
ਨਵੇ ਵਿੱਤੀ ਸਾਲ ਵਿਚ ਨਗਰ ਨਿਗਮ 146 ਕਰੋੜ ਰੁਪਏ ਦਬਜਟ ਵਿਚੋ ਸ਼ਹਿਰ ਦੇ ਵਿਕਾਸ 'ਤੇ ਖਰਚ ਕਰੇਗਾ 33 ਕਰੋੜ
- by Jasbeer Singh
- March 13, 2025

ਨਵੇ ਵਿੱਤੀ ਸਾਲ ਵਿਚ ਨਗਰ ਨਿਗਮ 146 ਕਰੋੜ ਰੁਪਏ ਦਬਜਟ ਵਿਚੋ ਸ਼ਹਿਰ ਦੇ ਵਿਕਾਸ 'ਤੇ ਖਰਚ ਕਰੇਗਾ 33 ਕਰੋੜ - ਵਾਟਰ ਸਪਲਾਈ ਅਤੇ ਸੀਵਰੇਜ ਤੋਂ ਨਗਰ ਨਿਗਮ ਨੂੰ ਪ੍ਰਾਪਤ ਹੋਣਗੇ 11 ਕਰੋੜ 50 ਲੱਖ - ਸੈਲਰੀ 'ਤੇ ਖਰਚ ਹੋਣਗੇ 10855 ਲੱਖ ਪਟਿਆਲਾ : ਨਗਰ ਨਿਗਮ ਪਟਿਆਲਾ ਨਵੇ ਵਿੱਤੀ ਸਾਲ ਵਿਚ ਆਪਣੇ ਖਰਚਿਆਂ ਦੇ ਨਾਲ ਨਾਲ ਸ਼ਹਿਰ ਦੇ ਵਿਕਾਸ 'ਤੇ 33 ਕਰੋੜ 42 ਲੱਖ ਰੁਪਏ ਖਰਚ ਕਰੇਗਾ । ਨਿਗਮ ਨੇ 2025-26 ਦੇ ਲਈ 146 ਕਰੋੜ 49 ਲੱਖ 20 ਹਜਾਰ ਦਾ ਬਜਟ ਤਿਆਰ ਕੀਤਾ ਹੈ, ਜਿਸਨੂੰ ਵਿੱਤ ਕਮੇਟੀ ਦੇ ਮੀਟਿੰਗ ਦੇ ਜਨਰਲ ਹਾਊਸ ਵਿਚ ਪਾਸ ਕਰ ਦਿੱਤਾ ਜਾਵੇਗਾ । ਨਗਰ ਨਿਗਮ ਆਪਣੇ ਸੈਲਰੀ ਬਜਟ 'ਤੇ 10855 ਲੱਖ ਰੁਪਏ ਖਰਚ ਕਰੇਗਾ। ਨਗਰ ਨਿਗਮ ਨੇ ਸ਼ਹਿਰ ਦੇ ਵਿਕਾਸ ਤੋ ਬਿਨਾ ਐਮਰਜੈਂਸੀ ਖਰਚੇ ਵੀ ਰਖੇ ਹਨ, ਜਿਨਾ ਨੂੰ ਜਰੂਰਤ ਪੈਣ 'ਤੇ ਇਸਤੇਮਾਲ ਕੀਤਾ ਜਾ ਸਕੇ । ਆਮ ਅਦਾਮੀ ਪਾਰਟੀ ਦੇ ਮੇਅਰ ਕੁੰਦਨ ਗੋਗੀਆ ਦੀ ਅਗਵਾਈ ਵਿਚ ਇਹ ਪਹਿਲਾ ਬਜਟ ਪਾਸ ਕੀਤਾ ਜਾ ਰਿਹਾ ਹੈ, ਜੋ ਕਿ ਪਟਿਆਲਾ ਸ਼ਹਿਰ ਦੇ ਲੋਕਾਂ ਦੀ ਭਲਾਈ ਲਈ ਇਸਤੇਮਾਲ ਕੀਤਾ ਜਾਵਗੇਾ । ਬਿਲਡਿੰਗ ਐਪਲੀਕੇਸ਼ਨ ਫੀਸ ਅਤੇ ਵਾਟਰ ਸਪਲਾਈ ਅਤੇ ਸੀਵਰੇਜ : ਸਾਲ 2024-25 ਵਿਚ 1650 ਲੱਖ ਰੁਪਏ ਦਾ ਟਾਰਗੇਟ ਰਖਿਆ ਗਿਆ ਸੀ। ਇਸਦੇ ਬਦਲੇ ਵਿਚ 1634.38 ਲੱਖ ਦੀ ਆਮਦਨ ਹੋਈ। 2025-26 ਦੇ ਲਈ 18 ਲੱਖ ਰੁਪਏ ਦਾ ਬਜਟ ਰਖਿਆ ਗਿਆ ਹੈ । ਇਸੇ ਤਰ੍ਹਾ ਸਾਲ 2024-25ਵਿਚ ਨਿਗਮ ਵਲੋ 8 ਕਰੋੜ 40 ਲਖ ਰੁਪਏ ਦਾ ਬਜਟ ਰਖਿਆ ਗਿਆ ਸੀ, ਜਿਸਦੇ ਬਦਲੇ ਵਿਚ 8 ਕਰੋੜ 79 ਲਖ 47 ਹਜਾਰ ਰੁਪਏ ਪ੍ਰਾਪਤ ਹੋਏ। ਸਾਲ 2025-26 ਦੇ ਲਈ 11 ਕਰੋੜ 50 ਲਖ ਦਾ ਟਾਰਗੇਟ ਰਖਿਆ ਗਿਆ ਹੈ । ਹਰ ਬ੍ਰਾਂਚ, ਪਿਛਲੇ ਸਾਲ ਕਿਨਾ ਟਾਰਗੇਟ, ਕਿਨਾ ਪ੍ਰਾਪਤ ਕੀਤਾ ਅਤੇ ਨਵਾ ਟਾਰਗੇਟ ਕਿ ਮਿਲਿਆ ਪ੍ਰਾਪਰਟੀ ਟੈਕਸ ਬਰਾਂਚ ਪਿਛਲੇ ਸਾਲ 25 ਕਰੋੜ 41 ਲੱਖ ਦਾ ਟਾਰਗੇਟ, 1778.67 ਲਖ ਪ੍ਰਾਪਤ ਹੋਏ, 31 ਮਾਰਚ 2025 ਤੱਕ ਟਾਰਗੇਟ ਪੂਰਾ ਕਰਨ ਦੀ ਸੰਭਾਵਨਾ। ਇਸ ਤਰ੍ਹਾ ਨਵਾਂ ਟਾਰਗੇਟ 25 ਕਰੋੜ 41 ਰੈਂਟ, ਲੀਜ ਅਤੇ ਪਾਰਕਿੰਗ : 2024-25 ਵਿਚ 30 ਲਖ ਦਾ ਬਜਟ ਰਖਿਆ ਗਿਆ ਸੀ, 31 ਦਸੰਬਰ 24 ਤੱਕ 17 ਲੱਖ 81 ਹਜਾਰ ਰੁਪਏ ਦੀ ਆਮਦਨ ਹੋਈ ਕਿਉਂਕਿ ਜਿਆਦਾ ਕਬਜਾ ਧਾਰਕਾਂ ਵਲੋ ਇਸ ਸਾਲ ਪ੍ਰੋਜੈਸ਼ਨ ਲੈਣ ਦੇ ਲਈ ਰਕਮ ਜਮਾ ਨਹੀ ਕਰਵਾਈ ਗਈ, ਸਾਲ 2024-25 ਦੇ ਲਈ 25 ਲੱਖ ਰੁਪਏ ਦਾ ਬਜਟ ਰਖਿਆ ਗਿਆ। ਇਸੇ ਤਰ੍ਹਾ ਸਾਲ 24-25 ਵਿਚ ਤਿੰਨ ਲਖ ਦਾ ਬਜਟ ਰਖਿਆ ਗਿਆ ਸੀ ਅਤੇ ਇਕ ਲੱਖ 60 ਹਜਾਰ ਰੁਪਏ ਦੀ ਆਮਦਨ ਹੋਈ। 2025-26 ਦੇ ਲਈ ਤਿੰਨ ਲਖ ਦਾ ਬਜਟ ਰਖਿਆ ਗਿਆ। ਐਡਵਰਟਾਈਜਮੈਂਟ ਟੈਕਸ ਅਤੇ ਡੋਨੇਸ਼ਨ : ਸਾਲ 2024-25 ਵਿਚ 4 ਕਰੋੜ 50 ਲਖ ਦਾ ਟਾਰਗੇਟ ਰਖਿਆ ਗਿਆ ਸੀ, ਜਿਸਦੇ ਬਦਲੇ ਵਿਚ 193.64 ਲਖ ਦੀ ਆਮਦਨ ਹੋਈ। ਸਾਲ 2025-26 ਦੇ ਲਈ 5 ਕਰੋੜ 40 ਲਖ ਰੁਪਏ ਦਾ ਟਾਰਗੇਟ ਰਖਿਆ ਗਿਆ ਹੈ । ਇਸੇ ਤਰ੍ਹਾ ਸਾਲ 2024-25 ਦੇ ਲਈ ਸਮਝੌਤਾ ਫੀਸ ਤਹਿਤ 6 ਲਖ ਰੁਪਏ ਦਾ ਟਾਰਗੇਟ ਰਖਿਆ ਗਿਆ ਸੀ। ਜਿਸਦੇ ਬਦਲੇ ਵਿਚ 11 ਲਖ ਰੁਪਏ ਮਿਲੇ। 2025-26 ਦੇ ਲਈ 13 ਲਖ ਦਾ ਟਾਰਗੇਟ ਰਖਿਆ ਗਿਆ ਹੈ । ਸਟ੍ਰੀਟ ਵੇਂਡਰ ਪਾਲਿਸੀ : ਸਾਲ 2024-25 ਦੇ ਲਈ 18 ਲਖ ਦਾ ਟਾਰਗੇਟ ਰਖਿਆ ਗਿਆ ਸੀ, ਜਿਸਦੇ ਬਦਲੇ ਵਿਚ 15 ਲਖ ਦੀ ਆਮਦਨ ਹੋਈ। ਸਾਲ 2025-26 ਦੇ ਲਈ 22 ਲਖ ਰੁਪਏ ਦਾ ਟਾਰਗੇਟ ਰਖਿਆ ਗਿਆ ਹੈ । ਪਟਿਆਲਾ ਸ਼ਹਿਰ ਨੂੰ ਵਧੀਆ ਬਣਾਉਣਾ ਹੀ ਸਾਡਾ ਟਾਰਗੇਟ : ਅਜੀਤਪਾਲ ਕੋਹਲੀ ਇਸ ਮੌਕੇ ਪਟਿਆਲਾ ਸ਼ਹਿਰ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਟਿਆਲਾ ਸ਼ਹਿਰ ਨੂੰ ਵਧੀਆ ਅਤੇ ਸੁੰਦਰ ਬਣਾਉਣਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਟਾਰਗੇਟ ਹੈ । ਉਨਾ ਕਿਹਾ ਕਿ ਇਸ ਵਾਰ ਨਗਰ ਨਿਗਮ ਬਜਟ 'ਤੇ ਸਾਡੀ ਆਮ ਆਦਮੀ ਦੀ ਟੀਮ ਨੇ ਬਹੁਤ ਜਿਆਦਾ ਧਿਆਨ ਦਿੱਤਾ ਹੈ ਅਤੇ ਸ਼ਹਿਰ ਦੇ ਵਿਕਾਸ ਲਈ ਵੀ 33 ਕਰੋੜ ਤੋਂ ਜਿਆਦਾ ਪੈਸੇ ਰਖੇ ਹਨ । ਉਨਾ ਕਿਹਾ ਕਿ ਇਸੋ ਬਿਨਾ ਹੋਰ ਕਰੋੜਾਂ ਰਬੁਪਏ ਪੰਜਾਬ ਸਰਕਾਰ ਤੋਂ ਲਿਆਂਦੇ ਜਾ ਰਹੇ ਹਨ, ਜਿਨਾ ਨੂੰ ਵਿਕਾਸ ਕਾਰਜਾਂ 'ਤੇ ਇਸਤੇਮਾਲ ਕੀਤਾ ਜਾਵੇਗਾ ।
Related Post
Popular News
Hot Categories
Subscribe To Our Newsletter
No spam, notifications only about new products, updates.