post

Jasbeer Singh

(Chief Editor)

Latest update

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਫਸੇ ਦੋਵੇਂ ਪੁਲਾੜ ਯਾਤਰੀਆਂ ਦੀ ਵਾਪਸੀ ਵਿਚ ਹੋ ਸਕਦੀ ਹੈ ਹੋਰ ਦੇਰੀ : ਨਾਸਾ

post-img

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਫਸੇ ਦੋਵੇਂ ਪੁਲਾੜ ਯਾਤਰੀਆਂ ਦੀ ਵਾਪਸੀ ਵਿਚ ਹੋ ਸਕਦੀ ਹੈ ਹੋਰ ਦੇਰੀ : ਨਾਸਾ ਅਮਰੀਕਾ : ਸੰਸਾਰ ਪ੍ਰਸਿੱਧ ਦੇਸ਼ ਅਮਰੀਕਾ ਦੀ ਸਾਇੰਸ ਏਜੰਸੀ ਨਾਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) `ਤੇ ਫਸੀ ਨਾਸਾ ਦੀ ਭਾਰਤੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਧਰਤੀ `ਤੇ ਪਰਤਣ ਦੀਆਂ ਉਮੀਦਾਂ ਨੂੰ ਇਕ ਵਾਰ ਫਿਰ ਝਟਕਾ ਲੱਗਦਿਆਂ ਦੋਵੇਂ ਪੁਲਾੜ ਯਾਤਰੀਆਂ ਨੂੰ ਪੁਲਾੜ ਸਟੇਸ਼ਨ ਤੋਂ ਧਰਤੀ `ਤੇ ਪਰਤਣ ਲਈ `ਲੰਬਾ ਸਮਾਂ` ਇੰਤਜ਼ਾਰ ਕਰਨਾ ਪੈ ਸਕਦਾ ਹੈ। ਦੱਸਣਯੋਗ ਹੈ ਕਿ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੇ ਇਸ ਸਾਲ 5 ਜੂਨ ਨੂੰ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ `ਤੇ ਸਪੇਸ ਸਟੇਸ਼ਨ ਲਈ ਇੱਕ ਟੈਸਟ ਫਲਾਈਟ `ਤੇ ਉਡਾਣ ਭਰੀ ਸੀ। ਇਹ ਦੋਵੇਂ 6 ਜੂਨ ਨੂੰ ਪੁਲਾੜ ਸਟੇਸ਼ਨ `ਤੇ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਇਕ ਹਫਤੇ ਬਾਅਦ ਧਰਤੀ `ਤੇ ਪਰਤਣਾ ਸੀ ਪਰ ਇਕ ਸਟਾਰਲਾਈਨਰ `ਚ ਤਕਨੀਕੀ ਖਰਾਬੀ ਕਾਰਨ ਉਨ੍ਹਾਂ ਦੀ ਵਾਪਸੀ ਰੋਕ ਦਿੱਤੀ ਗਈ ਸੀ।ਪਿਛਲੇ ਸਤੰਬਰ, ਸਟਾਰਲਾਈਨਰ ਨੂੰ ਇਸ ਦੇ ਚਾਲਕ ਦਲ ਦੇ ਬਿਨਾਂ ਧਰਤੀ `ਤੇ ਲਿਆਂਦਾ ਗਿਆ ਸੀ। ਨਾਸਾ ਨੇ ਕਿਹਾ ਸੀ ਕਿ ਸੁਰੱਖਿਆ ਨੂੰ ਧਿਆਨ `ਚ ਰਖਦੇ ਹੋਏ ਪੁਲਾੜ ਯਾਤਰੀ ਨੂੰ ਵਾਪਸ ਨਾ ਲਿਆਉਣ ਦਾ ਫੈਸਲਾ ਕੀਤਾ ਗਿਆ ਸੀ। ਇਹ ਵੀ ਦਸਿਆ ਗਿਆ ਕਿ ਫਰਵਰੀ 2025 ਵਿਚ ਵਿਲੀਅਮਜ਼ ਅਤੇ ਵਿਲਮੋਰ ਨੂੰ ਧਰਤੀ `ਤੇ ਲਿਆਉਣ ਦੀ ਯੋਜਨਾ ਹੈ। ਨਾਸਾ ਨੇ ਕਿਹਾ ਹੈ ਕਿ ਨਵੇਂ ਕੈਪਸੂਲ ਨੂੰ ਲਾਂਚ ਕਰਨ `ਚ ਦੇਰੀ ਕਾਰਨ ਸੁਨੀਤਾ ਵਿਲੀਅਮਸ ਅਤੇ ਵਿਲਮੋਰ ਮਾਰਚ ਦੇ ਅਖ਼ੀਰ ਤਕ ਜਾਂ ਸੰਭਾਵਤ ਤੌਰ `ਤੇ ਅਪ੍ਰੈਲ ਤੱਕ ਵਾਪਸ ਨਹੀਂ ਆਉਣਗੇ। ਨਾਸਾ ਦੇ ਅਨੁਸਾਰ, ਦੋਵੇਂ ਪੁਲਾੜ ਯਾਤਰੀਆਂ ਦੇ ਵਾਪਸ ਆਉਣ ਤੋਂ ਪਹਿਲਾਂ ਇੱਕ ਨਵੇਂ ਚਾਲਕ ਦਲ ਨੂੰ ਲਾਂਚ ਕਰਨ ਦੀ ਜ਼ਰੂਰਤ ਹੈ। ਅਗਲਾ ਮਿਸ਼ਨ ਇੱਕ ਮਹੀਨੇ ਤੋਂ ਵੱਧ ਦੇਰੀ ਨਾਲ ਚਲ ਰਿਹਾ ਹੈ।ਫਰਵਰੀ 2025 ਤਕ ਆਈਐਸਐਸ ਲਈ ਚਾਰ ਮੈਂਬਰਾਂ ਦਾ ਇੱਕ ਅਮਲਾ ਲਾਂਚ ਕੀਤਾ ਜਾਣਾ ਸੀ। ਦੇਰੀ ਸਪੇਸਐਕਸ ਦੁਆਰਾ ਮਿਸ਼ਨ ਲਈ ਬਿਲਕੁਲ ਨਵਾਂ ਡਰੈਗਨ ਕੈਪਸੂਲ ਤਿਆਰ ਕਰਨ ਦੇ ਕਾਰਨ ਹੈ, ਜੋ ਹੁਣ ਮਾਰਚ ਦੇ ਅੰਤ ਤੋਂ ਪਹਿਲਾਂ ਉਡਾਣ ਲਈ ਤਿਆਰ ਮੰਨਿਆ ਜਾਂਦਾ ਹੈ। ਪੁਲਾੜ ਏਜੰਸੀ ਨੇ ਇਹ ਵੀ ਭਰੋਸਾ ਦਿਤਾ ਕਿ ਦੇਰੀ ਨਾਲ ਪੁਲਾੜ ਯਾਤਰੀਆਂ ਨੂੰ ਕੋਈ ਖਤਰਾ ਨਹੀਂ ਹੈ।

Related Post