਾ ਜਾਵੇ। ਕਿਉਂਕਿ ਕਈ ਵਾਰ ਵਾਈ-ਫਾਈ ਦੀ ਰਫ਼ਤਾਰ ਘਟਣ ਦਾ ਮੁੱਖ ਕਾਰਨ ਪੁਰਾਣਾ ਕੁਨੈਕਸ਼ਨ, ਪੁਰਾਣਾ ਇੰਟਰਨੈਟ ਪਲਾਨ ਜਾਂ ਹੋਰ ਵੀ ਕਈ ਟੈਕਨੀਕਲ ਕਮੀਆਂ ਹੋ ਸਕਦੀਆਂ ਹਨ।ਇਸ ਲਈ ਫ੍ਰੀ ਟੂਲਸ ਜਿਵੇਂ ਵਾਈ-ਫਾਈ ਐਨਾਲਾਈਜਰ ਦੀ ਵਰਤੋਂ ਕਰਕੇ ਘਰ ਵਿਚ ਸਿਗਨਲ ਦੀ ਪਾਵਰ ਦਾ ਪਤਾ ਕੀਤਾ ਜਾਵੇ ਅਤੇ ਜੇਕਰ ਸਿਗਨਲ 67 ਤੋਂ 30 ਡੀ. ਬੀ. ਐਮ. ਵਿਚਕਾਰ ਹੈ ਤਾਂ ਸਮਝੋ ਕਿ ਇਹ ਆਮ ਹੈ ਪਰ ਜੇਕਰ ਇਹ 70 ਡੀ. ਬੀ. ਐਮ. ਤੋਂ ਹੇਠਾਂ ਹੈ ਤਾਂ ਸਿਗਨਲ ਨੂੰ ਬੂਸਟ ਕਰਨ ਦੀ ਬੇਹਦ ਲੋੜ ਹੈ। ਰਾਊਟਰ ਨੂੰ ਸਹੀ ਥਾਂ ਰੱਖ ਕੇ ਵੀ ਕੀਤੀ ਜਾ ਸਕਦੀ ਹੈ ਸਿਗਨਲ ਦੀ ਸਮੱਸਿਆ ਦੂੂਰ ਵਾਈ-ਫਾਈ ਦੀ ਰਫ਼ਤਾਰ ਦੀ ਪੇਸ਼ ਆ ਰਹੀ ਸਮੱਸਿਆ ਦੇ ਚਲਦਿਆਂ ਜੇਕਰ ਰਾਊਟਰ ਨੂੰ ਹੀ ਸਭ ਤੋਂ ਪਹਿਲਾਂ ਘਰ ਜਾਂ ਦਫ਼ਤਰ ਵਿਚ ਸਹੀ ਥਾਂ ਤੇ ਚੈਕ ਕਰਕੇ ਰੱਖ ਲਿਆ ਜਾਵੇ ਤਾਂ ਵੀ ਰਫ਼ਤਾਰ ਦੀ ਸਮੱਸਿਆ ਖਤਮ ਹੋ ਸਕਦੀ ਹੈ। ਮਾਹਿਰਾਂ ਦੇ ਦੱਸਣ ਮੁਤਾਬਕ ਰਾਊਟਰ ਨੂੰ ਕੰਧਾਂ ਦੇ ਵਿਚਾਲੜੇ ਸਿਸਟਮ, ਘਰ ਦੇ ਵਿਚਾਲੇ ਅਤੇੇ ਬਿਜਲੀ ਉਪਕਰਨਾਂ ਤੋਂ ਦੂਰ ਰੱਖਿਆ ਜਾਵੇ ਤੇ ਰਾਊਟਰ ਦੇ ਸਿਗਨਲ ਨੂੰ ਬਿਲਕੁੱਲ ਸਿੱਧਾ ਰੱਖਿਆ ਜਾਵੇ ਤਾਂ ਜੋ ਸਿਗਨਲ ਸਹੀ ਆ ਸਕੇ।