post

Jasbeer Singh

(Chief Editor)

Latest update

ਬਠਿੰਡਾ ਭਾਰਤ ਨਗਰ ਚੌਂਕ ਵਿਚ ਸ਼ਰਾਰਤੀ ਅਨਸਰਾਂ ਲਗਾਈ ਦਰੱਖਤ ਨਾਲ ਬੰਨ੍ਹ ਕੌਮੀ ਝੰਡੇ ਨੂੰ ਅੱਗ

post-img

ਬਠਿੰਡਾ ਭਾਰਤ ਨਗਰ ਚੌਂਕ ਵਿਚ ਸ਼ਰਾਰਤੀ ਅਨਸਰਾਂ ਲਗਾਈ ਦਰੱਖਤ ਨਾਲ ਬੰਨ੍ਹ ਕੌਮੀ ਝੰਡੇ ਨੂੰ ਅੱਗ ਬਠਿੰਡਾ : ਪੰਜਾਬ ਦੇ ਸ਼ਹਿਰ ਬਠਿੰਡਾ ਦੇ ਭਾਰਤ ਨਗਰ ਚੌਕ ਵਿੱਚ ਬੀਤੀ ਰਾਤ 10 ਵਜੇ ਦੇ ਕਰੀਬ ਸ਼ਰਾਰਤੀ ਅਨਸਰਾਂ ਵੱਲੋਂ ਕੌਮੀ ਝੰਡੇ ਨੂੰ ਅੱਗ ਲਾਉਣ ਦੀ ਘਟਨਾ ਸਾਹਮਣੇ ਆਈ ਹੈ। ਉਕਤ ਸ਼ਰਮਨਾਕ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਇੱਕ ਰਾਹਗੀਰ ਵਲੋਂ ਪੁਲਸ ਨੂੰ ਸੁਚਿਤ ਕੀਤਾ ਗਿਆ ਕਿ ਬਠਿੰਡਾ ਦੇ ਭਾਰਤ ਨਗਰ ਚੌਂਕ ’ਚ ਇੱਕ ਦਰੱਖਤ ਨਾਲ ਬੰਨ੍ਹ ਕੇ ਅੱਗ ਲਾ ਦਿੱਤੀ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਡੀਐਸਪੀ ਸਿਟੀ 2 ਸਰਬਜੀਤ ਸਿੰਘ ਬਰਾੜ ਅਤੇ ਥਾਣਾ ਕੈਂਟ ਦੀ ਪੁਲਿਸ ਪਹੁੰਚੀ ਅਤੇ ਅੱਗ ਨਾਲ ਸੜੇ ਕੌਮੀ ਝੰਡੇ ਨੂੰ ਸਨਮਾਨ ਨਾਲ ਦਰੱਖਤ ਤੋਂ ਥੱਲੇ ਉਤਾਰਿਆ ਗਿਆ। ਡੀਐਸਪੀ ਸਿਟੀ 2 ਸਰਬਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਨੂੰ ਰਾਹਗੀਰ ਕੋਲੋਂ ਸੂਚਨਾ ਮਿਲੀ ਸੀ। ਕਿ ਭਾਰਤ ਨਗਰ ਚੌਂਕ ’ਤੇ ਕੌਮੀ ਝੰਡੇ ਨੂੰ ਅਣਪਛਾਤੇ ਲੋਕਾਂ ਵੱਲੋਂ ਅੱਗ ਲਗਾਈ ਗਈ ਹੈ। ਮੌਕੇ ’ਤੇ ਪਹੁੰਚ ਕੇ ਪੁਲਿਸ ਵੱਲੋਂ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗ ਲਾਉਣ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ ।

Related Post