

ਮੁਹੱਲਾ ਮੋਰੀ ਜੱਟਾਂ ਵਿਚ ਮੰਗਲਵਾਰ ਦੁੁਪਹਿਰੇ ਸਾਢੇ 12 ਵਜੇ ਦੇ ਕਰੀਬ ਪੰਜਾਬ ਪੁੁਲਿਸ ਦੇ ਸਿਪਾਹੀ ਰਾਜੀਵ ਕੁੁਮਾਰ ਰਿੰਕੂ ਦੀ ਸਰਵਿਸ ਸਟੇਨਗੰਨ ’ਚੋਂ ਅਚਾਨਕ ਚੱਲੀਆਂ ਦੋ ਗੋਲ਼ੀਆਂ ਉਸ ਦੇ ਸਿਰ ਦੇ ਆਰ-ਪਾਰ ਹੋ ਗਈਆਂ ਜਿਸ ਕਾਰਨ ਰਿੰਕੂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰਿੰਕੂ ਸੋਮਵਾਰ ਰਾਤ ਚੋਣ ਡਿਊਟੀ ਤੋਂ ਘਰ ਵਾਪਸ ਆਇਆ ਸੀ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਦੇ ਏਐੱਸਆਈ ਗੁੁਰਮੀਤ ਸਿੰਘ ਨੇ ਦੱਸਿਆ ਕਿ ਚੋਣ ਡਿਊਟੀ ਤੋਂ ਵਾਪਸ ਆਉਣ ਤੋਂ ਬਾਅਦ ਸਿਪਾਹੀ ਰਾਜੀਵ ਕੁੁਮਾਰ ਰਿੰਕੂ ਆਪਣੀ ਸਟੇਨਗੰਨ ਸਾਫ਼ ਕਰ ਰਿਹਾ ਸੀ ਕਿ ਅਚਾਨਕ ਸਟੇਨਗੰਨ ਹੱਥੋਂ ਡਿੱਗ ਗਈ ਤੇ ਉਸ ਵਿੱਚੋਂ ਚੱਲੀਆਂ ਦੋ ਗੋਲ਼ੀਆਂ ਉਸ ਦੇ ਸਿਰ ਦੇ ਆਰ-ਪਾਰ ਹੋ ਗਈਆਂ। ਰਿੰਕੂ ਦੀ ਮੌਤ ਤੋਂ ਬਾਅਦ ਰਾਏਕੋਟ ਵਿਚ ਕਈ ਤਰ੍ਹਾਂ ਦੀਆਂ ਅਫਵਾਹਾਂ ਸ਼ੁੁਰੂ ਹੋ ਗਈਆਂ ਪਰ ਪੁੁਲਿਸ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਕੁੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਸਿਟੀ ਰਾਏਕੋਟ ਦੀ ਪੁੁਲਿਸ ਨੇ ਰਿੰਕੂ ਦੀ ਦੇਹ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ’ਚ ਰੱਖਵਾ ਦਿੱਤਾ ਹੈ। ਵਿਕਰਮ ਸਿੰਘ ਨੇ ਪੁੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਰਾਜੀਵ ਕੁੁਮਾਰ ਰਿੰਕੂ ਸ੍ਰੀ ਫਤਹਿਗੜ੍ਹ ਸਾਹਿਬ ਲੋਕ ਸਭਾ ਸੀਟ ’ਤੇ ਬਤੌਰ ਆਜ਼ਾਦ ਉਮੀਦਵਾਰ ਚੋਣ ਲੜਨ ਵਾਲੇ ਹਰਗੋਬਿੰਦ ਸਿੰਘ ਮਹੇਰਨਾ ਕਲਾਂ ਦਾ ਗੰਨਮੈਨ ਸੀ। ਮੰਗਲਵਾਰ ਸਵੇਰ ਰਿੰਕੂ ਨੇ ਛੁੱਟੀ ’ਤੇ ਹੋਣ ਦੀ ਗੱਲ ਕਹੀ ਅਤੇ ਆਰਾਮ ਕਰਨ ਕਮਰੇ ਵਿਚ ਚਲਾ ਗਿਆ। ਵਿਕਰਮ ਸਿੰਘ ਅਨੁੁਸਾਰ ਮੰਗਲਵਾਰ ਸਵੇਰੇ 9 ਵਜੇ ਉਹ ਆਪਣੀ ਕਰਿਆਨੇ ਦੀ ਦੁੁਕਾਨ ’ਤੇ ਚਲਾ ਗਿਆ। ਦੁੁਪਹਿਰੇ ਸਾਢੇ 12 ਵਜੇ ਜਦੋਂ ਉਹ ਖਾਣਾ ਖਾਣ ਘਰ ਆਏ ਤਾਂ ਖ਼ੂਨ ਨਾਲ ਲੱਥਪੱਥ ਰਿੰਕੂ ਫ਼ਰਸ਼ ’ਤੇ ਡਿੱਗਿਆ ਹੋਇਆ ਸੀ। ਉਹ ਤੁੁਰੰਤ ਉਸ ਨੂੰ ਲੈ ਕੇ ਹਸਪਤਾਲ ਪੁੱਜੇ ਜਿੱਥੇ ਮੈਡੀਕਲ ਸਟਾਫ ਨੇ ਉਸ ਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ।