ਭਾਰਤ, ਕੈਨੇਡਾ ਐੱਫ. ਟੀ. ਏ. ਗੱਲਬਾਤ ਮੁੜ ਸ਼ੁਰੂ ਕਰਨ `ਤੇ ਸਹਿਮਤ : ਗੋਇਲ
- by Admin
- November 26, 2025
ਭਾਰਤ, ਕੈਨੇਡਾ ਐੱਫ. ਟੀ. ਏ. ਗੱਲਬਾਤ ਮੁੜ ਸ਼ੁਰੂ ਕਰਨ `ਤੇ ਸਹਿਮਤ : ਗੋਇਲ ਨਵੀਂ ਦਿੱਲੀ, 26 ਨਵੰਬਰ 2025 : ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਆਖਿਆ ਹੈ ਕਿ ਭਾਰਤ ਅਤੇ ਕੈਨੇਡਾ ਅਜ਼ਾਦ ਵਪਾਰ ਸਮਝੌਤੇ (ਐੱਫ. ਟੀ. ਏ.) ਲਈ ਗੱਲਬਾਤ ਮੁੜ ਤੋਂ ਸ਼ੁਰੂ ਕਰਨ `ਤੇ ਸਹਿਮਤ ਹੋ ਗਏ ਹਨ । ਇਸ ਦਾ ਮਕਸਦ 2030 ਤੱਕ ਦੋ-ਪੱਖੀ ਵਪਾਰ ਨੂੰ 50 ਅਰਬ ਡਾਲਰ ਤੱਕ ਵਧਾਉਣਾ ਹੈ । ਸਮਝੌਤੋ ਨਾਲ ਵਧੇਗਾ ਦੋਵਾਂ ਪੱਖਾਂ ਦੇ ਨਿਵੇਸ਼ਕਾਂ ਅਤੇ ਕਾਰੋਬਾਰੀਆਂ ਦਾ ਵਿਸ਼ਵਾਸ ਗੋਇਲ ਨੇ ਇਕ ਪ੍ਰੋਗਰਾਮ `ਚ ਕਿਹਾ ਕਿ ਐੱਫ. ਟੀ. ਏ. ਜਾਂ ਵਿਆਪਕ ਆਰਥਕ ਭਾਈਵਾਲੀ ਸਮਝੌਤੇ (ਸੀ. ਈ. ਪੀ. ਏ.) `ਚ ਕਈ ਰਣਨੀਤਿਕ ਪਹਿਲੂ ਹੁੰਦੇ ਹਨ ਅਤੇ ਇਹ ਦੋਵਾਂ ਦੇਸ਼ਾਂ ਵਿਚਾਲੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੋ ਨਾਲ ਦੋਵਾਂ ਪੱਖਾਂ ਦੇ ਨਿਵੇਸ਼ਕਾਂ ਅਤੇ ਕਾਰੋਬਾਰੀਆਂ ਦਾ ਵਿਸ਼ਵਾਸ ਵਧੇਗਾ । ਉਨ੍ਹਾਂ ਕਿਹਾ ਕਿ ਅਸੀਂ ਉੱਚ-ਅਭਲਾਸ਼ੀ ਸੀ. ਈ. ਪੀ. ਏ. ’ਤੇ ਗੱਲਬਾਤ ਸ਼ੁਰੂ ਕਰਨ ਅਤੇ 2030 ਤੱਕ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਨੂੰ ਦੁੱਗਣਾ ਕਰਨ `ਤੇ ਸਹਿਮਤ ਹੋਏ ਹਾਂ । ਵਪਾਰ ਸਮਝੌਤੇ `ਤੇ ਹੁਣ ਤੱਕ 6 ਤੋਂ ਵੱਧ ਪੜਾਵਾਂ ਦੀ ਗੱਲਬਾਤ ਹੋ ਚੁੱਕੀ ਹੈ। ਵਪਾਰਕ ਸਬੰਧਾਂ ਨੂੰ ਤੇਜੀ ਦੇਣ ਲਈ ਕੀਤੀ ਗਈ ਚਰਚਾ ਆਮ ਤੌਰ ’ਤੇ ਕਿਸੇ ਵਪਾਰ ਸਮਝੌਤੇ ਵਿਚ ਦੋ ਦੇਸ਼ ਆਪਸੀ ਵਪਾਰ ਦੀਆਂ ਵੱਧ ਤੋਂ ਵੱਧ ਵਸਤਾਂ `ਤੇ ਕਸਟਮ ਡਿਊਟੀ `ਚ ਰਿਕਾਰਡ ਕਮੀ ਕਰਦੇ ਹਨ ਜਾਂ ਉਸ ਨੂੰ ਖ਼ਤਮ ਕਰ ਦਿੰਦੇ ਹਨ । ਉਹ ਸੇਵਾਵਾਂ `ਚ ਵਪਾਰ ਨੂੰ ਉਤਸ਼ਾਹ ਦੇਣ ਅਤੇ ਨਿਵੇਸ਼ ਆਕਰਸ਼ਤ ਕਰਨ ਲਈ ਮਾਪਦੰਡਾਂ ਨੂੰ ਵੀ ਸਰਲ ਬਣਾਉਂਦੇ ਹਨ । ਵਪਾਰਕ ਸਬੰਧਾਂ ਨੂੰ ਰਫ਼ਤਾਰ ਦੇਣ ਲਈ ਗੋਇਲ ਨੇ ਕੈਨੇਡਾ ਦੇ ਬਰਾਮਦ ਪ੍ਰਮੋਸ਼ਨ, ਅੰਤਰਰਾਸ਼ਟਰੀ ਵਪਾਰ ਅਤੇ ਆਰਥਕ ਵਾਧੇ ਬਾਰੇ ਮੰਤਰੀ ਮਨਿੰਦਰ ਸਿੱਧੂ ਨਾਲ ਦੋ ਪੜਾਵਾਂ ਦੀ ਚਰਚਾ ਕੀਤੀ ਹੈ। ਸਿੱਧੂ ਹਾਲ ਹੀ `ਚ ਇੱਥੇ ਯਾਤਰਾ `ਤੇ ਆਏ ਸਨ । ਦੋਵਾਂ ਮੰਤਰੀਆਂ ਨੇ ਇਸ ਮਹੀਨੇ ਦੀ ਸ਼ੁਰੂਆਤ `ਚ ਇੱਥੇ ਵਪਾਰ ਅਤੇ ਨਿਵੇਸ਼ `ਤੇ ਭਾਰਤ-ਕੈਨੇਡਾ ਮੰਤਰੀ ਪੱਧਰੀ ਗੱਲਬਾਤ (ਐੱਮ. ਡੀ. ਟੀ. ਆਈ.) ਦੀ ਸਹਿ-ਪ੍ਰਧਾਨਗੀ ਵੀ ਕੀਤੀ ਸੀ ।
