post

Jasbeer Singh

(Chief Editor)

Latest update

ਪੰਜਾਬ ਵਿੱਚ ਆਉਂਦੇ ਚਾਰ ਦਿਨ ਮੁੜ ਜ਼ੋਰ ਫੜੇਗੀ ਗਰਮੀ

post-img

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਣੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਐਤਵਾਰ ਤੋਂ ਗਰਮੀ ਮੁੜ ਜ਼ੋਰ ਫੜ ਲਏਗੀ। ਉਂਜ ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿੱਚ ਪੱਛਮੀ ਗੜਬੜੀ ਦੇ ਅਸਰ ਕਾਰਨ ਅੱਜ ਪੰਜਾਬ ਵਿੱਚ ਤਾਪਮਾਨ ਔਸਤਨ ਇਕ ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਨੇ 9 ਜੂਨ ਤੋਂ ਅਗਲੇ ਚਾਰ ਦਿਨ ਅਤਿ ਦੀ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਤਾਪਮਾਨ 44-45 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਪੰਜਾਬ ਵਿੱਚ ਸ਼ਨਿਚਰਵਾਰ ਨੂੰ ਪਠਾਨਕੋਟ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੂਬੇ ਵਿੱਚ ਪਿਛਲੇ ਤਿੰਨ-ਚਾਰ ਦਿਨਾਂ ਤੋਂ ਮੌਸਮ ਦਾ ਮਿਜ਼ਾਜ ਬਦਲੇ ਹੋਣ ਕਰਕੇ ਅੱਜ ਵੀ ਲੋਕਾਂ ਨੇ ਗਰਮੀ ਤੋਂ ਸੁੱਖ ਦਾ ਸਾਹ ਲਿਆ। ਸਾਰਾ ਦਿਨ ਹਵਾ ਚਲਦੀ ਰਹਿਣ ਕਾਰਨ ਬਹੁਤੀ ਗਰਮੀ ਦਾ ਅਹਿਸਾਸ ਨਹੀਂ ਹੋਇਆ। ਮੌਸਮ ’ਚ ਹਲਕੇ ਬਦਲਾਅ ਕਾਰਨ ਕਿਸਾਨਾਂ ਅਤੇ ਬਿਜਲੀ ਵਿਭਾਗ ਨੇ ਵੀ ਰਾਹਤ ਮਹਿਸੂਸ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 39.8 ਡਿਗਰੀ ਸੈਲਸੀਅਸ ਰਿਹਾ। ਇਸੇ ਤਰ੍ਹਾਂ ਅੰਮ੍ਰਿਤਸਰ ’ਚ 39, ਲੁਧਿਆਣਾ ’ਚ 38.3, ਪਟਿਆਲਾ ’ਚ 40.6, ਬਠਿੰਡਾ ਏਅਰਪੋਰਟ ’ਤੇ 38.4, ਗੁਰਦਾਸਪੁਰ ’ਚ 40, ਨਵਾਂ ਸ਼ਹਿਰ ’ਚ 38, ਬਰਨਾਲਾ ’ਚ 38.6, ਫ਼ਰੀਦਕੋਟ ’ਚ 39.7, ਫਿਰੋਜ਼ਪੁਰ ਵਿੱਚ 38.3, ਫਤਿਹਗੜ੍ਹ ਸਾਹਿਬ ’ਚ 39.7, ਜਲੰਧਰ ’ਚ 37.3, ਮੋਗਾ ’ਚ 38.1, ਮੁਹਾਲੀ ’ਚ 39.3 ਅਤੇ ਰੂਪਨਗਰ ਵਿੱਚ 37.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

Related Post