ਜੌਨਪੁਰ `ਚ ਪੁੱਤਰ ਨੇ ਮੁਸਲਿਮ ਪਤਨੀ ਲਈ ਕੀਤੇ ਮਾਤਾ-ਪਿਤਾ ਦੇ 6 ਟੁਕੜੇ
- by Jasbeer Singh
- December 18, 2025
ਜੌਨਪੁਰ `ਚ ਪੁੱਤਰ ਨੇ ਮੁਸਲਿਮ ਪਤਨੀ ਲਈ ਕੀਤੇ ਮਾਤਾ-ਪਿਤਾ ਦੇ 6 ਟੁਕੜੇ ਜੌਨਪੁਰ, 18 ਦਸੰਬਰ 2025 : ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲੇ `ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਕ ਇੰਜੀਨੀਅਰ ਪੁੱਤਰ ਨੇ ਮੁਸਲਿਮ ਪਤਨੀ ਲਈ ਆਪਣੇ ਹੀ ਮਾਪਿਆਂ ਸ਼ਿਆਮ ਬਹਾਦਰ ਤੇ ਬਬੀਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। 7 ਬੋਰੀਆਂ `ਚ ਭਰ ਕੇ ਲਾਸ਼ਾਂ ਦਰਿਆ `ਚ ਰੋੜ੍ਹ ਦਿੱਤੀਆਂ ਮੁਲਜ਼ਮ ਨੇ ਪਹਿਲਾਂ ਆਪਣੇ ਮਾਪਿਆਂ ਦੇ ਸਿਰ ਲੋਹੇ ਦੀ ਸਿੱਲ ਨਾਲ ਕੁਚਲ ਦਿੱਤੇ। ਫਿਰ ਲਾਸ਼ਾਂ ਨੂੰ ਆਰੀ ਨਾਲ 6 ਟੁਕੜਿਆਂ `ਚ ਵੱਢ ਦਿੱਤਾ। ਉਸ ਤੋਂ ਬਾਅਦ ਲਾਸ਼ਾਂ ਨੂੰ 7 ਬੋਰੀਆਂ `ਚ ਪਾ ਕੇ ਗੋਮਤੀ ਦਰਿਆ `ਚ ਰੋੜ੍ਹ ਦਿੱਤਾ। ਪੁਲਸ ਅਨੁਸਾਰ ਮੁਲਜ਼ਮ ਅੰਬੇਸ਼ ਕੁਮਾਰ ਨੇ 8 ਦਸੰਬਰ ਨੂੰ ਇਹ ਅਪਰਾਧ ਕੀਤਾ ਸੀ । ਉਸ ਨੂੰ 15 ਦਸੰਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਸ ਦਾ ਪੱਛਮੀ ਬੰਗਾਲ ਦੀ ਇਕ ਮੁਸਲਿਮ ਔਰਤ ਨਾਲ ਲੱਗਭਗ 6 ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ । ਇਸ ਕਾਰਨ ਉਸ ਦੇ ਮਾਪੇ ਗੁੱਸੇ `ਚ ਸਨ।
