post

Jasbeer Singh

(Chief Editor)

Patiala News

156 ਬਿਘੇ ਬਹੁ ਕਰੋੜੀ ਜਮੀਨ ਮਾਮਲੇ ਵਿਚ ਨਗਰ ਕੌਂਸਲ ਹਾਊਸ ਨੇ ਵਿਜੀਲੈਂਸ ਜਾਂਚ ਦੀ ਕੀਤੀ ਮੰਗ

post-img

156 ਬਿਘੇ ਬਹੁ ਕਰੋੜੀ ਜਮੀਨ ਮਾਮਲੇ ਵਿਚ ਨਗਰ ਕੌਂਸਲ ਹਾਊਸ ਨੇ ਵਿਜੀਲੈਂਸ ਜਾਂਚ ਦੀ ਕੀਤੀ ਮੰਗ ਬਨੂੜ, 26 ਜੁਲਾਈ () : ਜਿ਼ਲਾ ਪਟਿਆਲਾ ਅਧੀਨ ਆਉਂਦੇ ਖੇਤਰ ਬਨੂੜ ਦੀ ਨਗਰ ਕੌਂਸਲ ਬਨੂੜ ਦੀ ਬਹੁ ਕਰੋੜੀ 156 ਬੀਘੇ ਜ਼ਮੀਨ ਦੀ ਗਿਰਦਾਵਰੀ ਬਾਹਰੀ ਵਿਅਕਤੀ ਵੱਲੋਂ ਆਪਣੇ ਨਾਂ ਕਰਵਾਉਣ ਦਾ ਮਾਮਲਾ ਉਦੋਂ ਗਰਮਾ ਗਿਆ, ਜਦੋਂ ਨਗਰ ਕੌਂਸਲ ਦੇ ਹਾਊਸ ਦੀ ਮੀਟਿੰਗ ਦੋਰਾਨ ਕੋਂਸਲਰਾਂ ਨੇ ਸਰਬ ਸੰਮਤੀ ਨਾਲ ਇਸ ਮਾਮਲੇ ਦੀ ਜਾਂਚ ਵਿਜੀਲੈਂਸ, ਡੀ. ਸੀ. ਮੋਹਾਲੀ ਅਤੇ ਐਸ ਐਸ ਪੀ ਪਟਿਆਲਾ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਬਨੂੜ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ ਅਤੇ ਕੋਂਸਲਰਾਂ ਨੇ ਦੱਸਿਆ ਕਿ ਬਠੂੜ ਨਗਰ ਕੌਂਸਲ ਦੀ ਬਹੁਕਰੋੜੀ 156 ਵਿੱਘੇ ਜ਼ਮੀਨ ਜਿਸ ਦਾ ਮਾਣਯੋਗ ਅਦਾਲਤ ਰਾਜਪੁਰਾ ਵਿੱਚ 2016 ਵਿੱਚ ਕੇਸ ਜਿੱਤਿਆ ਸੀ ਅਤੇ ਇਸ ਜ਼ਮੀਨ ਦਾ ਕਬਜ਼ਾ ਨਗਰ ਕੌਂਸਲ ਬਨੂੜ ਵੱਲੋਂ 2017 ਵਿੱਚ ਪੁਲੀਸ ਦੀ ਸਹਾਇਤਾ ਨਾਲ ਲਿਆ ਗਿਆ ਸੀ। ਜਿਸ ਤੋਂ ਬਾਅਦ ਨਗਰ ਕੌਂਸਲ ਵੱਲੋਂ ਇਸ ਜ਼ਮੀਨ ਨੂੰ 2020 ਵਿੱਚ ਦੋ ਸਾਲ ਲਈ ਧਰਮਿੰਦਰ ਸਿੰਘ ਨੂੰ ਚਕੋਤੇ ਤੇ ਦਿੱਤੀ ਗਈ ਸੀ ਅਤੇ ਉਸ ਤੋਂ 2022 ਵਿੱਚ ਦੋ ਸਾਲ ਲਈ ਹਰਜੋਤ ਸਿੰਘ ਨੂੰ ਚਕੋਤੇ ਤੇ ਦਿੱਤੀ ਗਈ ਸੀ। ਉਹਨਾਂ ਦੱਸਿਆ ਕਿ ਇਸ ਸਾਲ 2024 ਵਿਚ ਇਸ ਜ਼ਮੀਨ ਨੂੰ ਦੋ ਸਾਲ ਲਈ ਗੁਰਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਬਨੂੜ ਨੂੰ 15 ਲੱਖ ਪੰਜ ਹਜ਼ਾਰ ਰੁਪਏ ਵਿਚ ਚਕੋਤੇ ਤੇ ਦਿੱਤੀ ਗਈ ਸੀ ਪਰੰਤੂ ਇਸ ਜ਼ਮੀਨ ਨੂੰ ਚਕੋਤੇ ਤੇ ਲੈਣ ਵਾਲੇ ਗੁਰਵਿੰਦਰ ਸਿੰਘ ਨੂੰ ਕੋਸਲ ਜ਼ਮੀਨ ਦੀ ਗਿਰਦਾਵਰੀ ਆਪਣੇ ਨਾਮ ਕਰਵਾਉਣ ਵਾਲੇ ਜਗਤਾਰ ਚੰਦ ਪੁੱਤਰ ਅਮਰ ਸਿੰਘ ਨੇ ਕਿਹਾ ਕਿ ਇਸ ਜ਼ਮੀਨ ਤੇ ਉਸਦਾ ਸੱਤ ਦਹਾਕੇ ਤੋਂ ਕਬਜਾ ਹੈ। ਜਿਸ ਤੋਂ ਬਾਅਦ ਵਿੱਚ ਗੁਰਵਿੰਦਰ ਸਿੰਘ ਨੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਕਾਰਜਸਾਧਕ ਅਫ਼ਸਰ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ। ਇਹ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਨਗਰ ਕੌਂਸਲ ਨੇ ਇਸ ਸਬੰਧੀ ਮਾਲ ਵਿਭਾਗ ਦਾ ਰਿਕਾਰਡ ਕੱਢਵਾਇਆ ਗਿਆ ਜਿਸ ਵਿਚ ਪਾਇਆ ਗਿਆ ਕਿ ਜਗਤਾਰ ਚੰਦ ਵੱਲੋਂ 2021 ਵਿਚ ਆਪਣੇ ਨਾਂ ਤੇ ਬਹੁ ਕਰੋੜੀ ਜ਼ਮੀਨ ਦੀ ਗਿਰਦਾਵਰੀ ਆਪਣੇ ਨਾਮ ਕਰਵਾਈ ਗਈ ਹੈ ਜਦੋਂ ਕਿ ਇਸ ਜ਼ਮੀਨ ਦੀ ਕਢਵਾਈ ਗਈ ਆਨ ਲਾਈਨ ਫਰਦ ਵਿਚ ਇਸ ਵਿਅਕਤੀ ਦਾ ਕਾਸ਼ਤਕਾਰ ਵੱਜੋਂ ਨਾਂ ਦਰਜ ਸੀ ਜਦੋਂ ਕਿ ਇਸ ਵਿਅਕਤੀ ਨੇ ਨਗਰ ਕੌਂਸਲ ਦੀ ਇਹ ਜ਼ਮੀਨ ਕਦੇ ਵੀ ਚਕੋਤੇ ਤੇ ਨਹੀਂ ਲਈ ਗਈ। ਕੋਸ਼ਲ ਪ੍ਰਧਾਨ ਜਗਤਾਰ ਸਿੰਘ ਕੰਬੋਜ ਅਤੇ ਕੋਂਸਲਰਾਂ ਨੇ ਦੱਸਿਆ ਕਿ ਇਸ ਜ਼ਮੀਨ ਦੀ ਜਮਾਂਬੰਦੀ ਵਿਚ ਜਗਤਾਰ ਚੰਦ ਦਾ ਨਾਮ ਸੱਤਾਧਾਰੀ ਪਾਰਟੀ ਦੇ ਆਗੂਆਂ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਦਰਜ ਹੋਇਆ ਹੈ। ਇਸ ਮਾਮਲੇ ਦੀ ਜਾਂਚ ਵਿਜੀਲੈਂਸ, ਡੀ ਸੀ ਮੋਹਾਲੀ ਅਤੇ ਐਸ ਐਸ ਪੀ ਪਟਿਆਲਾ ਤੋਂ ਕਰਵਾਉਣ ਲਈ ਲਿਖਤੀ ਸ਼ਿਕਾਇਤ ਭੇਜ ਗਈ ਹੈ। ਇਸ ਮੌਕੇ ਕੋਂਸਲਰ ਲਛਮਣ ਸਿੰਘ ਚੰਗੇਰਾ, ਅਵਤਾਰ ਸਿੰਘ,ਭਾਗ ਸਿੰਘ ਡਾਂਗੀ, ਆਸ਼ੂ ਕੇਬਲ ਵਾਲਾ,ਪ੍ਰੀਤੀ ਵਾਲੀਆ, ਰਾਕੇਸ਼ ਕੁਮਾਰ ਕੇਛੀ, ਬਲਕਾਰ ਸਿੰਘ, ਸਤਪਾਲ ਕੋਰ ਮੋਜੂਦ ਸਨ।

Related Post